ਦਲਿਤੋ! ਥੱਪੜ ਮਾਰ ਕੇ ਖੋਹ ਲਉ ਅਪਣੇ ਅਧਿਕਾਰ : ਰਾਜਪਾਲ
Published : Jun 28, 2018, 1:06 pm IST
Updated : Jun 28, 2018, 1:06 pm IST
SHARE ARTICLE
Kalyan Singh
Kalyan Singh

ਰਾਜਸਥਾਨ ਦੇ ਰਾਜਪਾਲ ਅਤੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਨੇ ਪਿਛੜੇ ਵਰਗ ਦੇ ਲੋਕਾਂ ਨੂੰ ਕਿਹਾ ਹੈ ਕਿ ਉਹ ਅਪਣੇ ਹੱਕ ਦੀ ਭੀਖ ਮੰਗਣ ਦੀ ...

ਲਖਨਊ : ਰਾਜਸਥਾਨ ਦੇ ਰਾਜਪਾਲ ਅਤੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਨੇ ਪਿਛੜੇ ਵਰਗ ਦੇ ਲੋਕਾਂ ਨੂੰ ਕਿਹਾ ਹੈ ਕਿ ਉਹ ਅਪਣੇ ਹੱਕ ਦੀ ਭੀਖ ਮੰਗਣ ਦੀ ਬਜਾਏ 'ਥੱਪੜ ਮਾਰ ਕੇ' ਉਸ ਨੂੰ ਖੋਹ ਲੈਣ। ਉਨ੍ਹਾਂ ਇਥੇ ਸਮਾਗਮ ਦੌਰਾਨ ਕਿਹਾ ਕਿ ਪਿਛੜੇ ਵਰਗ ਦੇ ਲੋਕਾਂ ਨੂੰ ਭੀਖ ਮੰਗਣ ਤੋਂ ਅਧਿਕਾਰ ਨਹੀਂ ਮਿਲੇਗਾ। ਜੇ ਕੋਈ ਤੁਹਾਨੂੰ ਹੱਕ ਨਾ ਦਿਤਾ ਤਾਂ ਥੱਪੜ ਮਾਰ ਕੇ ਖੋਹ ਲਉ।

ਉਨ੍ਹਾਂ ਪਿਛੜੇ ਵਰਗ ਦੇ ਲੋਕਾਂ ਨੂੰ ਕਾਮਯਾਬੀ ਦਾ ਮੰਤਰ ਦਿੰਦਿਆਂ ਕਿਹਾ ਕਿ ਰਾਜਨੀਤੀ ਵਿਚ ਸਰਗਰਮ ਹੋਵੇ ਅਤੇ ਗ੍ਰਾਮ ਸਭਾ ਦੀਆਂ ਚੋਣਾਂ ਤੋਂ ਸ਼ੁਰੂਆਤ ਕਰ ਕੇ ਵਿਧਾਨ ਸਭਾ ਅਤੇ ਲੋਕ ਸਭਾ ਤਕ ਚੋਣਾਂ ਲੜੋ। ਪਾਰਟੀਆਂ ਤੋਂ ਟਿਕਟਾਂ ਮੰਗੋ ਅਤੇ ਉਨ੍ਹਾਂ ਨੂੰ ਅਪਣੀ ਜਿੱਤ ਦੀ ਯੋਜਨਾ ਬਾਰੇ ਦੱਸੋ ਪਰ ਜੇ ਟਿਕਟ ਨਾ ਮਿਲੇ ਤਾਂ ਵੀ ਇਕਜੁਟ ਰਹੋ। ਇੰਜ ਸਾਰੀਆਂ ਪਾਰਟੀਆਂ ਤੁਹਾਡੇ ਅੱਗੇ ਨਤਮਸਤਕ ਹੋਣਗੀਆਂ। ਉਨ੍ਹਾਂ ਮੰਡਲ ਕਮਿਸ਼ਨ ਦੀ ਰੀਪੋਰਟ ਲਾਗੂ ਕਰਨ ਵਿਚ ਸਾਬਕਾ ਪ੍ਰਧਾਨ ਮੰਤਰੀ ਵੀ.ਪੀ. ਸਿੰਘ ਦੀ ਭੂਮਿਕਾ ਦੀ ਸ਼ਲਾਘਾ ਕੀਤੀ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement