ਉਤਰਾਖੰਡCM ਤ੍ਰਿਵੇਂਦਰ ਸਿੰਘ ਰਾਵਤ ਨੂੰ ਦਿੱਲੀ AIIMS 'ਚ ਕੀਤਾ ਗਿਆ ਰੈਫ਼ਰ, ਰਿਪੋਟ ਕੋਰੋਨਾ ਪੌਜ਼ਟਿਵ
Published : Dec 28, 2020, 1:28 pm IST
Updated : Dec 28, 2020, 1:28 pm IST
SHARE ARTICLE
CM
CM

ਇਕ ਹਫ਼ਤੇ ਪਹਿਲਾਂ ਤੱਕ ਉਹ ਡਾਕਟਰਾਂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਹੋਮ ਆਈਸੋਲੇਸ਼ਨ 'ਚ ਸਨ ਪਰ ਸਿਹਤ 'ਚ ਸੁਧਾਰ ਨਾ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਾਉਣਾ ਪਿਆ।

ਨਵੀਂ ਦਿੱਲੀ- ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਰਾਵਤ ਨੂੰ ਅੱਜ ਦਿੱਲੀ ਦੇ ਏਮਜ਼ ਹਸਪਤਾਲ 'ਚ ਰੈਫ਼ਰ ਕੀਤਾ ਗਿਆ ਹੈ। ਦੱਸ ਦੇਈਏ ਕਿ ਬੀਤੀ ਰਾਤ ਫੇਫੜਿਆਂ 'ਚ ਇਨਫੈਕਸ਼ਨ ਦੇ ਚੱਲਦਿਆਂ ਉਨ੍ਹਾਂ ਨੂੰ ਦਿੱਲੀ ਲਿਆਂਦਾ ਗਿਆ ਸੀ। ਇਸ ਤੋਂ ਪਹਿਲਾਂ ਉਹ ਦੇਹਰਾਦੂਨ ਦੇ ਦੂਨ ਹਸਪਤਾਲ 'ਚ ਦਾਖ਼ਲ ਸਨ। ਕੋਰੋਨਾ ਵਾਇਰਸ ਹੋਣ ਤੋਂ ਬਾਅਦ ਉਨ੍ਹਾਂ ਦਾ ਇਲਾਜ ਹਸਪਤਾਲ 'ਚ ਚੱਲ ਰਿਹਾ ਸੀ। ਇਕ ਹਫ਼ਤੇ ਪਹਿਲਾਂ ਤੱਕ ਉਹ ਡਾਕਟਰਾਂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਹੋਮ ਆਈਸੋਲੇਸ਼ਨ 'ਚ ਸਨ ਪਰ ਸਿਹਤ 'ਚ ਸੁਧਾਰ ਨਾ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਾਉਣਾ ਪਿਆ।

CM

ਮੁੱਖ ਮੰਤਰੀ ਦੇ ਵੈਦ ਡਾਕਟਰ ਡਾ. ਐਨਐਸ ਬਿਸ਼ਟ ਅਨੁਸਾਰ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਦੀ ਸਿਹਤ ਚੰਗੀ ਹੈ। ਰਾਤ ਨੂੰ ਉਨ੍ਹਾਂ ਨੂੰ ਬੁਖਾਰ ਸੀ, ਜੋ ਹੁਣ ਘੱਟ ਗਿਆ ਹੈ। ਉਸ ਨੂੰ ਫੇਫੜੇ ਦੀ ਹਲਕੀ ਜਿਹੀ ਪ੍ਰੋਬਲਮ ਹੈ। ਏਮਜ਼ ਦਿੱਲੀ ਤੋਂ ਆਏ ਡਾਕਟਰਾਂ ਨਾਲ ਸਲਾਹ-ਮਸ਼ਵਰਾ ਵੀ ਕੀਤਾ ਗਿਆ। ਉਨ੍ਹਾਂ ਦੀ ਸਲਾਹ 'ਤੇ ਮੁੱਖ ਮੰਤਰੀ ਏਮਜ਼ ਜ਼ਰੂਰੀ ਟੈਸਟਾਂ ਲਈ ਦਿੱਲੀ ਜਾ ਰਹੇ ਹਨ।

ਦੱਸ ਦੇਈਏ ਕਿ ਇਕ ਦਿਨ ਵਿਚ ਕੋਵਿਡ -19 ਦੇ 20,021 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਸੰਕਰਮਣ ਦੇ ਕੇਸ ਸੋਮਵਾਰ ਨੂੰ ਵਧ ਕੇ 1,02,07,871 ਹੋ ਗਏ, ਜਿਨ੍ਹਾਂ ਵਿਚੋਂ 97.82 ਲੱਖ ਤੋਂ ਵੱਧ ਲੋਕ ਲਾਗ-ਰਹਿਤ ਹੋ ਗਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement