ਜਹਾਜ਼ ‘ਚ ਸਿਗਰਟ ਪੀਣ ਨਾਲ ਯਾਤਰੀ ‘ਤੇ ਕੇਸ
Published : Dec 27, 2018, 10:11 am IST
Updated : Dec 27, 2018, 10:11 am IST
SHARE ARTICLE
Airline
Airline

ਜਹਾਜ਼ ਵਿਚ ਉਡ਼ਾਣ ਦੇ ਦੌਰਾਨ ਸਿਗਰਟ ਪੀਣ ਦੇ ਇਲਜ਼ਾਮ ਵਿਚ ਇਕ ਯਾਤਰੀ ਦੇ ਵਿਰੁਧ ਐਫਆਈਆਰ........

ਨਵੀਂ ਦਿੱਲੀ (ਭਾਸ਼ਾ): ਜਹਾਜ਼ ਵਿਚ ਉਡ਼ਾਣ ਦੇ ਦੌਰਾਨ ਸਿਗਰਟ ਪੀਣ ਦੇ ਇਲਜ਼ਾਮ ਵਿਚ ਇਕ ਯਾਤਰੀ ਦੇ ਵਿਰੁਧ ਐਫਆਈਆਰ ਦਰਜ਼ ਕੀਤੀ ਗਈ ਹੈ। ਘਟਨਾ 25 ਦਸੰਬਰ ਨੂੰ ਅਹਿਮਦਾਬਾਦ ਤੋਂ ਗੋਆ ਜਾ ਰਹੀ ਇੰਡੀਗੋ ਫਲਾਈਟ ਦੀ ਹੈ। ਯਾਤਰੀ ਜਹਾਜ਼ ਦੇ ਬਾਥਰੂਮ ਵਿਚ ਸਿਗਰਟ ਪੀਦਾਂ ਫੜਿਆ ਗਿਆ ਸੀ। ਸੂਤਰਾਂ ਦੇ ਮੁਤਾਬਕ, ਯਾਤਰੀ ਨੂੰ ਸਿਗਰਟ ਪੀਂਦੇ ਦੇਖ ਕਰੂ ਮੈਂਬਰਾਂ ਨੇ ਪਾਇਲਟ ਨੂੰ ਇਸ ਦੀ ਜਾਣਕਾਰੀ ਦਿਤੀ ਅਤੇ ਯਾਤਰੀ ਨੂੰ ਦੱਸਿਆ ਕਿ ਜਹਾਜ਼ ਵਿਚ ਸਿਗਰਟ ਪੀਣਾ ਮਨ੍ਹਾਂ ਹੈ।

AirlinesAirlines

ਇਸ ਤੋਂ ਬਾਅਦ ਉਸ ਨੂੰ ਚੇਤਾਵਨੀ ਦਿਤੀ ਗਈ। ਜਹਾਜ਼ ਵਿਚ ਸਿਗਰਟ ਪੀਣ ਉਤੇ ਕੇਸ ਹੈ। ਗੋਆ ਏਅਰਪੋਰਟ ਉਤੇ ਫਲਾਈਟ ਦੇ ਲੈਂਡ ਹੋਣ ਤੋਂ ਬਾਅਦ ਸਥਾਨਕ ਪੁਲਿਸ ਨੂੰ ਇਸ ਸੰਬੰਧ ਵਿਚ ਸੂਚਨਾ ਦਿਤੀ ਗਈ। ਸਿਗਰਟ ਪੀਂਦੇ ਮਿਲੇ ਯਾਤਰੀ ਦੇ ਵਿਰੁਧ ਗੋਆ ਦੇ ਪੁਲਿਸ ਥਾਣੇ ਵਿਚ ਐਫਆਈਆਰ ਦਰਜ਼ ਕੀਤੀ ਗਈ। ਇਸ ਤੋਂ ਬਾਅਦ ਉਸ ਨੂੰ ਸੀਆਈਐਸਐਫ  ਦੇ ਹਵਾਲੇ ਕਰ ਦਿਤਾ ਗਿਆ। ਪਿਛਲੇ ਹਫ਼ਤੇ, ਏਅਰਲਾਈਨ ਦੀ ਅੰਮ੍ਰਿਤਸਰ-ਦਿੱਲੀ-ਕੋਲਕਾਤਾ ਪੈਸੇਂਜਰ ਫਲਾਈਟ ਵਿਚ ਇਕ ਯਾਤਰੀ ਸਿਗਰਟ ਪੀਣ ਦੀ ਜਿੱਦ ਕਰਨ ਲੱਗਿਆ।

ਉਹ ਅੜ ਗਿਆ ਕਿ ਸਿਗਰਟ ਪਿਤੇ ਬਿਨਾਂ ਉਹ ਕੋਲਕਾਤਾ ਨਹੀਂ ਜਾਵੇਗਾ। ਇਸ ਵਜ੍ਹਾ ਤੋਂ ਫਲਾਇਟ ਵਿਚ ਕਰੀਬ 3 ਘੰਟੇ ਦੀ ਦੇਰੀ ਹੋਈ। ਉਸ ਯਾਤਰੀ ਨੂੰ ਡੀ-ਬੋਰਡ ਕਰ ਦਿਤਾ ਜਿਸ ਤੋਂ ਬਾਅਦ ਜਹਾਜ਼ ਨੇ ਕੋਲਕਾਤਾ ਲਈ ਉਡ਼ਾਣ ਭਰੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement