ਅਫਗਾਨੀ ਪਿਆਜ਼ ਵਪਾਰੀਆਂ ਦੀ ਨਰਾਜ਼ਗੀ ਪੈ ਸਕਦੀ ਏ 'ਮਹਿੰਗੀ'
Published : Dec 27, 2019, 5:20 pm IST
Updated : Dec 27, 2019, 5:20 pm IST
SHARE ARTICLE
file photo
file photo

ਪਿਆਜ਼ ਦੀ ਸਾਂਭ-ਸੰਭਾਲ ਦੇ ਪ੍ਰਬੰਧਾਂ ਤੋਂ ਨਾਖੁਸ਼ ਨੇ ਵਪਾਰੀ

ਅੰਮ੍ਰਿਤਸਰ : ਪਿਆਜ਼ ਦੀਆਂ ਨੇ ਪਿਛਲੇ ਕਈ ਦਿਨਾਂ ਤੋਂ ਸਭ ਦੀਆਂ ਅੱਖਾਂ 'ਚ ਪਾਣੀ ਲਿਆਂਦਾ ਹੋਇਆ ਹੈ। ਪਿਆਜ਼ ਦੀਆਂ ਕੀਮਤਾਂ 'ਚ ਕਮੀ ਦੇ ਸੰਕੇਤਾਂ ਨਾਲ ਲੋਕਾਂ ਨੇ ਕੁੱਝ ਰਾਹਤ ਮਹਿਸੂਸ ਕੀਤੀ ਹੀ ਸੀ ਕਿ ਹੁਣ ਅਫ਼ਗਾਨਿਸਤਾਨ ਦੇ ਪਿਆਜ਼ ਵਪਾਰੀਆਂ ਦੀ ਨਰਾਜ਼ਗੀ ਕਾਰਨ ਕੀਤੇ ਕਰਾਏ 'ਤੇ ਪਾਣੀ ਫਿਰਨ ਦੇ ਸੰਕੇਤ ਨਜ਼ਰ ਆ ਰਹੇ ਹਨ। ਦਰਅਸਲ ਪਿਆਜ਼ PhotoPhotoਦੀਆਂ ਕੀਮਤਾਂ 'ਚ ਗਿਰਾਵਟ ਦਾ ਕਾਰਨ ਅਫ਼ਗਾਨਿਸਤਾਨ ਤੋਂ ਪਿਆਜ਼ ਦੀ ਆਮਦ ਨੂੰ ਮੰਨਿਆ ਜਾ ਰਿਹਾ ਹੈ।

PhotoPhoto

ਅਫ਼ਗਾਨਿਸਤਾਨ ਤੋਂ ਰੋਜ਼ਾਨਾ 80 ਟਰੱਕ ਪਿਆਜ਼ ਦੇ ਭਾਰਤ 'ਚ ਆਈਸੀਪੀ ਰਾਹੀਂ ਪਹੁੰਚ ਰਹੇ ਹਨ। ਪਰ ਹੁਣ ਪਿਆਜ਼ਾਂ ਦੀ ਢੁਕਵੀਂ ਸਾਂਭ ਸੰਭਾਲ ਨਾ ਕਰਨ ਕਾਰਨ ਅਫਗਾਨਿਸਤਾਨ ਦੇ ਵਪਾਰੀਆਂ ਨੇ ਨਰਾਜ਼ਗੀ ਜਾਹਰ ਕਰਦਿਆਂ ਪਿਆਜ਼ ਨਾ ਭੇਜਣ ਦੀ ਚਿਤਾਵਨੀ ਦਿਤੀ ਹੈ।

PhotoPhoto

ਵਪਾਰੀਆਂ ਦਾ ਦੋਸ਼ ਹੈ ਕਿ ਆਈਸੀਪੀ 'ਤੇ ਸ਼ੈਡ ਨਾ ਹੋਣ ਕਾਰਨ ਉਨ੍ਹਾਂ ਦਾ ਪਿਆਜ਼ ਬਾਹਰ ਹੀ ਉਤਾਰਿਆ ਜਾ ਰਿਹਾ ਹੈ। ਪਿਆਜ਼ ਖੁਲ੍ਹੇ 'ਚ ਪਿਆ ਹੋਣ ਕਾਰਨ ਖ਼ਰਾਬ ਹੋ ਰਿਹਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਜੇਕਰ ਭਾਰਤ ਦੀ ਸਰਹੱਦ ਅੰਦਰ ਆਉਣ ਤੋਂ ਬਾਅਦ ਉਨ੍ਹਾਂ ਦੇ ਪਿਆਜ਼ ਨੂੰ ਸ਼ੈਡ ਅੰਦਰ ਨਾ ਰਖਿਆ ਗਿਆ ਤਾਂ ਉਹ ਪਿਆਜ਼ ਭੇਜਣਾ ਬੰਦ ਕਰ ਦੇਣਗੇ।

PhotoPhoto

ਵਪਰੀਆਂ ਦਾ ਕਹਿਣਾ ਹੈ ਕਿ ਭਾਰਤ ਅੰਦਰ ਪਿਆਜ਼ ਦੀਆਂ ਕੀਮਤਾਂ 'ਚ ਗਿਰਾਵਟ ਉਨ੍ਹਾਂ ਵਲੋਂ ਅਫਗਾਨਿਸਤਾਨ ਤੋਂ ਭੇਜੇ ਜਾ ਰਹੇ ਪਿਆਜ਼ ਕਾਰਨ ਆ ਰਹੀ ਹੈ। ਇਸ ਲਈ ਪਿਆਜ਼ ਦੀਆਂ ਕੀਮਤਾਂ ਨੂੰ ਉਛਾਲ ਤੋਂ ਬਚਾਉਣ ਲਈ ਉਨ੍ਹਾਂ ਵਲੋਂ ਭੇਜੇ ਜਾ ਰਹੇ ਪਿਆਜ਼ ਦੀ ਸਾਂਭ ਸੰਭਾਲ ਦੇ ਪੁਖਤਾ ਇੰਤਜ਼ਾਮ ਕੀਤੇ ਜਾਣੇ ਚਾਹੀਦੇ ਹਨ।

PhotoPhoto

ਉਧਰ ਦੂਜੇ ਪਾਸੇ ਭਾਰਤੀ ਵਪਾਰੀਆਂ ਦਾ ਕਹਿਣਾ ਹੈ ਕਿ ਪਿਆਜ਼ ਦੀਆਂ ਕੀਮਤਾਂ 'ਚ ਹੁਣ ਕਮੀ ਆਉਣੀ ਸ਼ੁਰੂ ਹੋ ਗਈ ਹੈ। ਆਉਂਦੇ ਦਿਨਾਂ 'ਚ ਕੀਮਤਾਂ ਹੋਰ ਥੱਲੇ ਜਾਣ ਦੀ ਉਮੀਦ ਹੈ। ਇਹ ਪਿਆਜ਼ ਭਾਰਤ ਦੇ ਵੱਖ ਵੱਖ ਸੂਬਿਆਂ ਮੁੰਬਈ, ਹਿਮਾਚਲ, ਦਿੱਲੀ, ਹਰਿਆਣਾ ਅਤੇ ਪੰਜਾਬ 'ਚ ਭੇਜਿਆ ਜਾ ਰਿਹਾ ਹੈ।

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement