ਸਸਤੀ ਕੋਰੋਨਾ ਵਾਇਰਸ ਜਾਂਚ ਕਿੱਟ ਲਈ ਰਿਲਾਇੰਸ ਨਾਲ ਸਾਂਝੇਦਾਰੀ
Published : May 28, 2020, 8:05 am IST
Updated : May 28, 2020, 8:05 am IST
SHARE ARTICLE
File Photo
File Photo

ਦੇਸ਼ 'ਚ ਕੋਰੋਨਾ ਵਾਇਰਸ ਦੀ ਜਾਂਚ ਤੇਜ਼ ਕਰਨ ਲਈ ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀ.ਐਸ.ਆਈ.ਆਰ.) ਨੇ ਰਿਲਾਇੰਸ ਇੰਡਸਟਰੀਜ਼ ਨਾਲ ਮਿਲ ਕੇ ਸਸਤੀ ਜਾਂਚ ਕਿਟ

ਨਵੀਂ ਦਿੱਲੀ, 27 ਮਈ: ਦੇਸ਼ 'ਚ ਕੋਰੋਨਾ ਵਾਇਰਸ ਦੀ ਜਾਂਚ ਤੇਜ਼ ਕਰਨ ਲਈ ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀ.ਐਸ.ਆਈ.ਆਰ.) ਨੇ ਰਿਲਾਇੰਸ ਇੰਡਸਟਰੀਜ਼ ਨਾਲ ਮਿਲ ਕੇ ਸਸਤੀ ਜਾਂਚ ਕਿਟ ਵਿਕਸਤ ਕੀਤੀ ਹੈ। ਇਕ ਸਰਕਾਰੀ ਬਿਆਨ ਮੁਤਾਬਕ ਸੀ.ਐਸ.ਆਈ.ਆਰ. ਦੇ ਮੁਖੀ ਡਾ. ਸ਼ੇਖਰ ਪਾਂਡੇ ਦੇ ਮਾਰਗਦਰਸ਼ਨ 'ਚ ਕੋਰੋਨਾ ਵਾਇਰਸ ਬਾਬਤ ਵੱਖੋ-ਵੱਖ ਖੋਜ ਗਤੀਵਿਧੀਆਂ ਨੂੰ ਤਾਲਮੇਲ 'ਚ ਕਰਨ ਲਈ ਪੰਜ ਟੀਚੇ ਤੈਅ ਕੀਤੇ ਗਏ ਹਨ। ਇਹ ਟੀਚੇ ਡਿਜੀਟਲ ਅਤੇ ਅਣੂ ਨਿਗਰਾਨੀ, ਦਵਾਈ ਅਤੇ ਟੀਕੇ, ਤੇਜ਼ ਅਤੇ ਸਸਤਾ ਇਲਾਜ, ਹਸਪਤਾਲ ਸਹਾਇਕ ਉਪਕਰਨ ਅਤੇ ਪੀ.ਪੀ.ਈ. ਅਤੇ ਸਪਲਾਈ ਲੜੀ ਤੇ ਲਾਜਿਸਟਿਕਸ ਹਨ।

ਬਿਆਨ ਮੁਤਾਬਕ ਸੀ. ਐਸ. ਆਈ. ਆਰ.-ਜੰਮੂ ਨੇ ਇਸ ਲਈ ਰਿਲਾਇੰਸ ਇੰਸਡਟਰੀਜ਼ ਨਾਲ ਸਮਝੌਤਾ ਕੀਤਾ ਹੈ। ਇਹ ਕਿੱਟ ਆਰ.ਟੀ.-ਐਲ.ਏ.ਐਮ.ਪੀ. 'ਤੇ ਅਧਾਰਤ ਹੈ। ਇਸ ਦੇ ਕੱਚੇ ਮਾਲ ਸਮੇਤ ਇਹ ਪੂਰੀ ਤਰ੍ਹਾਂ ਦੇਸ਼ ਅੰਦਰ ਬਣਾਈ ਜਾਵੇਗੀ। ਗਲੇ ਅਤੇ ਨੱਕ ਦੇ ਨਮੂਨੇ ਲੈਣ ਤੋਂ ਬਾਅਦ ਇਹ ਸਿਰਫ਼ 45 ਤੋਂ 60 ਮਿੰਟਾਂ ਅੰਦਰ ਹੀ ਟੈਸਟ ਦੀ ਰੀਪੋਰਟ ਦੇ ਦੇਵੇਗੀ। ਇਹ ਵਿਦੇਸ਼ਾਂ ਮੁਕਾਬਲੇ ਮੰਗਵਾਈਆਂ ਕਿੱਟਾਂ ਤੋਂ ਸਸਤੀ ਹੈ ਅਤੇ ਸਟੀਕ ਨਤੀਜੇ ਦਿੰਦੀ ਹੈ।  (ਪੀਟੀਆਈ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement