ਚਿੜੀਆਘਰ ਵਿਖੇ ਬੱਚਿਆਂ ਨੇ ਰੁੱਖਾਂ ਨੂੰ ਰਖੜੀ ਬੰਨ੍ਹ ਕੇ ਤਿਉਹਾਰ ਮਨਾਇਆ
Published : Aug 10, 2017, 4:21 pm IST
Updated : Mar 27, 2018, 1:13 pm IST
SHARE ARTICLE
Girls
Girls

ਦਿੱਲੀ ਦੇ ਚਿੜੀਆਘਰ ਵਿਖੇ ਰੱਖੜੀ ਦੇ ਤਿਉਹਾਰ ਮੌਕੇ ਬੱਚਿਆਂ ਨੇ ਰੁੱਖਾਂ ਨੂੰ ਰੱਖੜੀ ਬੰਨ੍ਹ ਕੇ ਤਿਉਹਾਰ ਮਨਾਇਆ। ਚਿੜੀਆ ਘਰ ਦੀ ਨਿਦੇਸ਼ਕ ਰੇਨੂ ਸਿੰਘ ਦਾ ਕਹਿਣਾ ਹੈ ਕਿ..

ਨਵੀਂ ਦਿੱਲੀ, 10 ਅਗੱਸਤ (ਸੁਖਰਾਜ ਸਿੰਘ): ਦਿੱਲੀ ਦੇ ਚਿੜੀਆਘਰ ਵਿਖੇ ਰੱਖੜੀ ਦੇ ਤਿਉਹਾਰ ਮੌਕੇ ਬੱਚਿਆਂ ਨੇ ਰੁੱਖਾਂ ਨੂੰ ਰੱਖੜੀ ਬੰਨ੍ਹ ਕੇ ਤਿਉਹਾਰ ਮਨਾਇਆ। ਚਿੜੀਆ ਘਰ ਦੀ ਨਿਦੇਸ਼ਕ ਰੇਨੂ ਸਿੰਘ ਦਾ ਕਹਿਣਾ ਹੈ ਕਿ ਰੱਖੜੀ ਨੂੰ ਵਾਤਾਵਰਣ ਬਚਾਓ ਦਿਵਸ ਦੇ ਰੂਪ ਵਿਚ ਵੀ ਮਨਾਇਆ ਗਿਆ ਹੈ। ਇਸ ਮੌਕੇ ਦਿੱਲੀ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਬੁਲਾਇਆ ਗਿਆ ਸੀ। ਇਨ੍ਹਾਂ ਬੱਚਿਆਂ ਨੇ ਰੁੱਖਾਂ ਆਦਿ ਨੂੰ ਰਖੜੀ ਬੰਨ੍ਹ ਕੇ ਤਿਉਹਾਰ ਮਨਾਇਆ। ਚਿੜੀਆਘਰ ਵਲੋਂ ਸਕੂਲਾਂ ਵਿਚ ਵਾਤਾਵਰਣ ਸਬੰਧੀ ਇਕ ਕਲਾਸ ਸ਼ੁਰੂ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਮੌਕੇ ਬੱਚਿਆਂ ਵਿਚ ਮਠਿਆਈਆਂ ਵੀ ਵੰਡੀਆਂ ਗਈਆਂ। ਦਿੱਲੀ ਚਿੜੀਆਘਰ 'ਚ 1200 ਪਸ਼ੂ ਪੰਛੀ ਹਨ। ਬੱਚਿਆਂ ਨੇ ਪਰਿਆਵਰਣ ਬਚਾਉਣ ਨੂੰ ਲੈ ਕੇ ਇਕ ਜਾਗਰੂਕਤਾ ਰੈਲੀ ਵੀ ਕੱਢੀ। ਇਸ ਦੌਰਾਨ ਚਿੜੀਆਘਰ ਦੇ ਅਫ਼ਸਰਾਂ ਨੇ ਪਰਿਆਵਰਣ ਦੀ ਮਹੱਤਤਾ ਬਾਰੇ ਦਸਦੇ ਹੋਏ ਲੋਕਾਂ ਨੂੰ ਪਰਿਆਵਰਣ ਬਚਾਉਣ ਲਈ ਅੱਗੇ ਆਉਣ ਦੀ ਸਲਾਹ ਦਿਤੀ। ਰੇਨੂ ਸਿੰਘ ਦਾ ਕਹਿਣਾ ਹੈ ਕਿ ਟਾਈਗਰ ਸਮੇਤ ਸਾਰੇ ਜਾਨਵਰ ਆਦਮੀ ਦੇ ਦੋਸਤਾਂ ਵਾਂਗ ਹੀ ਹੁੰਦੇ ਹਨ। ਜਾਨਵਰ ਹਿੰਸਕ ਉਦੋਂ ਹੁੰਦੇ ਹਨ ਜਦੋਂ ਲੋਕ ਉਨ੍ਹਾਂ ਨੂੰ ਇਸ ਦੇ ਲਈ ਮਜਬੂਰ ਕਰਦੇ ਹਨ।
 

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement