CDBT: ਡਾਇਰੈਕਟ ਟੈਕਸ ਕਲੈਕਸ਼ਨ ਵਿਚ ਆਈ ਕਮੀਂ, ਉਠਾਏ ਜਾ ਸਕਦੇ ਹਨ ਸਖ਼ਤ ਕਦਮ
Published : Mar 29, 2019, 11:49 am IST
Updated : Mar 29, 2019, 11:49 am IST
SHARE ARTICLE
CBDT
CBDT

ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (CBDT) ਨੇ ਡਾਇਰੈਕਟ ਟੈਕਸ ਦੀ ਕਲੈਕਸ਼ਨ ਵਿਚ ਆਈ ਕਮੀਂ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ।

ਨਵੀਂ ਦਿੱਲੀ: ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (CBDT) ਨੇ ਡਾਇਰੈਕਟ ਟੈਕਸ ਦੀ ਕਲੈਕਸ਼ਨ ਵਿਚ ਆਈ ਕਮੀਂ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ ਅਤੇ ਆਮਦਨ ਕਰ ਵਿਭਾਗ ਨੂੰ ਵੱਡੀ ਕਾਰਵਾਈ ਕਰਨ ਲਈ ਕਿਹਾ ਹੈ। ਦਰਅਸਲ, ਡਾਇਰੈਕਟ ਟੈਕਸ ਕਲੈਕਸ਼ਨ ਦੇ ਮਿਥੇ ਟੀਚੇ ਨੂੰ ਨਿਰਧਾਰਿਤ ਕਰਨ ਵਿਚ 15 ਪ੍ਰਤੀਸ਼ਤ ਦੀ ਕਮੀ ਆਈ ਹੈ। ਉਥੇ ਹੀ ਵਿਤੀ ਸਾਲ ਖਤਮ ਹੋਣ ਵਿਚ ਇਕ ਹਫਤੇ ਤੋਂ ਵੀ ਘਟ ਸਮਾਂ ਰਹਿ ਗਿਆ ਹੈ।

ਸੀਬੀਡੀਟੀ ਦੀ ਮੈਂਬਰ ਨੀਨਾ ਕੁਮਾਰ ਨੇ ਸਾਰੇ ਖੇਤਰੀ ਮੁਖੀਆਂ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਬਜਟ ਵਿਚ ਟੈਕਸ ਕਲੈਕਸ਼ਨ ਦਾ ਟੀਚਾ 12 ਲੱਖ ਰੁਪਏ ਰੱਖਿਆ ਗਿਆ ਸੀ, ਪਰ 23 ਮਾਰਚ ਤਕ 10,21,251 ਕਰੋੜ ਰੁਪਏ ਹੀ ਕਲੈਕਟ ਕੀਤੇ ਗਏ ਹਨ। ਇਹ ਮਿੱਥੇ ਹੋਏ ਬਜਟ ਦਾ 85.1 ਪ੍ਰਤੀਸ਼ਤ ਹੈ।

ਦੇਸ਼ਭਰ ਵਿਚ ਵਿਭਾਗ ਦੇ ਟੈਕਸ ਕਲੈਕਸ਼ਨ ‘ਤੇ ਨਜ਼ਰ ਰੱਖਣ ਵਾਲੇ ਅਧਿਕਾਰੀ ਨੇ ਉਹਨਾਂ ਖੇਤਰਾਂ ਨੂੰ ਰੇਖਾਂਕਿਤ ਕੀਤਾ, ਜਿੱਥੇ ਵਿਅਕਤੀਗਤ, ਕੋਰਪੋਰੇਟ ਅਤੇ ਅਗਾਊਂ ਕਰ ਸ਼੍ਰੇਣੀਆਂ ਤੋਂ ਮਿਲਣ ਵਾਲੇ ਕਲੈਕਟ ਟੈਕਸ ਵਿਚ ਗਿਰਾਵਟ ਆਈ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement