ਕਰੋਲ ਬਾਗ਼ ਸਕੂਲ ਦੇ ਬੱਚਿਆਂ ਨੇ ਜ਼ੋਨਲ ਮੁਕਾਬਲਿਆਂ 'ਚ ਮਾਰੀਆਂ ਮੱਲਾਂ
Published : Aug 8, 2017, 4:52 pm IST
Updated : Mar 27, 2018, 6:18 pm IST
SHARE ARTICLE
Karol Bagh school
Karol Bagh school

ਗਿਆਨ ਵਰਧਕ ਮੁਕਾਬਲੇ ਬੱਚਿਆਂ ਨੂੰ ਆਪਣੀ ਕਲਾ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨਾ ਸਿਖਾਉਂਦੇ ਹਨ।ਬੱਚਿਆਂ ਵਿਚਲੀ ਇਹ ਯੋਗਤਾ ਉਨ੍ਹਾਂ ਨੂੰ ਆਉਣ ਵਾਲੀਆਂ ਸਥਿਤੀਆਂ ਲਈ ਤਿਆਰ ਕਰ

ਨਵੀਂ ਦਿੱਲੀ, 8 ਅਗੱਸਤ (ਸੁਖਰਾਜ ਸਿੰਘ) : ਗਿਆਨ ਵਰਧਕ ਮੁਕਾਬਲੇ ਬੱਚਿਆਂ ਨੂੰ ਆਪਣੀ ਕਲਾ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨਾ ਸਿਖਾਉਂਦੇ ਹਨ।ਬੱਚਿਆਂ ਵਿਚਲੀ ਇਹ ਯੋਗਤਾ ਉਨ੍ਹਾਂ ਨੂੰ ਆਉਣ ਵਾਲੀਆਂ ਸਥਿਤੀਆਂ ਲਈ ਤਿਆਰ ਕਰਦੀ ਹੈ। ਇਸੇ ਸਿਲਸਿਲੇ 'ਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਕਰੋਲ ਬਾਗ ਦੇ ਬੱਚੇ ਵੀ ਆਪਣੀ ਅਜਿਹੀ ਪ੍ਰਤਿਭਾ ਨਾਲ ਨਿਖਰ ਰਹੇ ਹਨ। ਇਸ ਸਾਲ ਦੇ ਜੋਨਲ ਮੁਕਾਬਲਿਆਂ ਵਿਚ ਵੀ ਇਨ੍ਹਾਂ ਨੇ ਆਪਣੇ ਹੁਨਰ ਨਾਲ ਮਿਸਾਲ ਕਾਇਮ ਕੀਤੀ ਹੈ ਤੇ ਪਹਿਲੇ, ਦੂਜੇ, ਤੀਜੇ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਹੋਰ ਉਚਾ ਕੀਤਾ ਹੈ। ਜੂਨੀਅਰ ਗਰੁੱਪ 'ਚ ਜੀਗਿਸ਼ਾ ਨੇ 'ਮਾਸਕ ਮੇਕਿੰਗ' ਲਈ ਪਹਿਲਾ ਅਤੇ 'ਮੌਕੇ ਤੇ ਚਿਤਰਕਲਾ, 'ਸੋਲੋ ਗੀਤ' ਤੇ 'ਕਲੇ ਮੋਲਡਿੰਗ' ਲਈ ਦੂਜਾ ਸਥਾਨ, ਗਨੂੰ ਗਰਗ ਨੇ 'ਮੌਕੇ ਤੇ ਚਿਤਰਕਲਾ' ਲਈ ਦੂਜਾ ਸਥਾਨ, ਵੈਂਸ ਨੇ 'ਸੋਲੋ ਗੀਤ' ਲਈ ਦੂਜਾ ਸਥਾਨ, ਕੁਨਾਲ ਨੇ 'ਕਲੇ ਮੋਲਡਿੰਗ' ਲਈ ਪਹਿਲਾ ਸਥਾਨ ਅਤੇ ਲਕਸ਼ੇ ਨੇ 'ਪੋਸਟਰ ਮੇਕਿੰਗ' ਲਈ ਤੀਸਰਾ ਸਥਾਨ ਪ੍ਰਾਪਤ ਕੀਤਾ। ਮਿਡਲ ਗਰੁੱਪ 'ਚ ਦੀਪਾਲੀ ਨੇ 'ਕੋਲਾਜ ਬਣਾਉਣਾ' ਲਈ ਤੀਸਰਾ ਸਥਾਨ, ਛਵੀ ਨੇ 'ਕੋਲਾਜ ਬਣਾਉਣਾ' ਤੇ 'ਵੋਕਲ ਸੋਲੋ (ਕਲਾਸੀਕਲ ਸੰਗੀਤ) ਲਈ ਤੀਸਰਾ ਸਥਾਨ, ਗੁਰਕੰਵਲਜੋਤ ਸਿੰਘ ਨੇ ਵਾਦ ਸੰਗੀਤ (ਤਬਲਾ) ਲਈ ਦੂਜਾ ਸਥਾਨ, ਹਰਸ਼ਦੀਪ ਸਿੰਘ ਅਤੇ ਮਾਨਵ ਨੇ 'ਵੋਕਲ ਸੋਲੋ' ਲਈ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਪ੍ਰਕਾਰ ਸੀਨੀਅਰ ਗਰੁੱਪ 'ਚ ਅਮੀਸ਼ਾ ਨੇ 'ਸੋਲੋ ਡਾਂਸ' ਲਈ  ਤੀਸਰਾ ਸਥਾਨ, ਗੌਰਵ ਨਿਝਾਵਨ ਨੇ 'ਮੋਨੋ ਐਕਟਿੰਗ' ਲਈ ਤੀਸਰਾ ਸਥਾਨ, ਰਵਨੀਤ ਸਿੰਘ ਨੇ 'ਇਨਸਟਰੂਮੈਂਟਲ ਸੰਗੀਤ' ਲਈ ਤੀਸਰਾ ਤੇ 'ਵੋਕਲ ਸੋਲੋ' ਲਈ ਪਹਿਲਾ ਸਥਾਨ, ਗਗਨਪ੍ਰੀਤ ਕੌਰ ਨੇ 'ਵੋਕਲ ਸੋਲੋ' ਲਈ ਦੂਸਰਾ ਸਥਾਨ, ਸੌਮਿਆ ਨੇ 'ਵੋਕਲ ਸੋਲੋ' (ਲਾਇਟ ਮਿਊਜਿਕ) ਲਈ ਪਹਿਲਾ ਸਥਾਨ, ਵੈਭਵ ਨੇ 'ਵੋਕਲ ਸੋਲੋ' ਲਈ ਦੂਸਰਾ ਸਥਾਨ ਅਤੇ ਦਿਵਿਆ ਟੰਡਲ ਨੇ ਅੰਗਰੇਜੀ ਭਾਸ਼ਣ ਮੁਕਾਬਲੇ ਲਈ ਦੂਸਰਾ ਸਥਾਨ ਹਾਸਲ ਕੀਤਾ। ਇਹ ਸਾਰੇ ਵਿਦਿਆਰਥੀ ਬੇਹਤਰ ਨਤੀਜਿਆਂ ਲਈ ਦਿਲੀ ਵਧਾਈ ਦੇ ਹੱਕਦਾਰ ਹਨ।ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸਰਦਾਰਨੀ ਜਸਵਿੰਦਰ ਕੌਰ ਮੇਹਾਨ ਨੇ ਅਵੱਲ ਆਏ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਹੋਰ ਮਿਹਨਤ ਕਰਨ ਦੀ ਤਾਕੀਦ ਵੀ ਕੀਤੀ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement