ਮਜ਼ਦੂਰਾਂ ਦੀ ਬਦਹਾਲੀ ਦੀ ਇਕ ਹੋਰ ਤਸਵੀਰ , ਮਰੀ ਮਾਂ ਨੂੰ ਜਗਾਉਂਦਾ ਰਿਹਾ ਮਾਸੂਮ ਬੱਚਾ
Published : May 28, 2020, 9:29 am IST
Updated : May 28, 2020, 9:29 am IST
SHARE ARTICLE
File Photo
File Photo

ਤਾਲਾਬੰਦੀ ਨੇ ਮਜ਼ਦੂਰ ਵਰਗ ਨੂੰ ਸੱਭ ਤੋਂ ਵੱਧ ਭਿਆਨਕ ਸਥਿਤੀਆਂ ਪ੍ਰਦਾਨ ਕੀਤੀਆਂ।

ਮੁਜੱਫ਼ਰਪੁਰ, 27 ਮਈ : ਤਾਲਾਬੰਦੀ ਨੇ ਮਜ਼ਦੂਰ ਵਰਗ ਨੂੰ ਸੱਭ ਤੋਂ ਵੱਧ ਭਿਆਨਕ ਸਥਿਤੀਆਂ ਪ੍ਰਦਾਨ ਕੀਤੀਆਂ। ਆਏ ਦਿਨ ਮਜ਼ਦੂਰਾਂ ਦੀ ਬਦਹਾਲੀ ਦੀਆਂ ਤਸਵੀਰਾਂ ਭਾਵੇਂ ਰੋਜ਼ਾਨਾ ਦੇਖਣ ਨੂੰ ਮਿਲ ਰਹੀਆਂ ਹਨ ਪਰ ਬਿਹਾਰ ਦੇ ਮੁਜੱਫ਼ਰਪੁਰ ਰੇਲਵੇ ਸਟੇਸ਼ਨ ਤੋਂ ਇਕ ਰੂਹ ਕੰਬਾਊ ਤਸਵੀਰ ਸਾਹਮਣੇ ਆਈ ਹੈ। ਭਿਆਨਕ ਗਰਮੀ ਤੇ ਭੁੱਖ ਤੋਂ ਬੇਹਾਲ ਹੋ ਕੇ ਬਿਹਾਰ ਦੇ ਮੁਜੱਫ਼ਰਪੁਰ ਰੇਲਵੇ ਸਟੇਸ਼ਨ ’ਤੇ ਇਕ ਮਹਿਲਾ ਨੇ ਦਮ ਤੋੜ ਦਿਤਾ ਤੇ ਉਸ ਦਾ ਮਾਸੂਮ ਬੱਚਾ ਅਪਣੀ ਮਰੀ ਮਾਂ ’ਤੇ ਦਿਤੀ ਚਾਦਰ ਨੂੰ ਹਟਾ ਕੇ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਇਸ ਘਟਨਾ ਦੀ ਰੂਹ ਨੂੰ ਕੰਬਾਉਣ ਵਾਲੀ ਵੀਡੀਉ ਸਾਹਮਣੇ ਆਈ। 

File photoFile photo

ਸੋਸ਼ਲ ਮੀਡੀਆ ’ਤੇ ਇਸ ਖ਼ਬਰ ਦਾ ਵੀਡੀਉ ਕਾਫ਼ੀ ਵਾਇਰਲ ਹੋ ਚੁੱਕਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰਾਂ ਅਜੇ ਵੀ ਮਜ਼ਦੂਰਾਂ ਨੂੰ ਵੱਡੀਆਂ ਵੱਡੀਆਂ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀਆਂ ਹਨ ਪਰ ਦੋ ਮਹੀਨਿਆਂ ’ਚ ਵੀ ਸਰਕਾਰਾਂ ਕੋਲੋਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਨਹੀਂ ਪਹੁੰਚਾਇਆ ਜਾ ਸਕਿਆ। ਇਸ ਔਰਤ ਦੀ ਮੌਤ ਪਾਣੀ ਦੀ ਕਮੀ ਕਾਰਨ ਦੱਸੀ ਜਾ ਰਹੀ ਹੈ। ਸਰਕਾਰਾਂ ਨੇ ਗ਼ਰੀਬਾਂ ਨੂੰ ਹੋਰ ਤਾਂ ਕੀ ਮੁਹਈਆ ਕਰਵਾਉਣੀਆਂ ਸਨ, ਉਹ ਮਜ਼ਦੂਰਾਂ ਲਈ ਪਾਣੀ ਦਾ ਪ੍ਰਬੰਧ ਵੀ ਨਹੀਂ ਕਰ ਸਕੀਆਂ।     (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement