Rajasthan News: ਗੁਰੂ ਘਰ ਜਾ ਰਹੇ ਨਾਨੀ ਦੋਹਤੇ ਦੀ ਦਰਦਨਾਕ ਹਾਦਸੇ ਵਿਚ ਹੋਈ ਮੌਤ
Published : Jun 27, 2024, 1:58 pm IST
Updated : Jun 27, 2024, 2:45 pm IST
SHARE ARTICLE
Sikar Accident Rajasthan News in punjabi
Sikar Accident Rajasthan News in punjabi

Rajasthan News: ਦੋ ਕਾਰਾਂ ਦੀ ਆਪਸ ਵਿਚ ਹੋਈ ਟੱਕਰ ਕਾਰਨ ਵਾਪਰਿਆ ਹਾਦਸਾ

Sikar Accident Rajasthan News in punjabi : ਰਾਜਸਥਾਨ ਦੇ ਸੀਕਰ 'ਚ ਬ੍ਰੇਜ਼ਾ ਕਾਰ ਅਤੇ ਬੋਲੈਰੋ ਵਿਚਾਲੇ ਹੋਈ ਟੱਕਰ 'ਚ ਨਾਨੀ ਅਤੇ ਉਸ ਦੀ ਡੇਢ ਸਾਲ ਦੇ ਦੋਹਤੇ ਦੀ ਮੌਤ ਹੋ ਗਈ। ਕਾਰ ਵਿਚ ਸਵਾਰ ਨਾਨੀ ਅਤੇ ਦੋਹਤਾ ਆਪਣੇ ਪਰਿਵਾਰ ਸਮੇਤ ਦਿੱਲੀ ਤੋਂ ਸਾਲਾਸਰ ਬਾਲਾਜੀ ਦੇ ਦਰਸ਼ਨਾਂ ਲਈ ਜਾ ਰਹੇ ਸਨ। ਰਸਤੇ 'ਚ ਨੇਚਵਾ ਇਲਾਕੇ 'ਚ ਦੋ ਵਾਹਨਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਦੋਵਾਂ ਵਾਹਨਾਂ 'ਚ ਸਵਾਰ ਕੁੱਲ 19 ਲੋਕ ਜ਼ਖ਼ਮੀ ਹੋ ਗਏ। 12 ਸਾਲਾ ਬੱਚੀ ਸਮੇਤ ਦੋ ਵਿਅਕਤੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਇਹ ਵੀ ਪੜ੍ਹੋ: Himachal Pradesh News: ਭਾਰੀ ਮੀਂਹ ਵਿਚਾਲੇ ਹਿਮਾਚਲ ਵਿਚ ਵੱਡਾ ਹਾਦਸਾ, ਖੱਡ ਵਿਚ ਡਿੱਗੀ ਜਿਗਰੀ ਯਾਰਾਂ ਦੀ ਕਾਰ 

ਇਹ ਹਾਦਸਾ ਅੱਜ ਸਵੇਰੇ 6 ਵਜੇ ਸੀਕਰ ਦੇ ਨੇਛਵਾ ਇਲਾਕੇ 'ਚ ਵਾਪਰਿਆ। ਨੇਛਵਾ ਥਾਣੇ ਦੇ ਹੈੱਡ ਕਾਂਸਟੇਬਲ ਸੀਤਾਰਾਮ ਨੇ ਦੱਸਿਆ ਕਿ ਦੋਵਾਂ ਵਾਹਨਾਂ ਵਿਚਾਲੇ ਆਹਮੋ-ਸਾਹਮਣੇ ਟੱਕਰ ਹੋ ਗਈ। ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਆਉਣ 'ਤੇ ਪੋਸਟਮਾਰਟਮ ਕਰਵਾਇਆ ਜਾਵੇਗਾ। ਜ਼ਖ਼ਮੀਆਂ ਦਾ ਐਸਕੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ: Health News: ਹਰ ਰੋਜ਼ ਪੀਂਦਾ ਸੀ ਸਿਗਰੇਟ, ਹੋਇਆ ਬੁਰਾ ਹਾਲ, ਗਲੇ ਵਿਚ ਉੱਗਣ ਲੱਗੇ ਕਾਲੇ ਵਾਲ

ਹੈੱਡ ਕਾਂਸਟੇਬਲ ਨੇ ਦੱਸਿਆ- ਬ੍ਰੇਜ਼ਾ ਕਾਰ 'ਚ ਦਿੱਲੀ ਨਿਵਾਸੀ ਰਮੇਸ਼ ਕੁਮਾਰ (64), ਉਸ ਦੀ ਪਤਨੀ ਸੁਮਨ ਦੇਵੀ, ਬੇਟੀ ਮੀਨੂੰ, ਡੇਢ ਸਾਲਾ ਦੋਹਤਾ ਰੇਯਾਂਸ਼, ਇਕ ਜਾਣਕਾਰ ਅਤੇ ਡਰਾਈਵਰ ਸਵਾਰ ਸਨ। ਸਾਰੇ ਦਿੱਲੀ ਤੋਂ ਸਾਲਾਸਰ ਬਾਲਾਜੀ ਦੇ ਦਰਸ਼ਨਾਂ ਲਈ ਜਾ ਰਹੇ ਸਨ। ਰਸਤੇ 'ਚ ਸੀਕਰ ਦੇ ਨੇਛਵਾ ਇਲਾਕੇ 'ਚ ਕੁਮਸ ਜਗੀਰ ਬੱਸ ਸਟੈਂਡ 'ਤੇ ਸਾਹਮਣੇ ਤੋਂ ਆ ਰਹੀ ਇਕ ਬੋਲੈਰੋ ਨਾਲ ਟੱਕਰ ਹੋ ਗਈ। ਬੋਲੈਰੋ ਵਿੱਚ 15 ਲੋਕ ਸਵਾਰ ਸਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 ਟੱਕਰ ਤੋਂ ਬਾਅਦ ਦੋਵਾਂ ਵਾਹਨਾਂ 'ਚ ਸਵਾਰ ਲੋਕਾਂ 'ਚ ਰੌਲਾ ਪੈ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸੁਮਨ ਦੇਵੀ ਅਤੇ ਉਸ ਦੇ ਦੋਹਤੇ ਰੇਯਾਂਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ। ਆਸ-ਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਐਂਬੂਲੈਂਸ ਅਤੇ ਪ੍ਰਾਈਵੇਟ ਵਾਹਨਾਂ ਦੀ ਮਦਦ ਨਾਲ ਸਾਰਿਆਂ ਨੂੰ ਦੋਵਾਂ ਵਾਹਨਾਂ 'ਚੋਂ ਕੱਢ ਕੇ ਐੱਸਕੇ ਹਸਪਤਾਲ ਪਹੁੰਚਾਇਆ ਗਿਆ। ਰਮੇਸ਼ ਕੁਮਾਰ (64) ਅਤੇ ਬੋਲੈਰੋ 'ਚ ਸਵਾਰ 12 ਸਾਲਾ ਲੜਕੀ ਨੂੰ ਗੰਭੀਰ ਹਾਲਤ 'ਚ ਜੈਪੁਰ ਰੈਫਰ ਕਰ ਦਿੱਤਾ ਗਿਆ।

ਬਾਕੀ ਜ਼ਖ਼ਮੀਆਂ ਦਾ ਐਸਕੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਟੱਕਰ ਤੋਂ ਬਾਅਦ ਨੇਚਵਾ ਰੋਡ 'ਤੇ ਵਾਹਨਾਂ ਦਾ ਲੰਮਾ ਜਾਮ ਲੱਗ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਬਰੇਜ਼ਾ ਅਤੇ ਬੋਲੈਰੋ ਨੂੰ ਹਟਾ ਕੇ ਜਾਮ ਨੂੰ ਹਟਾਇਆ। ਸੀਕਰ ਦੇ ਐਡੀਸ਼ਨਲ ਐਸਪੀ ਗਜੇਂਦਰ ਸਿੰਘ ਜੋਧਾ ਨੇ ਐਸਕੇ ਹਸਪਤਾਲ ਜਾ ਕੇ ਜ਼ਖ਼ਮੀਆਂ ਤੋਂ ਜਾਣਕਾਰੀ ਲਈ। ਹਾਦਸੇ ਦੀ ਸੂਚਨਾ ਮਿਲਣ 'ਤੇ ਨਾਨੀ-ਦੋਹਤੇ ਦਾ ਪਰਿਵਾਰ ਦਿੱਲੀ ਤੋਂ ਸੀਕਰ ਆ ਰਿਹਾ ਹੈ। ਉਨ੍ਹਾਂ ਦੇ ਆਉਣ 'ਤੇ ਪੋਸਟਮਾਰਟਮ ਕਰਵਾਇਆ ਜਾਵੇਗਾ।

(For more news apart from Car fell into a ravine in Himachal Pradesh News  , stay tuned to Rozana Spokesman)

Location: India, Rajasthan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement