ਕਾਂਗਰਸ ਨੇ ਪਲੇਅ ਸਟੋਰ ਤੋਂ ਹਟਾਇਆ ਅਪਣਾ ਐਪ
Published : Mar 27, 2018, 1:19 am IST
Updated : Mar 27, 2018, 1:20 am IST
SHARE ARTICLE
PlayStore
PlayStore

ਕਾਂਗਰਸ ਕੀ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ : ਸਮ੍ਰਿਤੀ

ਨਵੀਂ ਦਿੱਲੀ, 26 ਮਾਰਚ : ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਰਾਹੁਲ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ, 'ਰਾਹੁਲ ਗਾਂਧੀ ਜੀ, ਲਗਦਾ ਹੈ ਕਿ ਜੋ ਤੁਸੀਂ ਕਹਿੰਦੇ ਹੋ, ਉਸ ਦੇ ਉਲਟ ਤੁਹਾਡੀ ਟੀਮ ਕੰਮ ਕਰਦੀ ਹੈ। ਨਮੋ ਐਪ ਨੂੰ ਡਿਲੀਟ ਕਰਨ ਦੀ ਬਜਾਏ ਉਨ੍ਹਾਂ ਨੇ ਕਾਂਗਰਸ ਐਪ ਨੂੰ ਡਿਲੀਟ ਕਰ ਦਿਤਾ ਹੈ।' ਸਮ੍ਰਿਤੀ ਨੇ ਸਵਾਲ ਕੀਤਾ ਕਿ ਕਾਂਗਰਸ ਡੈਟਾ ਸਿੰਗਾਪੁਰ ਦੇ ਸਰਵਰਾਂ ਵਿਚ ਕਿਉਂ ਭੇਜਦੀ ਹੈ? ਡੈਟਾ ਲੀਕ ਦੇ ਦੋਸ਼ਾਂ ਮਗਰੋਂ ਅਜਿਹੀ ਖ਼ਬਰ ਆਈ ਹੈ ਕਿ ਕਾਂਗਰਸ ਨੇ ਪਲੇਅ ਸਟੋਰ ਤੋਂ ਅਪਣਾ ਐਪ ਹਟਾ ਦਿਤਾ ਹੈ ਹਾਲਾਂਕਿ ਪਾਰਟੀ ਨੇ ਇਸ ਬਾਰੇ ਕੋਈ ਬਿਆਨ ਨਹੀਂ ਦਿਤਾ।

CongressCongress

ਉਧਰ, ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਯ ਨੇ ਦਸਿਆ, 'ਕਾਂਗਰਸ ਦਾ ਐਪ ਪਲੇਅ ਸਟੋਰ 'ਤੇ ਉਪਲਭਧ ਨਹੀਂ ਹੈ। ਬਦਲਾਅ ਦਾ ਮੈਸੇਜ ਆ ਰਿਹਾ ਹੈ। ਅਸੀਂ ਪੁਛਦੇ ਹਾਂ ਕਿ ਕਾਂਗਰਸ ਪਾਰਟੀ ਕੀ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ? ਦਰਅਸਲ, ਇਹ ਵਿਵਾਦ ਕਲ ਉਦੋਂ ਸ਼ੁਰੂ ਹੋਇਆ ਜਦ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਦੇ 'ਨਮੋ ਐਪ' ਦਾ ਡੈਟਾ ਅਮਰੀਕੀ ਕੰਪਨੀ ਕੋਲ ਜਾਣ ਦੀ ਗੱਲ ਕਹੀ ਸੀ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement