ਨਸ਼ਿਆਂ ਵਿਰੁਧ ਰੈਲੀ ਕੱਢੀ
Published : Jun 27, 2018, 11:57 am IST
Updated : Jun 27, 2018, 11:57 am IST
SHARE ARTICLE
Leave Rally with Green Flag
Leave Rally with Green Flag

ਹਰਿਆਣਾ ਦੀ ਮੰਡੀ ਕਾਲਾਂਵਾਲੀ ਵਿਖੇ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਵਲੋਂ ਅੰਤਰਾਸ਼ਟਰੀ ਨਸ਼ਾ ਮੁਕਤੀ ਦਿਵਸ ਨੂੰ......

ਕਾਲਾਂਵਾਲੀ : ਹਰਿਆਣਾ ਦੀ ਮੰਡੀ ਕਾਲਾਂਵਾਲੀ ਵਿਖੇ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਵਲੋਂ ਅੰਤਰਾਸ਼ਟਰੀ ਨਸ਼ਾ ਮੁਕਤੀ ਦਿਵਸ ਨੂੰ ਮੁੱਖ ਰੱਖ ਕੇ ਨਸ਼ਿਆਂ ਵਿਰੁਧ ਇਕ ਰੈਲੀ ਕੱਢੀ ਗਈ। ਇਸ ਮੌਕੇ ਸੈਂਕੜੇ ਨੌਜਵਾਨ  ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਇਸ ਰੈਲੀ ਦਾ ਹਿੱਸਾ ਬਣੇ। ਸਥਾਨਕ ਨਸ਼ਾਮੁਕਤੀ ਕੇਂਦਰ ਵਿਚੋਂ ਸ਼ੁਰੂ ਹੋਈ ਇਸ ਰੈਲੀ ਨੂੰ ਕਾਲਾਂਵਾਲੀ ਦੇ ਐਸ.ਡੀ.ਐਮ. ਵਿਜੇਂਦਰ ਸਿੰਘ ਅਤੇ ਡੀ.ਐਸ.ਪੀ. ਨਰ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਇਸ ਮੌਕੇ ਨਵੀਂ ਸੋਚ ਚੈਰੀਟੇਬਲ ਟਰੱਸਟ ਦੇ ਆਗੂ ਕ੍ਰਿਸ਼ਨ ਕੁਮਾਰ ਜਿੰਦਲ ਨੇ ਵੱਡੀ ਗਿਣਤੀ ਵਿਚ ਸਾਥੀਆਂ ਨੂੰ ਨਾਲ ਲੈ ਕੇ ਰੈਲੀ ਵਿਚ ਯੋਗਦਾਨ ਪਾਇਆ। ਇਸੇ ਤਰ੍ਹਾਂ ਹੈਲਪਿੰਗ ਹੈਂਡ ਟਰੱਸਟ ਦੇ ਆਗੂ ਲਖਵੀਰ ਸਿੰਘ ਸੋਢੀ, ਨਗਰ ਕੌਂਸਲਰ ਸੰਦੀਪ ਵਰਮਾ, ਆਜ਼ਾਦ ਸਪੋਰਟਸ ਅਕੈਡਮੀ, ਭਗਵਾਨ ਦਾਸ, ਰਾਜੂ, ਫ਼ੌਜੀ ਡਿਫੈਂਸ ਅਕੈਡਮੀ, ਸੰਨੀ ਸ਼ਰਮਾ, ਨਿਹਾਲ ਸਿੰਘ ਕੈਂਥ, ਸੁਨੀਲ ਅਹਿਲਾਵਤ, ਜੋਤੀ ਸਰਾਂ ਸਮੇਤ ਅਨੇਕਾਂ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ। 

Location: India, Haryana, Sirsa

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement