2016-17 ਵਿਚ ਆਮਦਨ ਕਰ ਦਾਖ਼ਲ ਕਰਨ ਵਾਲਿਆਂ ਦੀ ਗਿਣਤੀ 2.82 ਕਰੋੜ ਹੋਈ
Published : Aug 7, 2017, 5:50 pm IST
Updated : Mar 27, 2018, 6:44 pm IST
SHARE ARTICLE
Tax payers
Tax payers

ਵਿੱਤੀ ਵਰ੍ਹੇ 2016-17 ਵਿਚ ਆਮਦਨ ਕਰ ਰਿਟਰਨ ਦਾਖ਼ਲ ਕਰਨ ਵਾਲਿਆਂ ਦੀ ਗਿਣਤੀ 25 ਫ਼ੀ ਸਦੀ ਵਧ ਕੇ 2.82 ਕਰੋੜ 'ਤੇ ਪੁੱਜ ਗਈ। ਆਮਦਨ ਕਰ ਵਿਭਾਗ ਦਾ ਕਹਿਣਾ ਹੈ ਕਿ..

ਨਵੀਂ ਦਿੱਲੀ, 7 ਅਗੱਸਤ: ਵਿੱਤੀ ਵਰ੍ਹੇ 2016-17 ਵਿਚ ਆਮਦਨ ਕਰ ਰਿਟਰਨ ਦਾਖ਼ਲ ਕਰਨ ਵਾਲਿਆਂ ਦੀ ਗਿਣਤੀ 25 ਫ਼ੀ ਸਦੀ ਵਧ ਕੇ 2.82 ਕਰੋੜ 'ਤੇ ਪੁੱਜ ਗਈ। ਆਮਦਨ ਕਰ ਵਿਭਾਗ ਦਾ ਕਹਿਣਾ ਹੈ ਕਿ ਨੋਟਬੰਦ ਮਗਰੋਂ ਵਧੇਰੇ ਲੋਕ ਆਮਦਨ ਕਰ ਰਿਟਰਨ ਦਾਖ਼ਲ ਕਰ ਰਹੇ ਹਨ ਜਿਸ ਨਾਲ ਕੁਲ ਗਿਣਤੀ ਵਿਚ ਵਾਧਾ ਹੋਇਆ। ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਨਿਜੀ ਆਮਦਨ ਕਰ ਰਿਟਰਨ ਦਾਖ਼ਲ ਕਰਨ ਦਾ ਅੰਕੜਾ 5 ਅਗੱਸਤ ਤਕ ਵਧ ਕੇ 2.79ਲ ਕਰੋੜ ਹੋ ਗਿਆ। ਇਸ ਤੋਂ ਪਿਛਲੇ ਵਿੱਤੀ ਵਰ੍ਹੇ ਵਿਚ ਇਸੇ ਸਮੇਂ ਦੌਰਾਨ 2.22 ਕਰੋੜ ਲੋਕਾਂ ਨੇ ਆਮਦਨ ਕਰ ਰਿਟਰਨ ਦਾਖ਼ਲ ਕੀਤੀ ਸੀ।
ਬਿਆਨ ਵਿਚ ਕਿਹਾ ਗਿਆ ਕਿ ਨੋਟਬੰਦੀ ਅਤੇ ਸਵੱਛ ਧਨ ਅਭਿਆਨ ਕਾਰਨ ਵੱਡੀ ਗਿਣਤੀ ਵਿਚ ਲੋਕ ਆਮਦਨ ਕਰ ਰਿਟਰਨ ਦਾਖ਼ਲ ਕਰ ਰਹੇ ਹਨ। ਪਿਛਲੇ ਵਿੱਤੀ ਵਰ੍ਹੇ ਦੌਰਾਨ ਆਮਦਨ ਕਰ ਰਿਟਰਨ ਦਾਖ਼ਲ ਕਰਨ ਵਾਲਿਆਂ ਦੀ ਗਿਣਤੀ ਵਿਚ ਸਿਰਫ਼ 9 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ ਸੀ। ਨਿਜੀ ਰਿਟਰਨਾਂ ਅਤੇ ਯੂ.ਐਚ.ਐਫ਼ ਜਿਨ੍ਹਾਂ ਦਾ ਆਡਿਟ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਲਈ ਰਿਟਰਨ ਦਾਖ਼ਲ ਕਰਨ ਦਾ ਅੰਤਮ ਮਿਤੀ 5 ਅਗੱਸਤ ਸੀ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement