ਨਿਜੀ ਹਿਤਾਂ ਲਈ 'ਗਾਂਧੀ ਪਰਵਾਰ ਨੇ ਪਾਰਟੀ ਬਰਬਾਦ ਕੀਤੀ'
Published : Jun 27, 2018, 9:03 am IST
Updated : Jun 27, 2018, 9:03 am IST
SHARE ARTICLE
Narendra Modi During Rally
Narendra Modi During Rally

ਕਾਂਗਰਸ ਕਦੇ ਨਹੀਂ ਸੁਧਰ ਸਕਦੀ, ਐਮਰਜੈਂਸੀ ਕਾਂਗਰਸ ਦਾ ਪਾਪ: ਮੋਦੀ 

ਮੁੰਬਈ,  ਦੇਸ਼ ਵਿਚ 43 ਸਾਲ ਪਹਿਲਾਂ ਐਮਰਜੈਂਸੀ ਲਾਗੂ ਕੀਤੇ ਜਾਣ ਲਈ ਕਾਂਗਰਸ ਅਤੇ ਗਾਂਧੀ ਪਰਵਾਰ ਨੂੰ ਆੜੇ ਹੱਥੀਂ ਲੈਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਕ ਪਰਵਾਰ ਦੇ ਸੁਆਰਥੀ ਨਿਜੀ ਹਿਤਾਂ ਕਾਰਨ ਭਾਰਤ ਨੂੰ ਜੇਲ ਵਿਚ ਤਬਦੀਲ ਕਰ ਦਿਤਾ ਗਿਆ ਸੀ। ਐਮਰਜੈਂਸੀ ਲਾਗੂ ਕੀਤੇ ਜਾਣ ਦੇ 43 ਸਾਲ ਪੂਰੇ ਹੋ ਗਏ ਹਨ

ਅਤੇ ਭਾਜਪਾ ਨੇ ਅੱਜ ਕਾਲਾ ਦਿਵਸ ਮਨਾਇਆ। ਐਮਰਜੈਂਸੀ ਦੀ ਬਰਸੀ ਮੌਕੇ ਹੋਈ ਪਾਰਟੀ ਦੀ ਬੈਠਕ ਵਿਚ ਮੋਦੀ ਨੇ ਕਿਹਾ ਕਿ ਇਸ ਦਿਨ ਨੂੰ ਸੰਵਿਧਾਨ ਅਤੇ ਜਮਹੂਰੀਅਤ ਦੀ ਰਾਖੀ ਲਈ ਖ਼ੁਦ ਨੂੰ ਸਮਰਪਿਤ ਕਰਨ ਵਾਸਤੇ ਮਨਾਏ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਕਾਂਗਰਸ ਦਾ ਪਾਪ ਹੈ। ਐਮਰਜੈਂਸੀ ਦੇਸ਼ ਦੇ ਇਤਿਹਾਸ 'ਤੇ ਕਾਲਾ ਧੱਬਾ ਹੈ।

ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਨੂੰ ਕਾਲੇ ਦਿਵਸ ਵਜੋਂ ਕਾਂਗਰਸ ਦੀ ਆਲੋਚਨਾ ਕਰਨ ਵਾਸਤੇ ਹੀ ਨਹੀਂ ਸਗੋਂ ਸੰਵਿਧਾਨ ਅਤੇ ਜਮਹੂਰੀਅਤ ਦੀ ਰਾਖੀ ਲਈ ਜਾਗਰੂਕਤਾ ਫੈਲਾਉਣ ਵਾਸਤੇ ਵੀ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸੋਚ ਹੁਣ ਵੀ ਐਮਰਜੈਂਸੀ ਵਾਲੀ ਹੈ। ਭਾਜਪਾ ਦੇ ਸ਼ਾਸਨ ਵਿਚ ਸੰਵਿਧਾਨ, ਦਲਿਤਾਂ ਅਤੇ ਘੱਟਗਿਣਤੀਆਂ ਦੇ ਖ਼ਤਰੇ ਵਿਚ ਹੋਣ ਦਾ ਕਾਲਪਨਿਕ ਡਰ ਫੈਲਾਉਣ ਲਈ ਕਾਂਗਰਸ ਦੀ ਸਖ਼ਤ ਆਲੋਚਨਾ ਕਰਦਿਆਂ ਮੋਦੀ ਨੇ ਕਿਹਾ ਕਿ ਕਾਂਗਰਸ ਕਦੇ ਨਹੀਂ ਸੁਧਰ ਸਕਦੀ।

ਉਨ੍ਹਾਂ ਕਿਹਾ, 'ਨਿਜੀ ਹਿਤਾਂ ਲਈ ਉਨ੍ਹਾਂ ਨੇ ਅਪਣੀ ਹੀ ਪਾਰਟੀ ਨੂੰ ਬਰਬਾਦ ਕਰ ਦਿਤਾ। ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਜੇਲ ਵਿਚ ਬੰਦ ਕਰ ਕੇ ਦੇਸ਼ ਜੇਲ ਵਿਚ ਬਦਲ ਦਿਤਾ ਗਿਆ। ਕਾਂਗਰਸ ਲਈ ਦੇਸ਼ ਅਤੇ ਜਮਹੂਰੀਅਤ ਦੀ ਕੋਈ ਕੀਮਤ ਨਹੀਂ ਹੈ। ਅਦਾਲਤ ਦੇ ਫ਼ੈਸਲੇ ਮਗਰੋਂ ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਦੀ ਬਜਾਏ ਐਮਰਜੈਂਸੀ ਲਾ ਦਿਤੀ।' ਉਨ੍ਹਾਂ ਕਿਹਾ ਕਿ ਜਦ ਕਿਸ਼ੋਰ ਕੁਮਾਰ ਨੇ ਕਾਂਗਰਸ ਲਈ ਗਾਉਣ ਤੋਂ ਇਨਕਾਰ ਕਰ ਦਿਤਾ ਤਾਂ ਰੇਡੀਉ 'ਤੇ ਉਸ ਦੇ ਗਾਣੇ ਵਜਾਉਣ ਤੋਂ ਰੋਕ ਦਿਤੇ ਗਏ। (ਏੇਜੰਸੀ) 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement