ਸਿੱਖ ਨੌਜਵਾਨ ਨਹਿਰ ਵਿਚੋਂ ਹੁਣ ਤਕ ਕੱਢ ਚੁਕਿਆ ਹੈ 11,801 ਲਾਸ਼ਾਂ
Published : Oct 28, 2018, 11:40 pm IST
Updated : Oct 28, 2018, 11:40 pm IST
SHARE ARTICLE
Pargat Singh
Pargat Singh

ਹਰਿਆਣੇ ਦੇ ਗੋਤਾਖੋਰ ਪ੍ਰਗਟ ਸਿੰਘ ਹੁਣ ਤਕ ਅਪਣੀ ਜ਼ਿੰਦਗੀ ਵਿਚ ਨਹਿਰ ਵਿਚ ਡੁੱਬ ਰਹੇ ਕਰੀਬ 1650 ਲੋਕਾਂ ਦੀ ਜਾਨ ਬਚਾ ਚੁੱਕੇ ਹਨ.........

ਕੁਰੁਕਸ਼ੇਤਰ : ਹਰਿਆਣੇ ਦੇ ਗੋਤਾਖੋਰ ਪ੍ਰਗਟ ਸਿੰਘ ਹੁਣ ਤਕ ਅਪਣੀ ਜ਼ਿੰਦਗੀ ਵਿਚ ਨਹਿਰ ਵਿਚ ਡੁੱਬ ਰਹੇ ਕਰੀਬ 1650 ਲੋਕਾਂ ਦੀ ਜਾਨ ਬਚਾ ਚੁੱਕੇ ਹਨ। ਇਸ ਦੇ ਇਲਾਵਾ 11,801 ਲਾਸ਼ਾਂ ਨਹਿਰ ਤੋਂ ਕੱਢ ਚੁਕੇ ਹਨ। ਉਥੇ ਹੀ 12 ਖ਼ੂੰਖਾਰ ਮਗਰਮੱਛਾਂ ਨੂੰ ਵੀ ਨਹਿਰ ਵਿਚੋਂ ਕੱਢ ਕੇ ਲੋਕਾਂ ਦੀ ਰਖਿਆ ਕਰ ਚੁਕੇ ਹਨ। ਦਸਿਆ ਜਾ ਰਿਹਾ ਹੈ ਕਿ ਇਸ ਕਾਰਨ 275 ਵਾਰ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ ਜਾ ਚੁਕਿਆ ਹੈ।ਪਰ ਅੱਜ ਉਹੀ ਪ੍ਰਗਟ ਸਿੰਘ ਜਦੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਅਤੇ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਕੋਈ ਫ਼ਿਕਰ ਹੀ ਨਹੀਂ।

ਦਰਸਅਲ , ਕੁੱਝ ਦਿਨ ਪਹਿਲਾਂ ਪ੍ਰਗਟ ਸਿੰਘ ਆਪਣੀ ਪਤਨੀ ਨਾਲ ਮੋਟਰਸਾਈਕਲ ਉਤੇ ਜਾ ਰਹੇ ਸਨ। ਰਸਤੇ ਵਿਚ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ, ਜਿਸ ਦੇ ਬਾਅਦ ਤੋਂ ਹੀ ਉਹ ਹਸਪਤਾਲ ਵਿਚ ਅਪਣੀ ਜ਼ਿੰਦਗੀ ਲਈ ਲੜ ਰਹੇ ਹਨ। ਬਾਵਜੂਦ ਇਸ ਦੇ ਅਜੇ ਤਕ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲੀ। ਦਸਣਯੋਗ ਹੈ ਕਿ ਹਰਿਆਣਾ ਵਿਚ ਕੁਰੂਕਸ਼ੇਤਰ ਦੇ ਦਬਖੇੜੀ ਪਿੰਡ ਵਿਚ ਜਨਮ ਲੈਣ ਵਾਲੇ ਪ੍ਰਗਟ ਸਿੰਘ ਹੁਣ ਤਕ ਭਾਖੜਾ ਨਹਿਰ ਤੋਂ 11,801 ਲਾਸ਼ਾਂ, 1650 ਜ਼ਿੰਦਾ ਲੋਕਾਂ ਅਤੇ 12 ਖ਼ੂੰਖਾਰ ਮਗਰਮੱਛਾਂ ਨੂੰ ਕੱਢ ਚੁਕੇ ਹਨ।  (ਏਜੰਸੀਆਂ)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement