ਡਾਕਟਰਾਂ ਨੂੰ ਤਿੰਨ ਮਹੀਨਿਆਂ ਤੋਂ ਤਨਖਾਹ ਨਾ ਮਿਲਣਾ ਬਹੁਤ ਹੀ ਸ਼ਰਮਨਾਕ-ਅਰਵਿੰਦ ਕੇਜਰੀਵਾਲ
Published : Oct 27, 2020, 3:33 pm IST
Updated : Oct 27, 2020, 3:33 pm IST
SHARE ARTICLE
Arvind kejariwal
Arvind kejariwal

ਕੇਂਦਰ ਸਰਕਾਰ ਨੂੰ ਨਗਰ ਨਿਗਮਾਂ ਨੂੰ ਗ੍ਰਾਂਟ ਦੇਣ ਦੀ ਕੀਤੀ ਅਪੀਲ

ਨਵੀਂ ਦਿੱਲੀ-:ਉੱਤਰੀ ਦਿੱਲੀ ਨਗਰ ਨਿਗਮ ਦੇ ਕਈ ਡਾਕਟਰਾਂ ਨੇ ਦਾਅਵਾ ਕੀਤਾ ਹੈ ਕਿ ਉਹ ਪਿਛਲੇ 3 ਮਹੀਨਿਆਂ ਤੋਂ ਬਿਨਾਂ ਤਨਖਾਹ ਦੇ ਕੰਮ ਕਰ ਰਹੇ ਹਨ ਅਤੇ ਇਸ ਨੂੰ ਲੈ ਕੇ ਉਹ ਪਿਛਲੇ 2 ਹਫ਼ਤਿਆਂ ਤੋਂ ਪ੍ਰਦਰਸ਼ਨ ਵੀ ਕਰ ਰਹੇ ਹਨ । ਇਸਤੇ  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਦੇ ਹਸਪਤਾਲਾਂ ਦੇ ਡਾਕਟਰਾਂ ਨੂੰ ਬਿਨਾਂ ਤਨਖਾਹ ਦੇ ਕੰਮ ਕਰਨ ਲਈ ਮਜ਼ਬੂਰ ਕਰਨਾ ਬੁਹਤ ਹੀ ਸ਼ਰਮਨਾਕ ਗੱਲ ਹੈ । ਨਾਲ ਹੀ ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਨਗਰ ਨਿਗਮਾਂ ਨੂੰ ਗਰਾਂਟ ਦੇਣ ਦੀ ਅਪੀਲ ਵੀ ਕੀਤੀ ਤਾਂ ਕਿ ਉਹ ਡਾਕਟਰਾਂ ਨੂੰ ਤਨਖਾਹ ਦੇ ਸਕਣ । ਕੇਜਰੀਵਾਲ ਨੇ ਕਿਹਾ ਮੈਨੂੰ ਇਸ ਗੱਲ ਦਾ ਕਾਫ਼ੀ ਦੁਖ ਹੈ ਕਿ ਡਾਕਟਰਾਂ ਨੂੰ ਤਨਖਾਹ ਲਈ ਪ੍ਰਦਰਸ਼ਨਾ ਕਰਨਾ ਪੈ ਰਿਹਾ ਹੈ । ਇਨ੍ਹਾਂ ਡਾਕਟਰਾਂ ਨੇ ਗਲੋਬਲ ਮਹਾਮਾਰੀ ਦੌਰਾਨ ਆਪਣੇ ਜੀਵਨ ਨੂੰ ਖਤਰੇ 'ਚ ਪਾਇਆ । ਇਹ ਸ਼ਰਮਨਾਕ ਹੈ ।

picPicਅਰਵਿੰਦ ਕੇਜਰੀਵਾਲ ਨੇ ਐੱਮ.ਸੀ.ਡੀ. ਦੇ ਕੰਮਕਾਰ 'ਚ ਕੁਪ੍ਰਬੰਧਨ ਅਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਚੀਜ਼ਾਂ ਸਹੀ ਕਰਨ ਦਾ ਸਮਾਂ ਆ ਗਿਆ ਹੈ । ਉੱਤਰੀ ਐੱਮ.ਸੀ.ਡੀ. ਤੋਂ ਤੁਰੰਤ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਮਿਲ ਸਕੀ ਹੈ । ਉਨ੍ਹਾਂ ਨੇ ਕਿਹਾ ਅਸੀਂ ਦੇਖ ਰਹੇ ਹਾਂ ਕਿ ਕਈ ਸਾਲਾਂ ਤੋਂ ਨਗਰ ਬਾਡੀ ਆਪਣੇ ਅਧਿਆਪਕਾਂ, ਸਫ਼ਾਈ ਕਰਮੀਆਂ ਅਤੇ ਡਾਕਟਰਾਂ ਨੂੰ ਤਨਖਾਹ ਨਹੀਂ ਦੇ ਪਾ ਰਹੇ ਹਨ । ਉਨ੍ਹਾਂ ਕਿਹਾ ਕਿ ਆਖਿਰ ਐੱਮ.ਸੀ.ਡੀ. 'ਚ ਫੰਡ ਦੀ ਕਮੀ ਕਿਉਂ ਹੈ ?  ਕੇਜਰੀਵਾਲ ਨੇ ਕਿਹਾ ਪਹਿਲੀਆਂ ਸਰਕਾਰਾਂ ਦੀ ਤੁਲਨਾ 'ਚ ਅਸੀਂ ਐੱਮ.ਸੀ.ਡੀ. ਨੂੰ ਕਿਤੇ ਵੱਧ ਫੰਡ ਦਿੱਤਾ ਹੈ । ਅਸੀਂ ਬਕਾਏ ਤੋਂ ਵੱਧ ਦਿੱਤਾ ਹੈ। । ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਨੇ ਦਿੱਲੀ ਸਰਕਾਰ ਦੇ ਟੈਕਸ ਸੰਗ੍ਰਹਿ ਨੂੰ ਪ੍ਰਭਾਵਿਤ ਕੀਤਾ। ਫਿਰ ਵੀ, ਉਹ ਠੀਕ ਤਰ੍ਹਾਂ ਮਾਮਲਿਆਂ ਦਾ ਪ੍ਰਬੰਧਨ ਕਰ ਰਹੀ ਹੈ ਅਤੇ ਆਪਣੇ ਡਾਕਟਰਾਂ ਅਤੇ ਅਧਿਆਪਕਾਂ ਨੂੰ ਤਨਖਾਹ ਦੇ ਰਹੀ ਹੈ।

PICPicਕੇਜਰੀਵਾਲ ਨੇ ਕਿਹਾ ਜੇਕਰ ਸਾਡੇ ਕੋਲ ਫੰਡ ਹੁੰਦਾ ਹੈ ਤਾਂ ਮੈਂ ਅੱਜ ਹੀ ਐੱਮ.ਸੀ.ਡੀ. ਦੇ ਡਾਕਟਰਾਂ ਦੀ ਤਨਖਾਹ ਦੇ ਦਿੰਦਾ। ਇਸ ਦੇ ਸੰਵਿਧਾਨ ਦੇ ਅਧੀਨ ਹੋਣ ਜਾਂ ਨਹੀਂ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਨੇ ਕਿਹਾ ਕਿ ਡਾਕਟਰਾਂ ਦੀ ਤਨਖਾਹ ਦੇ ਮਾਮਲੇ 'ਤੇ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ ਅਤੇ ਉਨ੍ਹਾਂ ਨੂੰ ਤਨਖਾਹ ਮਿਲੇ, ਇਸ ਲਈ ਸਾਰਿਆਂ ਨੂੰ ਮਿਲ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ । ਉਨ੍ਹਾਂ ਨੇ ਦਾਅਵਾ ਕੀਤਾ ਕਿ ਕੇਂਦਰ ਦਿੱਲੀ ਨੂੰ ਛੱਡ ਕੇ ਦੇਸ਼ ਦੇ ਸਾਰੇ ਨਗਰ ਨਿਗਮਾਂ ਨੂੰ ਗਰਾਂਟ ਦੇ ਰਿਹਾ ਹੈ।  ਮੁੱਖ ਮੰਤਰੀ ਨੇ ਕਿਹਾ ਮੈਂ ਕੇਂਦਰ ਤੋਂ ਐੱਮ.ਸੀ.ਡੀ. ਨੂੰ ਗਰਾਂਟ ਦੇਣ ਦੀ ਅਪੀਲ ਕਰਦਾ ਹਾਂ ਤਾਂ ਕਿ ਉਹ ਡਾਕਟਰਾਂ ਨੂੰ ਤਨਖਾਹ ਦੇ ਸਕਣ  ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement