ਡਾਕਟਰਾਂ ਦੀਆਂ ਟੀਮਾਂ ਲਈ ਖਾਲਸਾ ਏਡ ਪਹੁੰਚਾ ਰਹੀ ਲੰਗਰ, ਪੂਰੀ ਦੁਨੀਆ ‘ਚ ਹੋ ਰਹੀ ਸ਼ਲਾਘਾ
Published : Mar 27, 2020, 10:24 am IST
Updated : Mar 27, 2020, 10:24 am IST
SHARE ARTICLE
File Photo
File Photo

ਇਸ ਮੁਸ਼ਕਿਲ ਘੜੀ ‘ਚ ਖਾਲਸਾ ਏਡ ਦੀ ਸੇਵਾ ਭਾਵਨਾ ਵਿਖਾਈ ਦਿੱਤੀ

ਨਵੀਂ ਦਿੱਲੀ- ਕੋਰੋਨਾ ਵਾਇਰਸ ਨੇ ਆਪਣੀ ਤਬਾਹੀ ਪੂਰੀ ਦੁਨੀਆਂ 'ਚ ਫੈਲਾ ਦਿੱਤੀ ਹੈ ਲੋਕ ਇਸ ਵਾਇਰਸ ਦਾ ਸਾਹਮਣਾ ਡਟ ਕੇ ਕਰ ਰਹੇ। ਪੀਐਮ ਮੋਦੀ ਨੇ ਇਸ ਵਾਇਰਸ ਦੇ ਚੱਲਦਿਆਂ 21 ਦਿਨਾਂ ਲਈ ਪੂਰੀ ਦੁਨੀਆਂ ਵਿਚ ਲੌਕਡਾਊਨ ਕੀਤਾ ਹੈ। ਇਸ ਵਾਇਰਸ ਕਰ ਕੇ ਲੋੜਵੰਦਾਂ ਲਈ ਕਈ ਸਿੱਖ ਸੰਸਥਾਵਾਂ ਆਪਣਾ ਫਰਜ ਨਿਭਾ ਰਹੀਆਂ ਹਨ ਜਿਨਾਂ ਵਿਚੋਂ ਇਕ ਖਾਲਸਾ ਏਡ ਆਪਣੇ ਸਮਾਜ ਸੇਵਾ ਦੇ ਕੰਮਾਂ ਲਈ ਦੁਨੀਆ ਭਰ ‘ਚ ਜਾਣੀ ਜਾਂਦੀ ਹੈ। ਮੁਸ਼ਕਿਲ ਘੜੀ ‘ਚ ਇਸ ਸੰਸਥਾ ਦੇ ਵਲੰਟੀਅਰ ਹਰ ਉਸ ਜਗ੍ਹਾ ‘ਤੇ ਪਹੁੰਚਦੇ ਹਨ ਜਿੱਥੇ ਕਿ ਸ਼ਾਇਦ ਸਰਕਾਰ ਦੇ ਨੁਮਾਇੰਦੇ ਵੀ ਕਦੇ ਨਹੀਂ ਪਹੁੰਚ ਪਾਉਂਦੇ।

ਦੁਨੀਆ ਭਰ ‘ਚ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਹੁਣ ਤੱਕ ਲੱਖਾਂ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ ਪਰ ਇਸ ਮੁਸ਼ਕਿਲ ਘੜੀ ‘ਚ ਖਾਲਸਾ ਏਡ ਦੀ ਸੇਵਾ ਭਾਵਨਾ ਵਿਖਾਈ ਦਿੱਤੀ। ਖਾਲਸਾ ਏਡ ਦੇ ਆਗੂ ਰਵੀ ਸਿੰਘ ਖੁਦ ਲੰਡਨ ਦੇ ਹਸਪਤਾਲ ‘ਚ ਜਾ ਕੇ ਡਾਕਟਰਾਂ ਦੀਆਂ ਟੀਮਾਂ ਜੋ ਕਿ ਇਸ ਵਾਇਰਸ ਨਾਲ ਪੀੜ੍ਹਤ ਬਿਮਾਰੀ ਦੇ ਲੋਕਾਂ ਦਾ ਇਲਾਜ ਕਰ ਰਹੀਆਂ ਹਨ ਉਨ੍ਹਾਂ ਕੋਲ ਲੰਗਰ ਲੈ ਕੇ ਪਹੁੰਚ ਰਹੇ ਹਨ। ਜਿਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ਨੂੰ ਕਿ ਖਾਲਸਾ ਏਡ ਦੇ ਆਫੀਸ਼ੀਅਲ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ ।

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਖਾਲਸਾ ਏਡ ਵੱਲੋਂ ਲਿਖਿਆ ਗਿਆ ਕਿ “ਸੈਂਟ ਜਾਰਜ ਹਸਪਤਾਲ ਲੰਡਨ ਸਣੇ ਪੂਰੇ ਲੰਡਨ ਦੇ ਹਸਪਤਾਲਾਂ ‘ਚ ਗਰਮ-ਗਰਮ ਲੰਗਰ ਪਹੁੰਚਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕਈ ਕਲੀਨਿਕਾਂ ‘ਚ ਵੀ ਜ਼ਿਲ੍ਹਾ ਨਰਸਾਂ ਨੂੰ ਵੀ ਭੋਜਨ ਸਪਲਾਈ ਕੀਤਾ ਜਾ ਰਿਹਾ ਹੈ”।ਖਾਲਸਾ ਏਡ ਦੇ ਇਸ ਕੰਮ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਉਂਝ ਵੀ ਸਿੱਖ ਕੌਮ ਦੀ ਗੱਲ ਕਰੀਏ ਤਾਂ ਸੇਵਾ ਭਾਵਨਾ ਲਈ ਕੌਮ ਪੂਰੀ ਦੁਨੀਆ ‘ਚ ਜਾਣੀ ਜਾਂਦੀ ਹੈ ਅਤੇ ਦੇਸ਼ ‘ਚ ਜਦੋਂ ਵੀ ਮੁਸ਼ਕਿਲ ਆਉਂਦੀ ਹੈ ਤਾਂ ਸਿੱਖ ਕੌਮ ਮਦਦ ਲਈ ਅੱਗੇ ਆਉਂਦੀ ਹੈ ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement