ਬੁਲੰਦਸ਼ਹਿਰ ਹਿੰਸਾ : ਇੰਸਪੈਕਟਰ ਸੁਬੋਧ ਕੁਮਾਰ ਦੇ ਕਾਤਲ ਨੇੜੇ ਪਹੁੰਚੀ ਪੁਲਿਸ, ਕਈਂ ਸੁਰਾਗ ਲੱਗੇ ਹੱਥ
Published : Dec 26, 2018, 11:37 am IST
Updated : Apr 10, 2020, 10:40 am IST
SHARE ARTICLE
ਇੰਸਪੈਕਟਰ ਸੁਬੋਧ ਕੁਮਾਰ
ਇੰਸਪੈਕਟਰ ਸੁਬੋਧ ਕੁਮਾਰ

ਯੂ.ਪੀ ਦੇ ਬੁਲੰਦਸ਼ਹਿਰ ਦੇ ਸਿਆਨਾ ਹਿੰਸਾ ‘ਚ ਪੁਲਿਸ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦੀ ਹੱਤਿਆ ਵਿਚ ਸ਼ੱਕ ਦੇ ਘੇਰੇ ‘ਚ ਆਏ ਪ੍ਰਸਾਂਤ ‘ਨਟ’ ਦੇ ਕਾਫ਼ੀ....

ਉਤਰ ਪ੍ਰਦੇਸ਼ (ਭਾਸ਼ਾ) : ਯੂ.ਪੀ ਦੇ ਬੁਲੰਦਸ਼ਹਿਰ ਦੇ ਸਿਆਨਾ ਹਿੰਸਾ ‘ਚ ਪੁਲਿਸ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦੀ ਹੱਤਿਆ ਵਿਚ ਸ਼ੱਕ ਦੇ ਘੇਰੇ ‘ਚ ਆਏ ਪ੍ਰਸਾਂਤ ‘ਨਟ’ ਦੇ ਕਾਫ਼ੀ ਨੇੜੇ ਪੁਲਿਸ ਪਾਰਟੀ ਪਹੁੰਚ ਗਈ ਹੈ। ਪੁਲਿਸ ਸੂਤਰਾਂ ਦੀ ਮੰਨੀਏ ਤਾਂ ਬਹੁਤ ਜਲਦ ਹੀ ‘ਨਟ’ ਪੁਲਿਸ ਦੀ ਹਿਰਾਸਤ ਵਿਚ ਹੋਵੇਗਾ। ਐਸਟੀਐਫ਼ ਨੂੰ ਉਸਦੇ ਬਾਰੇ ਅਹਿਮ ਸੁਰਾਗ ਮਿਲ ਗਏ ਹਨ। ਨੋਇਡਾ, ਦਿੱਲੀ ਅਤੇ ਗੁਰੂਗ੍ਰਾਮ ਵਿਚ ਐਸਟੀਐਫ਼ ਅਤੇ ਕ੍ਰਾਈਮ ਬ੍ਰਾਂਚ ਦੀ ਪੰਜ ਮੈਂਬਰੀ ਟੀਮ ਨੇ ‘ਨਟ’ ਦੀ ਤਲਾਸ਼ ਵਿਚ ਡੇਰਾ ਲਾਇਆ ਹੋਇਆ ਹੈ।

3 ਦਸੰਬਰ ਨੂੰ ਗੋਕਸ਼ੀ ਤੋਂ ਬਾਅਦ ਸਿਆਨਾ ਹਿੰਸਾ ‘ਚ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਨੂੰ ਗੋਲੀ ਮਾਰ ਕੇ ਉਸਦਾ ਕਤਲ ਕਰ ਦਿਤਾ ਗਿਆ ਸੀ। ਹਿੰਸਾ ਮਾਮਲੇ ਵਿਚ 27 ਨਾਮਜ਼ਦ ਅਤੇ 50-60 ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਰਿਪੋਰਟ ਦਰਜ਼ ਕਰਵਾਈ ਗਈ ਸੀ। ਇਸ ਮਾਮਲੇ ਵਿਚ 28 ਦੋਸ਼ੀ ਜੇਲ੍ਹ ‘ਚ ਬੰਦ ਹੀਨ। ਇੰਸਪੈਕਟਰ ਦੀ ਹੱਤਿਆ ਕਰਨ ਦਾ ਪੁਲਿਸ ਨੂੰ ਚਿੰਗਰਾਵਠੀ ਦੇ ਪ੍ਰਸ਼ਾਂਤ ‘ਨਟ’ ਉਤੇ ਸ਼ੱਕ ਹੈ। ਹਿੰਸਾ ਤੋਂ ਬਾਅਦ ਪ੍ਰਸਾਂਤ ’ ਉਤੇ ਸ਼ੱਕ ਹੈ। ਹਿੰਸਾ ਤੋਂ ਬਾਅਦ ਪ੍ਰਸਾਂਤ ‘ਨਟ’ ਅਤੇ ਉਸਦਾ ਪੂਰਾ ਪਰਵਾਰ ਪਿੰਡ ਤੋਂ ਫਰਾਰ ਹੈ। ਪ੍ਰਸ਼ਾਂਤ ‘ਨਟ’ ਦਾ ਨਾਮ ਜਾਂਚ ਅਤੇ ਵੀਡੀਓ ਫੁਟੇਜ਼ ਦੇਖਣ ਤੋਂ ਬਾਅਦ ਸਾਹਮਣੇ ਆਇਆ ਹੈ।

ਪੁਲਿਸ ਸੂਤਰਾਂ ਨੇ ਦੱਸਿਆਂ ਹੈ ਕਿ ਪ੍ਰਸ਼ਾਂਤ ‘ਨਟ’ ਦੇ ਪੂਰਬ ‘ਚ ਫੜੇ ਗਏ ਤਿੰਨ ਸਾਥੀਆਂ ਨੇ ਵੀ ਉਸਦੇ ਨਾਮ ਦਾ ਖੁਲਾਸਾ ਕੀਤਾ। ਹੁਣ ਪੁਲਿਸ ਦਾ ਨਿਸ਼ਾਨਾ ਪ੍ਰਸਾਂਤ ‘ਨਟ’ ਹੈ। ਐਸ.ਟੀ.ਐਫ਼, ਕ੍ਰਾਈਮ ਬ੍ਰਾਂਚ ਅਤੇ ਪੁਲਿਸ ਦੀ ਪੰਜ ਟੀਮਾਂ ਨਟ ਨੂੰ ਨੋਇਡਾ, ਦਿੱਲੀ ਅਤੇ ਗੁਰੂਗ੍ਰਾਮ ‘ਚ ਤਲਾਸ਼ ਰਹੀ ਹੈ। ਪੁਲਿਸ ਸੂਤਰਾਂ ਦੇ ਮੁਤਾਬਿਕ ਪ੍ਰਸ਼ਾਂਤ ‘ਨਟ’ ਦੇ ਕੁਝ ਸੁਰਾਗ ਪੁਲਿਸ ਦੇ ਹੱਥ ਲੱਗ ਗਏ ਹਨ। ‘ਨਟ’ ਦੇ ਕਾਫ਼ੀ ਨੇੜੇ ਪੁਲਿਸ ਟੀਮ ਪਹੁੰਚ ਗਈ ਹੈ। ਉਮੀਦ ਹੈ ਕਿ ਬਹੁਤ ਜਲਦ ‘ਨਟ’ ਪੁਲਿਸ ਦੀ ਹਿਰਾਸਤ ਵਿਚ ਹੋਵੇਗਾ। ਹਾਲਾਂਕਿ ਉਸਦੀ ਸਹੀ ਲੋਕੇਸ਼ਨ ਦੇ ਬਾਰੇ ‘ਚ ਪੁਲਿਸ ਅਧਿਕਾਰੀ ਹਲੇ ਕੁਝ ਵੀ ਦੱਸਣ ਤੋਂ ਮਨ੍ਹਾ ਕਰ ਰਹੇ ਹਨ।

ਐਸ.ਐਸ.ਪੀ ਪ੍ਰਭਾਕਰ ਚੌਧਰੀ ਨੇ ਕਿਹਾ ਕਿ ਇੰਸਪੈਕਟਰ ਦੀ ਹੱਤਿਆ ਵਿਚ ਪ੍ਰਸਾਂਤ ‘ਨਟ’ ਉਤੇ ਸ਼ੱਕ ਹੈ। ਪੁਲਿਸ ਟੀਮਾਂ ਉਸਦੇ ਨੇੜੇ ਪਹੁੰਚ ਚੁਕੀਆਂ ਹਨ। ਉਮੀਦ ਹੈ ਕਿ ਜਲਦ ਹੀ ਪ੍ਰਸ਼ਾਂਤ ਨਟ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪ੍ਰਸ਼ਾਤ ਨਟ ਦੀ ਗ੍ਰਿਫ਼ਤਾਰੀ ਅਤੇ ਪੁਛ-ਗਿਛ ਤੋਂ ਬਾਅਦ ਇੰਸਪੈਕਟਰ ਦੀ ਹੱਤਿਆ ਮਾਮਲੇ ਦਾ ਪੂਰਾ ਖ਼ੁਲਾਸਾ ਹੋਣ ਦੀ ਉਮੀਦ ਹੈ। ਐਸ.ਐਸ.ਪੀ ਪ੍ਰਭਾਕਰ ਚੌਧਰੀ ਨੇ ਕਿਹਾ ਕਿ ਇੰਸਪੈਕਟਰ ਦੀ ਹੱਤਿਆ ਵਿਚ ਪ੍ਰਸਾਂਤ ‘ਨਟ’ ਉਤੇ ਸ਼ੱਕ ਹੈ। ਪੁਲਿਸ ਟੀਮਾਂ ਉਸਦੇ ਨੇੜੇ ਪਹੁੰਚ ਚੁਕੀਆਂ ਹਨ। ਉਮੀਦ ਹੈ ਕਿ ਜਲਦ ਹੀ ਪ੍ਰਸ਼ਾਂਤ ਨਟ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਪ੍ਰਸ਼ਾਤ ਨਟ ਦੀ ਗ੍ਰਿਫ਼ਤਾਰੀ ਅਤੇ ਪੁਛ-ਗਿਛ ਤੋਂ ਬਾਅਦ ਇੰਸਪੈਕਟਰ ਦੀ ਹੱਤਿਆ ਮਾਮਲੇ ਦਾ ਪੂਰਾ ਖ਼ੁਲਾਸਾ ਹੋਣ ਦੀ ਉਮੀਦ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement