ਕਸ਼ਮੀਰ 'ਚ ਹੜਤਾਲ ਨਾਲ ਆਮ ਜੀਵਨ ਪ੍ਰਭਾਵਤ
Published : Feb 28, 2019, 8:05 am IST
Updated : Feb 28, 2019, 8:05 am IST
SHARE ARTICLE
Normal life influenced by the strike in Kashmir
Normal life influenced by the strike in Kashmir

ਵੱਖਵਾਦੀਆਂ ਵਲੋਂ ਦਿਤੇ ਬੰਦ ਦੇ ਸੱਦੇ ਕਰ ਕੇ ਬੁਧਵਾਰ ਨੂੰ ਕਸ਼ਮੀਰ 'ਚ ਆਮ ਜੀਵਨ ਪ੍ਰਭਾਵਤ ਰਿਹਾ........

ਸ੍ਰੀਨਗਰ : ਵੱਖਵਾਦੀਆਂ ਵਲੋਂ ਦਿਤੇ ਬੰਦ ਦੇ ਸੱਦੇ ਕਰ ਕੇ ਬੁਧਵਾਰ ਨੂੰ ਕਸ਼ਮੀਰ 'ਚ ਆਮ ਜੀਵਨ ਪ੍ਰਭਾਵਤ ਰਿਹਾ। ਇਹ ਬੰਦ ਵਾਦੀ 'ਚ ਹਵਾਲਾ ਜ਼ਰੀਏ ਅਤਿਵਾਦੀਆਂ ਨੂੰ ਪੈਸਾ ਦਿਤੇ ਜਾਣ ਦੀ ਜਾਂਚ ਦੇ ਸਿਲਸਿਲੇ 'ਚ ਕਈ ਆਗੂਆਂ ਦੇ ਘਰਾਂ 'ਚ ਐਨ.ਆਈ.ਏ. ਦੀ ਛਾਪੇਮਾਰੀ ਵਿਰੁਧ ਕੀਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਜੰਮੂ-ਕਸ਼ਮੀਰ ਦੀ ਗਰਮ ਰੁੱਤ ਦੀ ਰਾਜਧਾਨੀ ਸ੍ਰੀਨਗਰ 'ਚ ਜ਼ਿਆਦਾਤਰ ਦੁਕਾਨਾਂ, ਪਟਰੌਲ ਪੰਪ ਅਤੇ ਹੋਰ ਕਾਰੋਬਾਰੀ ਅਦਾਰੇ ਬੰਦ ਰਹੇ। ਉਨ੍ਹਾਂ ਕਿਹਾ ਕਿ ਸੜਕਾਂ 'ਤੇ ਜਨਤਕ ਆਵਾਜਾਈ ਨਹੀਂ ਚੱਲ ਰਹੀ ਹਾਲਾਂਕਿ ਸ਼ਹਿਰ ਦੇ ਕੁੱਝ ਇਲਾਕਿਆਂ 'ਚ ਕੁੱਝ ਨਿਜੀ ਕਾਰਾਂ ਅਤੇ ਆਟੋਰਿਕਸ਼ਾ ਦਿਸ ਰਹੇ ਹਨ।

ਅਧਿਕਾਰੀਆਂ ਨੇ ਕਿਹਾ ਕਿ ਵਾਦੀ ਦੇ ਹੋਰ ਜ਼ਿਲ੍ਹਾ ਹੈੱਡਕੁਆਰਟਰਾਂ 'ਚ ਵੀ ਬੰਦ ਦੀਆਂ ਇਸੇ ਤਰ੍ਹਾਂ ਦੀਆ ਖ਼ਬਰਾਂ ਸਾਹਮਣੇ ਆਈਆਂ ਹਨ। ਵੱਖਵਾਦੀਆਂ ਦੀ ਸਾਂਝੀ ਜਥੇਬੰਦੀ ਜੁਆਇੰਟ ਰੈਸਿਸਟੈਂਸ ਲੀਡਰਸ਼ਿਪ (ਜੇ.ਆਰ.ਐਲ.) ਨੇ ਵੱਖਵਾਦੀਆਂ 'ਤੇ ਮੰਗਲਵਾਰ ਨੂੰ ਐਨ.ਆਈ.ਏ. ਦੀ ਛਾਪੇਮਾਰੀ ਅਤੇ ਧਾਰਾ 35ਏ 'ਚ ਛੇੜਛਾੜ ਦੇ ਸ਼ੱਕ ਵਿਰੁਧ ਬੁਧਵਾਰ ਨੂੰ ਪੂਰਨ ਬੰਦ ਦਾ ਸੱਦਾ ਦਿਤਾ ਹੈ। ਧਾਰਾ 35ਏ ਦੀ ਸੰਵਿਧਾਨਿਕਤਾ ਦਾ ਮਾਮਲਾ ਸੁਪਰੀਮ ਕੋਰਟ 'ਚ ਲਟਕ ਰਿਹਾ ਹੈ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement