ਪੂਰਬੀ ਲੱਦਾਖ਼ 'ਚ ਫ਼ੌਜੀ ਹਿੰਸਾ ਦੀ ਚੀਨ ਨੂੰ ਭਾਰੀ ਕੀਮਤ ਚੁਕਾਉਣੀ ਪਏਗੀ: ਮਾਹਰ
Published : Jun 28, 2020, 8:03 am IST
Updated : Jun 28, 2020, 8:03 am IST
SHARE ARTICLE
India-China
India-China

ਰਣਨੀਤਕ ਮਾਮਲਿਆਂ ਦੇ ਮਾਹਰਾਂ ਨੇ ਕਿਹਾ ਕਿ ਪੂਰਬੀ ਲੱਦਾਖ 'ਚ ਭਾਰਤ ਪ੍ਰਤੀ ਹਿਸੰਕ ਫ਼ੌਜੀ ਰਵੱਈਆ ਅਪਣਾਉਣ ਲਈ ਚੀਨ ਨੂੰ ਦਹਾਕਿਆਂ ਤਕ ''ਭਾਰੀ ਕੀਮਤ'' ਚੁਕਾਉਣੀ ਪਏਗੀ

ਨਵੀਂ ਦਿੱਲੀ, 27 ਜੂਨ : ਰਣਨੀਤਕ ਮਾਮਲਿਆਂ ਦੇ ਮਾਹਰਾਂ ਨੇ ਸਨਿਚਰਵਾਰ ਨੂੰ ਕਿਹਾ ਕਿ ਪੂਰਬੀ ਲੱਦਾਖ 'ਚ ਭਾਰਤ ਪ੍ਰਤੀ ਹਿਸੰਕ ਫ਼ੌਜੀ ਰਵੱਈਆ ਅਪਣਾਉਣ ਲਈ ਚੀਨ ਨੂੰ ਦਹਾਕਿਆਂ ਤਕ ''ਭਾਰੀ ਕੀਮਤ'' ਚੁਕਾਉਣੀ ਪਏਗੀ ਕਿਉਂਕਿ ਇਸ ਨਾਲ ਉਹ ਦੇਸ਼ ਗਲੋਬਲ ਪੱਧਰ 'ਤੇ ਵੱਖਰਾ ਹੋ ਜਾਵੇਗਾ। ਮਾਹਰਾਂ ਨੇ ਕਿਹਾ ਕਿ ਪੂਰਬੀ ਲੱਦਾਖ਼ ਅਤੇ ਦਖਣੀ ਚੀਨ ਨੇ ਪਿਛਲੇ ਕੁੱਝ ਮਹੀਨਿਆਂ 'ਚ ਚੀਨ ਦੀ ਗ਼ਲਤੀ ਦੀ ਉਸ ਨੂੰ ਵੱਡ ਪੱਧਰ 'ਤੇ ਆਰਥਕ ਕੀਮਤ ਚੁਕਾਉਣੀ ਪਏਗੀ ਕਿਉਂਕਿ ਇਸ ਨੇ ਬੀਜਿੰਗ ਦੇ ''ਅਸਲ ਚਿਹਰੇ'' ਨੂੰ ਉਸ ਸਮੇਂ 'ਬੇਨਕਾਬ' ਕੀਤਾ ਹੈ, ਜਦੋਂ ਪੂਰੀ ਦੁਨੀਆਂ ਕੋਰੋਨਾ ਵਾਇਰਸ ਨਾਲ ਲੜ ਰਹੀ ਹੈ।

ਮਾਹਰਾਂ ਨੇ ਅਮਰੀਕਾ ਨਾਲ ਚੀਨ ਦੇ 'ਟੈਰਿਫ਼ ਵਾਰ' ਅਤੇ ਵਪਾਰ ਨਾਲ ਜੁੜੇ ਮੁੱਦਿਆਂ 'ਤੇ ਆਸਟਰੇਲੀਆ ਨਾਲ ਵੱਧ ਰਹੀ ਤਕਰਾਰ ਅਤੇ ਹਾਂਗਕਾਂਗ 'ਚ ਤੇਜੀ ਨਾਲ ਵਿਗੜਦੀ ਸਥਿਤੀ ਦਾ ਵੀ ਜ਼ਿਕਰ ਕੀਤਾ। ਫ਼ੌਜ ਦੇ ਸਾਬਕਾ ਉਪ ਮੁਖੀ ਲੈ.ਜਨਰਲ ਗੁਰਮੀਤ ਸਿੰਘ ਨੇ ਕਿਹਾ, ''ਚੀਨ ਦੇ ਪੂਰਬੀ ਲੱਦਾਖ਼ 'ਚ ਹਿੰਸਕ ਫ਼ੈਜੀ ਰਵੱਈਆ ਅਪਣਾ ਕੇ ਇਕ ਵੱਡੀ ਗ਼ਲਤੀ ਕੀਤੀ ਹੈ। ਇਹ ਗਤੀਰੋਧ ਉਦੋਂ ਸ਼ੁਰੂ ਹੋਇਆ ਜਦੋਂ ਪੂਰਾ ਵਿਸ਼ਵ ਕੋਰੋਨਾ ਨਾਲ ਲੜ ਰਿਹਾ ਹੈ। ਚੀਨ ਨੇ ਖ਼ੁਦ ਨੂੰ ਗਲੋਬਲ ਪੱਧਰ 'ਤੇ ਬੇਨਕਾਬ ਕਰ ਦਿਤਾ ਹੈ।'' ਉਨ੍ਹਾਂ ਕਿਹਾ ਕਿ ਚੀਨ ਨੂੰ ਇਹ ਕਾਫ਼ੀ ਮੰਹਿਗਾ ਪਏਗਾ।

ਫ਼ੌਜ ਦੇ ਸਾਬਕਾ ਉਪ ਮੁਖੀ ਲੈ. ਜਨਰਲ ਸੁਬਰਤ ਸਾਹਾ ਨੇ ਕਿਹਾ ਚੀਨ ਨੇ ਅਪਣੀ ਅਸਵੀਕਾਰ ਫ਼ੌਜੀ ਹਿੰਸਾ ਕਾਰਨ ਖ਼ੁਦ ਨੂੰ ਵੱਖਰਾ ਕਰ ਲਿਆ ਹੈ ਅਤੇ ਇਸ ਲਈ ਦੇਸ਼ ਨੂੰ ਭਾਰਤੀ ਕੂਟਨੀਤਕ ਅਤੇ ਆਰਥਕ ਕੀਮਤ ਚੁਕਾਉਣੀ ਪਏਗੀ। ਜਨਰਲ ਸਾਹਾ ਨੇ ਚੀਨ ਅਤੇ ਅਮਰੀਕਾ ਵਿਚਾਲੇ ਵਪਾਰ ਯੁੱਧ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਆਸਟਰੇਲੀਆ ਨਾਲ ਚੀਨ ਦੇ ਵੱਧ ਦੇ ਵਪਾਰ ਸੰਕਟ ਦਾ ਵੀ ਜ਼ਿਕਰ ਕੀਤਾ।  (ਪੀਟੀਆਈ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement