ਹੁਣ ਭਾਰਤ ਤੋਂ ਚਾਹ ਪੱਤੀ ਖ਼ਰੀਦੇਗਾ ਤੁਰਕੀ
Published : Jun 27, 2022, 8:06 am IST
Updated : Jun 27, 2022, 8:06 am IST
SHARE ARTICLE
Turkey will now buy tea leaves from India
Turkey will now buy tea leaves from India

ਚਾਹ ਦੀਆਂ ਪੱਤੀਆਂ ਦੀ ਕੀਮਤ 'ਚ ਹੋਇਆ ਵਾਧਾ

ਔਸਤਨ 4 ਰੁਪਏ ਪ੍ਰਤੀ ਕਿਲੋ ਵਧ ਕੇ ਹੋਈ 159 ਰੁਪਏ ਪ੍ਰਤੀ ਕਿਲੋ
ਨਵੀਂ ਦਿੱਲੀ  :
ਉਤਰ ਭਾਰਤ 'ਚ ਚਾਹ ਦੀਆਂ ਵਧਦੀਆਂ ਕੀਮਤਾਂ ਅਤੇ ਸ੍ਰੀਲੰਕਾ 'ਚ ਜਾਰੀ ਆਰਥਿਕ ਸੰਕਟ ਕਾਰਨ ਵਿਦੇਸ਼ੀ ਖ਼ਰੀਦਦਾਰਾਂ ਦਾ ਰੁਖ਼ ਕੋਚੀ ਵਲ ਮੁੜਿਆ ਹੈ | ਹੁਣ ਵਿਦੇਸ਼ੀ ਖ਼ਰੀਦਦਾਰ ਕੋਚੀ ਤੋਂ ਵੱਡੀ ਮਾਤਰਾ 'ਚ ਚਾਹ ਖ਼ਰੀਦ ਰਹੇ ਹਨ |

ਇਨ੍ਹਾਂ 'ਚ ਖ਼ਾਸ ਤੌਰ 'ਤੇ ਈਰਾਨ ਅਤੇ ਤੁਰਕੀ ਸ਼ਾਮਲ ਹਨ | ਵਪਾਰੀਆਂ ਨੇ ਦਸਿਆ ਕਿ ਕੋਲਕਾਤਾ ਵੀ ਨੀਲਾਮੀ 'ਚ ਦੂਜੀ ਵਾਰ ਦੀ ਤੁੜਾਈ ਵਾਲੀਆਂ ਪੱਤੀਆਂ ਦੀਆਂ ਕੀਮਤਾਂ 350-450 ਰੁਪਏ ਪ੍ਰਤੀ ਕਿਲੋ ਦੇ ਲਗਭਗ ਬਣੀਆਂ ਹੋਈਆਂ ਹਨ | ਇਸੇ ਕਾਰਨ ਵਿਦੇਸ਼ੀ ਖ਼ਰੀਦਦਾਰ ਨਾ ਸਿਰਫ਼ ਈਰਾਨ ਤੋਂ ਸਗੋਂ ਤੁਰਕੀ ਅਤੇ ਰੂਸ ਵਰਗੇ ਦੇਸ਼ਾਂ ਤੋਂ ਵੀ ਦਖਣੀ ਭਾਰਤ ਦੇ ਬਾਜ਼ਾਰਾਂ 'ਚੋਂ ਚਾਹ ਖ਼ਰੀਦ ਰਹੇ ਹਨ |

ਹਾਲ ਹੀ 'ਚ ਤੁਰਕੀ ਨੇ ਭਾਰਤੀ ਕਣਕ ਦੀ ਖੇਪ ਨੂੰ  ਇਹ ਕਹਿ ਕੇ ਮੋੜ ਦਿਤਾ ਸੀ ਕਿ ਇਸ 'ਚ ਰੁਬੇਲਾ ਵਾਇਰਸ ਪਾਇਆ ਗਿਆ ਹੈ | ਹੁਣ ਉਸ ਨੇ ਚਾਹ ਦੀ ਖ਼ਰੀਦ ਲਈ ਭਾਰਤੀ ਬਾਜ਼ਾਰ ਦਾ ਰੁਖ਼ ਕੀਤਾ ਹੈ | ਇਕ ਰਿਪੋਰਟ ਮੁਤਾਬਕ ਨੀਲਗਿਰੀ ਦੀਆਂ ਪੱਤੀਆਂ ਦੀ ਚੰਗੀ ਮੰਗ ਦੇਖਣ ਨੂੰ  ਮਿਲ ਰਹੀ ਹੈ | ਨਾਲ ਹੀ ਕੀਮਤਾਂ 'ਚ ਵੀ ਵਾਧਾ ਹੋਇਆ ਹੈ | ਚਾਹ ਦੀਆਂ ਪੱਤੀਆਂ ਦੀ ਕੀਮਤ ਔਸਤਨ 4 ਰੁਪਏ ਪ੍ਰਤੀ ਕਿਲੋ ਵਧ ਕੇ 159 ਰੁਪਏ ਪ੍ਰਤੀ ਕਿਲੋ ਹੋ ਗਈਆਂ ਹਨ | ਨਾਲ ਹੀ ਗ੍ਰੇਡ 'ਚ ਦਿਤੀ ਜਾਣ ਵਾਲੀ ਚਾਹ ਦੀ ਮਾਤਰਾ 'ਚ ਵੀ ਵਾਧਾ ਹੋਇਆ ਹੈ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement