ਟਾਇਲੇਟ 'ਚ ਰੱਖੇ ਪ੍ਰਵਾਸੀ ਮਜ਼ਦੂਰ , ਖਾਣੇ 'ਚ ਮਿਲ ਰਹੀ ਕੱਚੀ ਰੋਟੀ
Published : May 27, 2020, 11:35 am IST
Updated : May 27, 2020, 11:35 am IST
SHARE ARTICLE
Photo
Photo

ਕਰੋਨਾ ਵਾਇਰਸ ਦੇ ਇਸ ਸੰਕਟ ਦੇ ਸਮੇਂ ਵਿਚ ਮਜ਼ਦੂਰ ਤਬਕੇ ਦਾ ਕਾਫੀ ਬੁਰਾ ਹਾਲ ਹੈ। ਅਜਿਹੀ ਸਥਿਤੀ ਵਿਚ ਬਹੁਤ ਸਾਰੇ ਮਜ਼ਦੂਰ ਪੈਦਲ ਹੀ ਆਪਣੇ ਘਰ ਜਾਣ ਲਈ ਮਜ਼ਬੂਰ ਹਨ।

ਕਰੋਨਾ ਵਾਇਰਸ ਦੇ ਇਸ ਸੰਕਟ ਦੇ ਸਮੇਂ ਵਿਚ ਮਜ਼ਦੂਰ ਤਬਕੇ ਦਾ ਕਾਫੀ ਬੁਰਾ ਹਾਲ ਹੈ। ਅਜਿਹੀ ਸਥਿਤੀ ਵਿਚ ਬਹੁਤ ਸਾਰੇ ਮਜ਼ਦੂਰ ਪੈਦਲ ਹੀ ਆਪਣੇ ਘਰ ਜਾਣ ਲਈ ਮਜ਼ਬੂਰ ਹਨ। ਬਹੁਤ ਸਾਰੇ ਮਜ਼ਦੂਰ ਰੇਲ ਦੀ ਪਟੜੀ ਦੇ ਕਿਨਾਰੇ ਜਾ ਰਹੇ ਹਨ। ਇੰਨੀ ਗਰਮੀ ਵਿਚ ਪੈਦਲ ਚੱਲਣ ਕਾਰਨ ਕਈਆਂ ਦੇ ਪੈਰਾਂ ਵਿਚ ਛਾਲੇ ਪੈ ਗਏ ਹਨ। ਅਜਿਹੀ ਹੀ ਇਕ ਲਾਚਾਰੀ ਦੀ ਪ੍ਰਵਾਸੀ ਮਜ਼ਦੂਰਾਂ ਦੀ ਤਸਵੀਰ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀ ਸੀਮਾਂ ਤੇ ਬਣੇ ਕੋਟਾ ਨਾਕਾ ਤੋਂ ਆਈਆਂ ਹਨ।

PhotoPhoto

ਜਿੱਥੇ ਪ੍ਰਵਾਸੀ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਕ ਟਾਇਲੇਟ ਵਿਚ ਠਹਿਰਾਇਆ ਗਿਆ ਹੈ। ਇਸੇ ਜਗ੍ਹਾ ਤੇ ਇਹ ਮਜ਼ਦੂਰ ਖਾਣਾ ਬਣਾਉਂਣ ਅਤੇ ਖਾਣ ਲਈ ਮਜ਼ਬੂਰ ਹਨ। ਭਾਵੇਂ ਕਿ ਸਰਕਾਰ ਵੱਲ਼ੋਂ ਖਾਣਾ ਦਿੱਤਾ ਜਾ ਰਿਹਾ ਹੈ ਪਰ ਬਾਰ-ਬਾਰ ਖਰਾਬ ਖਾਣੇ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਮਜ਼ਦੂਰਾਂ ਵਿਚੋਂ ਇਕ ਮਹਿਲਾ ਨੇ ਦੱਸਿਆ ਕਿ ਸਾਨੂੰ ਟਾਇਲੇਟ ਵਿਚ ਰੱਖਿਆ ਗਿਆ ਹੈ। ਅਸੀਂ ਜੈਪੁਰ ਤੋਂ ਇੱਥੇ ਆਏ ਹਾਂ। ਇਥੇ ਸਾਨੂੰ ਖਾਣਾ ਤਾਂ ਦਿੱਤਾ ਜਾਂਦਾ ਹੈ ਪਰ ਰੋਟੀ ਕੱਚੀ ਹੁੰਦੀ ਹੈ।

PhotoPhoto

ਇਸ ਲਈ ਹੁਣ ਸਿਹਤ ਖਰਾਬ ਹੋਣ ਦਾ ਖਤਰਾ ਵੀ ਵੱਧ ਗਿਆ ਹੈ। ਇੱਥੇ ਨੇੜੇ-ਤੇੜੇ ਕੋਈ ਡਾਕਟਰ ਵੀ ਨਹੀਂ ਹੈ। ਹੁਣ ਅਸੀਂ ਪਿੰਡ ਵਿਚ ਹੀ ਖੇਤੀ ਕਰਕੇ ਗੁਜ਼ਾਰਾ ਕਰਾਂਗੇ। ਕਰੋਨਾ ਮਹਾਂਮਾਰੀ ਦੇ ਖਤਮ ਹੋਣ ਤੋਂ ਬਾਅਦ ਵੀ ਅਸੀਂ ਵਾਪਿਸ ਨਹੀਂ ਆਵਾਂਗੇ। ਦੱਸ਼ ਦੱਈਏ ਕਿ ਰਾਜ ਤੋ ਬਾਹਰ ਜਾਣ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਪਹਿਲਾਂ ਮੱਧ ਪ੍ਰਦੇਸ਼ ਦੀ ਸੀਮਾਂ ਤੱਕ ਵਾਹਨਾਂ ਵਿਚ ਛੱਡਿਆ ਗਿਆ ਹੈ। ਰਾਜਸਥਾਨ ਦੇ ਜੈਪੁਰ ਦੇ ਨਾਕੇ ਤੇ ਕਰੀਬ ਢਾਈ ਸੋ ਮਜ਼ਦੂਰਾਂ ਨੂੰ ਛੱਡਿਆ ਗਿਆ ਹੈ।

PhotoPhoto

ਇੱਥੋਂ ਇਨ੍ਹਾਂ ਮਜ਼ਦੂਰਾਂ ਨੂੰ ਬੱਸਾਂ ਵਿਚ ਬਿਠਾਕੇ ਆਪਣੇ ਘਰ ਛੱਡਣ ਦੀ ਜਿੰਮੇਵਾਰੀ ਮੱਧ ਪ੍ਰਦੇਸ਼ ਸਰਕਾਰ ਦੀ ਹੋਵੇਗੀ। ਉਧਰ ਇਸ ਪੂਰੇ ਮਾਮਲੇ ਤੇ ਜ਼ਿਲ੍ਹੇ ਦੇ ਕਲੈਕਟਰ ਦਾ ਕਹਿਣਾ ਹੈ ਕਿ  ਸਾਡੇ ਵੱਲੋਂ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ ਅਤੇ ਖਾਣ-ਪੀਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਜਿੱਥੇ ਤੱਕ ਟਾਇਲੇਟ ਚ ਰੱਖਣ ਦੀ ਗੱਲ ਹੈ ਅਸੀਂ ਇਸ ਦੀ ਜਾਂਚ ਕਰਾਂਗੇ । ਇਸ ਵਿਚ ਜਿਸ ਦੀ ਲਾਪਰਵਾਹੀ ਸਾਹਮਣੇ ਆਈ ਉਸ ਤੇ ਐਕਸ਼ ਲਿਆ ਜਾਵੇਗਾ।

PhotoPhoto

Location: India, Madhya Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement