ਖਾਸ ਪੁਰਜਾ ਕੱਢ ਕੇ 2 ਏਟੀਐਮ ਤੋਂ 7.5 ਲੱਖ ਦੀ ਚੋਰੀ
Published : Sep 28, 2018, 11:17 am IST
Updated : Sep 28, 2018, 11:17 am IST
SHARE ARTICLE
ATM
ATM

ਐਨਆਈਟੀ ਥਾਣਾ ਖੇਤਰ ਦੇ ਇਕ ਬੈਂਕ ਦੇ 2 ਏਟੀਐਮ ਤੋਂ ਤਕਨੀਕੀ ਛੇੜਛਾੜ ਕਰ ਕੇ ਲਗਭੱਗ 7 ਲੱਖ 55 ਹਜ਼ਾਰ ਰੁਪਏ ਚੋਰੀ ਕਰ ਲਏ ਹਨ। ਬੈਂਕ ਵਲੋਂ ਪੁਲਿਸ ਨੂੰ ਸ਼ਿਕਾਇਤ ਦਿਤੀ...

ਫਰੀਦਾਬਾਦ : ਐਨਆਈਟੀ ਥਾਣਾ ਖੇਤਰ ਦੇ ਇਕ ਬੈਂਕ ਦੇ 2 ਏਟੀਐਮ ਤੋਂ ਤਕਨੀਕੀ ਛੇੜਛਾੜ ਕਰ ਕੇ ਲਗਭੱਗ 7 ਲੱਖ 55 ਹਜ਼ਾਰ ਰੁਪਏ ਚੋਰੀ ਕਰ ਲਏ ਹਨ। ਬੈਂਕ ਵਲੋਂ ਪੁਲਿਸ ਨੂੰ ਸ਼ਿਕਾਇਤ ਦਿਤੀ ਗਈ ਹੈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਏਟੀਐਮ ਤੋਂ ਇਕ ਖਾਸ ਤਰ੍ਹਾਂ ਦਾ ਪੁਰਜਾ (ਪੀਸੀ ਕੋਰ) ਗਾਇਬ ਹੈ। ਇਹ ਪੁਰਜਾ ਨੋਟਾਂ ਦੀ ਗਿਣਤੀ ਨੂੰ ਕਾਬੂ ਕਰ ਕੇ ਰਖਦਾ ਹੈ। ਚੋਰਾਂ ਨੇ ਕਿਸੇ ਖਾਸ ਤਕਨੀਕ ਦੀ ਮਦਦ ਨਾਲ ਇਹ ਪੁਰਜਾ ਕੱਢ ਕੇ ਪੈਸੇ ਕੱਢੇ ਹਨ।

Alert Policeman foil bid to loot ATMATM

ਪੁਲਿਸ ਨੇ ਮੁਕੱਦਮਾ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਹੈ। ਬੈਂਕ ਮੈਨੇਜਰ ਗਜੇਂਦਰ ਸਿੰਘ ਨੇ ਦੱਸਿਆ ਕਿ 19 ਸਤੰਬਰ ਨੂੰ ਉਨ੍ਹਾਂ ਨੂੰ ਏਟੀਐਮ ਵਿਚ ਸਨ੍ਹੰ ਲੱਗਣ ਦੀ ਜਾਣਕਾਰੀ ਮਿਲੀ ਤਾਂ ਉਹ ਮੌਕੇ 'ਤੇ ਪਹੁੰਚੇ। ਜਾਂਚ ਤੋਂ ਬਾਅਦ ਉਨ੍ਹਾਂ ਨੇ ਤਕਨੀਕੀ ਟੀਮ ਨੂੰ ਮੌਕੇ 'ਤੇ ਬੁਲਾਇਆ। ਜਾਂਚ ਵਿਚ ਮਿਲਿਆ ਕਿ ਦੋਹਾਂ ਏਟੀਐਮਸ ਨਾਲ ਛੇੜਛਾੜ ਹੋਈ ਹੈ ਅਤੇ ਪੀਸੀ ਕੋਰ ਪੁਰਜਾ ਗਾਇਬ ਸੀ।  ਇਸ ਤੋਂ ਬਾਅਦ ਏਟੀਐਮ ਵਿਚ ਰੁਪਏ ਪਾਉਣ ਵਾਲੀ ਏਜੰਸੀ ਨੂੰ ਸੁਚਿਤ ਕੀਤਾ ਗਿਆ।

ATM Money StolenATM Money Stolen

ਏਜੰਸੀ ਦੇ ਸਟਾਫ ਨੇ ਮੌਕੇ 'ਤੇ ਨੋਟਾਂ ਦੀ ਗਿਣਤੀ ਵਿਚ ਦੇਖਿਆ ਕਿ ਇਕ ਏਟੀਐਮ ਤੋਂ 2.85 ਲੱਖ ਅਤੇ ਦੂਜੇ ਵਿਚ 4.70 ਲੱਖ ਰੁਪਏ ਘੱਟ ਸਨ। ਥਾਣਾ ਇੰਚਾਰਜ ਅਰਜੁਨ ਰਾਠੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਹ ਕਿਸੇ ਅਜਿਹੇ ਵਿਅਕਤੀ ਦਾ ਕੰਮ ਹੋ ਸਕਦਾ ਹੈ ਜਿਸ ਨੂੰ ਏਟੀਐਮ ਦੇ ਬਾਰੇ 'ਚ ਸਮਰੱਥ ਤਕਨੀਕੀ ਜਾਣਕਾਰੀ ਹੋ। ਚੋਰਾਂ ਤੱਕ ਪਹੁੰਚਣ ਲਈ ਕ੍ਰਾਈਮ ਬ੍ਰਾਂਚ ਦੀ ਵੀ ਮਦਦ ਲਈ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement