ਕਿਸਾਨਾਂ ਲਈ ਸਰਕਾਰ ਦੀ ਨਵੀਂ ਸਕੀਮ, 4 ਫੀਸਦੀ ਵਿਆਜ਼ ਦਰ ਤੇ 5 ਲੱਖ ਤੱਕ ਦਾ ਲੋਨ
Published : May 28, 2020, 3:25 pm IST
Updated : May 28, 2020, 3:25 pm IST
SHARE ARTICLE
Photo
Photo

ਭਾਰਤ ਸਰਕਾਰ ਵੱਲੋਂ ਕ੍ਰੈਡਿਟ ਕਾਰਡ ਰੱਖਣ ਵਾਲੇ ਛੋਟੇ ਕਿਸਾਨਾਂ ਨੂੰ ਬਿਨਾ ਗਾਰੰਟੀ ਦੇ 1.6 ਲੱਖ ਰੁਪਏ ਤੱਕ ਕੇਸੀਸੀ ਕਰਜ਼ ਦੇਵੇਗੀ।

ਨਵੀਂ ਦਿੱਲੀ : ਛੋਟੇ ਕਿਸਾਨਾਂ ਦੀ ਮਦਦ ਕਰਨ ਲਈ ਸਰਕਾਰ ਨੇ ਖਾਸ ਯੋਜਨਾ ਬਣਾਈ ਹੈ। ਭਾਰਤ ਸਰਕਾਰ ਵੱਲੋਂ ਕ੍ਰੈਡਿਟ ਕਾਰਡ ਰੱਖਣ ਵਾਲੇ ਛੋਟੇ ਕਿਸਾਨਾਂ ਨੂੰ ਬਿਨਾ ਗਾਰੰਟੀ ਦੇ 1.6 ਲੱਖ ਰੁਪਏ ਤੱਕ ਕੇਸੀਸੀ ਕਰਜ਼ ਦੇਵੇਗੀ। ਮਾਹਿਰਾਂ ਮੁਤਾਬਿਕ ਕਿਸਾਨ ਤਿੰਨ ਸਾਲਾਂ ਤੱਕ ਪੰਜ ਲੱਖ ਰੁਪਏ ਤੱਕ ਦਾ ਕੇਸੀਸੀ ਲੋਨ ਲੈ ਸਕਦੇ ਹਨ। ਇਸ ਕੇਸੀਸੀ ਲੋਨ ਦੇ ਵਿਆਜ਼ ਦਰ ਬਹੁਤ ਹੀ ਘੱਟ ਹੈ।

farmers curfew wheat farmers 

ਇਹ ਸਿਰਫ ਚਾਰ ਫੀਸਦੀ ਸਲਾਨਾ ਹੈ। ਇਸ ਵਿਚ ਦੱਸ ਦੱਈਏ ਕਿ ਕਿਸਾਨ ਕ੍ਰੈਡਿਟ ਕਾਰਡ ਦੀ ਸੁਵਿਧਾ ਲੈਣ ਲਈ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ 'ਚ ਅਕਾਊਂਟ ਖੁੱਲ੍ਹਵਾਉਣਾ ਲਾਜ਼ਮੀ ਹੁੰਦਾ ਹੈ। ਕਿਸਾਨ ਕ੍ਰੈਡਿਟ ਕਾਰਡ 5 ਸਾਲ ਲਈ ਲਾਜ਼ਮੀ ਹੁੰਦਾ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਸਾਰੇ ਕੇਸੀਸੀ ਕਰਜ਼ ਫਸਲ ਬੀਮਾਂ ਯੋਜਨਾ ਦੇ ਅੰਦਰ ਕਵਰ ਹੁੰਦੇ ਹਨ।

FarmerFarmer

ਕੇਂਦਰ ਸਰਕਾਰ ਨੇ ਕਿਹਾ ਹੈ ਕਿ ਉਹ ਕਰੀਬ 2.5 ਕਰੋੜ ਕਿਸਾਨ ਕ੍ਰੈਡਿਟ ਵੰਡਣ ਜਾ ਰਹੀ ਹੈ। ਇਸ ਲਈ ਛੋਟੇ ਕਿਸਾਨਾਂ ਨੂੰ ਕੇਸੀਸੀ ਦੇ ਲਾਭ ਤੇ ਸਸਤੇ ਕੇਸੀਸੀ ਲੋਨ ਬਾਰੇ ਜਾਗਰੂਕ ਕਰਨਾ ਬਹੁਤ ਜਰੂਰੀ ਹੈ। ਇਸ ਦੇ ਲਈ ਕਿਸਾਨ ਆਨਲਾਈਨ ਵੀ ਬਿਨੈ ਕਰ ਸਕਦੇ ਹਨ।

FarmerFarmer

ਕਿਸਾਨ ਕ੍ਰੈਡਿਟ ਕਾਰਡ ਕੋ-ਅਪਰੇਟਿਵ ਬੈਂਕ ਤੇ ਖੇਤਰੀ ਗ੍ਰਾਮੀਣ ਬੈਂਕ ਤੋਂ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸਟੇਟ ਬੈਂਕ ਆਫ਼ ਇੰਡੀਆ, ਬੈਂਕ ਆਫ਼ ਇੰਡੀਆਂ ਤੇ ਆਈਡੀਬੀਆਈ ਬੈਂਕ ਤੋਂ ਇਲਾਵਾ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆਂ ਤੋਂ ਵੀ ਲਿਆ ਜਾ ਸਕਦਾ ਹੈ।

FarmerFarmer

Location: India

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement