ਨਵੀਂ ਵਿਆਹੀ ਵਹੁਟੀ ਸਹੁਰਿਆਂ ਨੂੰ ਨਸ਼ੀਲਾ ਪਦਾਰਥ ਖਵਾ ਕੇ ਘਰੋਂ ਫਰਾਰ, ਨਕਦੀ, ਗਹਿਣੇ ਵੀ ਗਾਇਬ
Published : Dec 26, 2020, 3:51 pm IST
Updated : Dec 26, 2020, 4:53 pm IST
SHARE ARTICLE
BRIDAL
BRIDAL

ਲੜਕੀ ਨੇ ਫਰਾਰ ਹੋਣ ਦੇ ਨਾਲ ਨਾਲ ਘਰ ਵਿੱਚ ਰੱਖੀ ਨਕਦੀ, ਗਹਿਣਿਆਂ ਅਤੇ ਹੋਰ ਕੀਮਤੀ ਸਮਾਨ ਵੀ ਨਾਲ ਲੈ ਗਈ। 

ਸ਼ਾਮਲੀ: ਰੋਜਾਨਾ ਯੂਪੀ ਹੀ ਨਹੀਂ ਬਲਕਿ ਸਾਰੇ ਰਾਜਾ ਵਿਚ ਹੈਰਾਨ ਕਰ ਦੇਣ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਅਜਿਹਾ ਹੀ ਮਾਮਲਾ ਯੂਪੀ ਦੇ ਸ਼ਾਮਲੀ ਜ਼ਿਲ੍ਹੇ 'ਚ ਸਾਹਮਣੇ ਆਇਆ ਹੈ ਜਿਸ ਇਕ ਨਵੀਂ ਵਿਆਹੀ ਵਹੁਟੀ ਆਪਣੇ ਸੋਹਰਾ ਪਰਿਵਾਰ ਨੂੰ ਨਸ਼ੀਲੀ ਚੀਜ਼ ਖਵਾ ਕੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਲੜਕੀ ਨੇ ਫਰਾਰ ਹੋਣ ਦੇ ਨਾਲ ਨਾਲ ਘਰ ਵਿੱਚ ਰੱਖੀ ਨਕਦੀ, ਗਹਿਣਿਆਂ ਅਤੇ ਹੋਰ ਕੀਮਤੀ ਸਮਾਨ ਵੀ ਨਾਲ ਲੈ ਗਈ। 

ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਜਿਸ ਲੜਕੀ ਨੂੰ ਅਜੇ ਵਿਆਹ ਕੇ  ਲਿਆਏ ਹੋਏ 1 ਮਹੀਨਾ ਹੀ ਹੋਇਆ ਸੀ, ਉਹ ਉਨ੍ਹਾਂ ਨਾਲ ਅਜਿਹਾ ਕਰ ਸਕਦੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਦੱਸ ਦੇਈਏ ਕਿ ਪੂਰਾ ਮਾਮਲਾ ਸਦਰ ਕੋਤਵਾਲੀ ਖੇਤਰ ਦੇ ਇਕ ਪਿੰਡ ਦਾ ਹੈ। ਜ਼ਿਕਰਯੋਗ ਹੈ ਕਿ ਇਥੇ ਰਹਿਣ ਵਾਲੇ ਪਿੰਕੂ ਦਾ ਵਿਆਹ 25 ਨਵੰਬਰ ਨੂੰ ਬਾਗਪਤ ਦੇ ਮਲਕਪੁਰ ਪਿੰਡ ਦੀ ਰਹਿਣ ਵਾਲੀ ਮੋਨੀ ਨਾਲ ਹੋਇਆ ਸੀ। ਮੋਨੀ ਆਪਣੇ ਪੇਕੇ ਘਰ ਗਈ ਹੋ ਸੀ। ਦੋ ਦਿਨ ਪਹਿਲਾਂ ਪਿੰਕੂ ਆਪਣੀ ਪਤਨੀ ਨੂੰ ਘਰ ਲੈ ਕੇ ਆਇਆ ਸੀ। ਨਵੀਂ ਦੁਲਹਨ ਦੇ ਘਰ ਪਹੁੰਚਣ 'ਤੇ ਖੁਸ਼ੀ ਦਾ ਮਾਹੌਲ ਸੀ, ਪਰ ਬੀਤੀ ਰਾਤ ਮੋਨੀ ਨੇ ਸਾਰੇ ਪਰਿਵਾਰ ਨੂੰ ਦੁੱਧ 'ਚ ਨਸ਼ੀਲਾ ਪਦਾਰਥ ਮਿਲਾ ਕੇ ਦੇ ਦਿੱਤਾ। 

ਸਵੇਰੇ, ਜਦੋਂ ਪਰਿਵਾਰ ਦੀ ਨੀਂਦ ਖੁੱਲ੍ਹੀ, ਉਹ ਹੈਰਾਨ ਰਹਿ ਗਏ। ਉਨ੍ਹਾਂ ਵੇਖਿਆ ਕਿ ਘਰ ਵਿੱਚ ਨਾ ਤਾਂ ਪੈਸੇ ਹਨ ਅਤੇ ਨਾ ਹੀ ਨਕਦੀ ਅਤੇ ਗਹਿਣੇ ਹਨ। ਇਹ ਸਭ ਵੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਪੀੜਤ ਪਰਿਵਾਰ ਨੇ ਪੂਰੇ ਮਾਮਲੇ ਦੀ ਜਾਣਕਾਰੀ ਸਦਰ ਕੋਤਵਾਲੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement