ਕਿਸਾਨੀ ਅੰਦੋਲਨ ਕਿਸੇ ਜਾਤ ਧਰਮ ਦਾ ਨਹੀਂ, ਸਮੁੱਚੇ ਦੇਸ਼ ਦੇ ਕਿਸਾਨਾਂ ਦਾ ਹੈ – ਚੜੂਨੀ
Published : Jan 27, 2021, 5:05 pm IST
Updated : Jan 28, 2021, 7:05 pm IST
SHARE ARTICLE
Farmer protest
Farmer protest

ਕਿਹਾ ਕੁਝ ਵਿਅਕਤੀਆਂ ਦੀ ਗਲਤੀ ਨੂੰ ਪੂਰੇ ਕਿਸਾਨ ਅੰਦੋਲਨ ‘ਤੇ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।

ਨਵੀਂ ਦਿੱਲੀ : ਅਸੀਂ ਦੇਸ਼ ਭਗਤ ਹਾਂ ਦੇਸ਼ ਭਗਤ ਰਹਾਂਗੇ, ਇਹ ਕਿਸਾਨੀ ਅੰਦੋਲਨ ਹੈ ਕਿਸਾਨੀ ਅੰਦੋਲਨ ਹੀ ਰਹੇਗਾ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕੇਂਦਰ ਸਰਕਾਰ ਦੇ ਖਿਲਾਫ ਵਰਦਿਆਂ ਕੀਤਾ । ਚੜੂਨੀ ਨੇ ਕਿਹਾ ਕਿ ਕਿਸਾਨੀ ਅੰਦੋਲਨ ਕਿਸੇ ਜਾਤ ਧਰਮ ਦਾ ਨਹੀਂ ਇਹ ਅੰਦੋਲਨ ਸਮੁੱਚੇ ਦੇਸ਼ ਕਿਸਾਨਾਂ ਦਾ ਹੈ । ਉਨ੍ਹਾਂ ਕਿਹਾ ਅੰਦੋਲਨ ਇੱਕ ਰਾਜ ਦਾ ਨਹੀਂ ਹੈ ਪੂਰੇ ਦੇਸ਼ ਦੇ ਹਰ ਵਰਗ ਦੇ ਲੋਕਾਂ ਦਾ ਹੈ, ਇਹ ਗੱਲ ਅਸੀਂ ਹਰ ਵਾਰ ਆਪਣੀ ਸਟੇਜ ਤੋਂ ਦੁਹਰਾਉਂਦੇ ਆ ਰਹੇ ਹਾਂ ਪਰ ਕੁਝ ਸ਼ਰਾਰਤੀ ਅਨਸਰ ਇਸ ਅੰਦੋਲਨ ਨੂੰ ਇਕ ਧਰਮ ਵਿਸ਼ੇਸ਼ ਨਾਲ ਜੋੜ ਕੇ ਪੇਸ਼ ਕਰ ਰਹੇ ਹਨ ।

farmerfarmerਉਨ੍ਹਾਂ ਕਿਹਾ ਕਿ ਜੈ ਚੰਦ ਤਾਂ ਸਾਡੇ ਦੇਸ਼ ਵਿੱਚ ਪਹਿਲਾਂ ਵੀ ਹੋਏ ਹਨ, ਸਾਡੇ ਵਿੱਚ ਅੱਜ ਵੀ ਹਨ  ਅਤੇ ਅੱਗੇ ਵੀ ਰਹਿਣਗੇ । ਅੱਜ ਇਨ੍ਹਾਂ ਗੱਦਾਰਾਂ ਦੀ ਵਜ੍ਹਾ ਕਰਕੇ ਸਾਡਾ ਕਿਸਾਨੀ ਅੰਦੋਲਨ ਬਦਨਾਮੀ ਨੂੰ ਝੱਲ ਰਿਹਾ ਹੈ । ਉਨ੍ਹਾਂ ਕਿਹਾ ਕਿ ਜੋ ਘਟਨਾਕ੍ਰਮ ਵਾਪਰਿਆ ਉਸ ਪਿੱਛੇ ਦਿੱਲੀ ਦਾ ਪ੍ਰਸ਼ਾਸਨ ਵੀ ਸੀ ਕਿਉਂਕਿ ਜੇਕਰ ਦਿੱਲੀ ਦਾ ਪ੍ਰਸ਼ਾਸਨ ਸੱਤ ਕਿਲੋਮੀਟਰ ਰਿੰਗ ਰੋਡ ‘ਤੇ ਮਾਰਚ ਕਰਨ ਦਿੰਦਾ ਤਾਂ ਸ਼ਾਇਦ ਇਹ ਘਟਨਾ ਨਾ ਵਾਪਰਦੀ । ਉਨ੍ਹਾਂ ਕਿਹਾ ਕਿ ਅਸੀਂ ਮੀਟਿੰਗ ਵਿੱਚ ਵਾਰ ਵਾਰ ਉਨ੍ਹਾਂ ਤੋਂ ਰਿੰਗ ਰੋਡ ‘ਤੇ ਜਾਣ ਦੀ ਮੰਗ ਕੀਤੀ ਸੀ । 

Farmer protestFarmer protestਉਨ੍ਹਾਂ ਕਿਹਾ ਕਿ ਤਿਰੰਗਾ ਸਾਡੇ ਦੇਸ਼ ਅਤੇ ਸਾਡੀ ਦੀ ਸ਼ਾਨ ਹੈ, ਇਸ ਤਿਰੰਗੇ ਲਈ ਅਸੀਂ ਸਿਰ ਕਟਾ ਸਕਦੇ ਹਾਂ ਪਰ ਦੇਸ਼ ਦੇ ਤਿਰੰਗੇ ਦੀ ਖ਼ਿਲਾਫ਼ ਨਹੀਂ ਹੋ ਸਕਦੇ, ਕੁਝ ਲੋਕ ਮੌਕੇ ਦਾ ਫ਼ਾਇਦਾ ਉਠਾ ਕੇ ਕਿਸਾਨੀ ਅੰਦੋਲਨ ਨੂੰ ਬਦਨਾਮ ਕਰ ਰਹੇ ਹਨ । ਉਨ੍ਹਾਂ ਕਿਹਾ ਕੁਝ ਵਿਅਕਤੀਆਂ ਦੀ ਗਲਤੀ ਨੂੰ ਪੂਰੇ ਕਿਸਾਨ ਅੰਦੋਲਨ ‘ਤੇ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਹ ਸਭ ਕੁਝ ਸਰਕਾਰ ਜਾਣ ਬੁੱਝ ਕੇ ਕਰ ਰਹੀ ਹੈ । ਚੜੂਨੀ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਅੰਦੋਲਨ ਖ਼ਿਲਾਫ਼ ਸਾਜ਼ਿਸ਼ਾਂ ਰਚ ਰਹੀ ਹੈ ਤਾਂ ਜੋ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਕੇ ਖਤਮ ਕੀਤਾ ਜਾ ਸਕੇ ।

farmer tractor pradefarmer tractor pradeਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਅੰਦੋਲਨ ਵਿਚ ਫੁੱਟ ਪਾ ਕੇ ਅੰਦੋਲਨ ਨੂੰ ਖਤਮ ਕਰਨਾ ਚਾਹੁੰਦੀ ਹੈ । ਜੇਕਰ ਅਸੀਂ ਅੰਦੋਲਨ ਜਿੱਤਣਾ ਹੈ ਤਾਂ ਸਾਨੂੰ ਕਿਸਾਨੀ ਅੰਦੋਲਨ ਨੂੰ ਫੁੱਟ ਤੋਂ ਬਚਾਉਣਾ ਹੋਵੇਗਾ । ਇਹੀ ਜਾਬਤਾ ਅੰਦੋਲਨ ਨੂੰ ਜਿੱਤ ਤਕ ਪਹੁੰਚਾਏਗਾ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement