ਇਮਰਾਨ ਖਾਨ ਦੀ Smile 'ਤੇ ਫਿਦਾ ਹੋਈ ਮਹਿਲਾ ਮੰਤਰੀ, ਛਿੜੀ ਚਰਚਾ
Published : Jan 27, 2020, 4:01 pm IST
Updated : Jan 27, 2020, 4:01 pm IST
SHARE ARTICLE
File Photo
File Photo

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਤਾਰੀਫਾਂ ਕਰਕੇ ਇੱਕ ਮੰਤਰੀ ਮਜ਼ਾਕ ਦਾ ਪਾਤਰ ਬਣ ਰਹੀ ਹੈ। ਪਾਕਿਸਤਾਨ 'ਚ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।

ਨਵੀਂ ਦਿੱਲੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਤਾਰੀਫਾਂ ਕਰਕੇ ਇੱਕ ਮੰਤਰੀ ਮਜ਼ਾਕ ਦਾ ਪਾਤਰ ਬਣ ਰਹੀ ਹੈ। ਪਾਕਿਸਤਾਨ 'ਚ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਪਾਕਿਸਤਾਨ ਦੀ ਰਾਜ ਮੰਤਰੀ ਜਰਤਾਜ ਗੁਲ ਵਜੀਰ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸ਼ਾਨ 'ਚ ਕਸੀਦੇ ਪੜ੍ਹਦੀ ਨਜ਼ਰ ਆ ਰਹੀ ਹੈ।

ਜਰਤਾਜ ਨੇ ਵੀਡੀਓ 'ਚ ਕਿਹਾ, "ਪ੍ਰਧਾਨ ਮੰਤਰੀ ਦੀ ਸ਼ਖਸੀਅਤ ਬੇਹੱਦ ਖ਼ਾਸ ਹੈ। ਜੇਕਰ ਤੁਸੀਂ ਬਾਡੀ ਲੈਂਗੂਏਜ ਦੀ ਗੱਲ ਕਰੋ ਤਾਂ ਮੈਨੂੰ ਲੱਗਦਾ ਹੈ ਕਿ ਉਹ ਸਭ ਤੋਂ ਚੰਗੇ, ਕ੍ਰਿਸ਼ਮਾਈ ਸ਼ਖ਼ਸ ਹਨ। ਉਹ ਜੋ ਉਨ੍ਹਾਂ ਦੀ ਕਾਤਿਲ ਮੁਸਕਾਨ ਹੈ, ਜਦ ਕਦੇ ਵੀ ਉਹ ਬੈਠਕ 'ਚ ਦਾਖਲ ਹੁੰਦੇ ਹਨ ਤਾਂ ਉਨ੍ਹਾਂ ਦਾ ਕ੍ਰਿਸ਼ਮਾ ਚੱਲ ਜਾਂਦਾ ਹੈ। ਉਨ੍ਹਾਂ ਦੀ ਬਾਡੀ ਲੈਂਗੂਏਜ ਦੀ ਕਾਫੀ ਤਾਰੀਫ਼ ਹੁੰਦੀ ਹੈ। ਉਹ ਜਿਵੇਂ ਚੱਲਦੇ ਹਨ, ਜਿਵੇਂ ਬੈਠਦੇ ਹਨ, ਉਹ ਕਾਫੀ ਆਕਰਸ਼ਿਤ ਹੈ।

ਇਮਰਾਨ ਦੀ ਤਾਰੀਫ ਕਰਨਾ ਜਰਤਾਜ ਨੂੰ ਮਹਿੰਗਾ ਪੈ ਰਿਹਾ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਮਜ਼ਾਕ ਉੱਡ ਰਿਹਾ ਹੈ। ਇੱਕ ਸ਼ਖ਼ਸ ਨੇ ਟਵੀਟ ਕਰਦਿਆਂ ਲਿਖਿਆ,"ਖੂਬਸੂਰਤ ਹੈ....ਪ੍ਰਧਾਨ ਮੰਤਰੀ ਹੋਰ ਕੀ ਚਾਹੁੰਦੇ ਹੋ ਤੁਸੀਂ? ਉੱਥੇ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਇਸ ਪੂਰੀ ਦੁਨੀਆ 'ਚ ਇਸ ਸਭ ਤੋਂ ਵੱਧ ਬਿਨਾਂ ਕੰਮ ਵਾਲੀ ਮਹਿਲਾ ਮੰਤਰੀ ਹੈ।"

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement