BSF ਦੇ ਇਸ 80 ਸਾਲਾ ਸੇਵਾਮੁਕਤ ਬਜ਼ੁਰਗ ਦਾ ਅੱਜ ਵੀ ਨਹੀਂ ਖੁੰਝਦਾ ਨਿਸ਼ਾਨਾ
Published : Oct 26, 2022, 5:03 pm IST
Updated : Oct 26, 2022, 5:03 pm IST
SHARE ARTICLE
Jaisalmer
Jaisalmer

ਉਸ ਦੇ 'ਪਰਫੈਕਟ' ਨਿਸ਼ਾਨੇ ਦਾ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਿਹਾ ਹੈ।

 

ਜੈਸਲਮੇਰ: ਭਾਰਤ-ਪਾਕਿਸਤਾਨ ਦੀ ਸਰਹੱਦ ਉਤੇ ਸਥਿਤ ਜੈਸਲਮੇਰ ਦੇ ਬੇਰਸਿਆਲਾ ਪਿੰਡ ਵਿਚ ਇਕ ਬਜ਼ੁਰਗ ਸਾਬਕਾ ਫੌਜੀ ਇੰਨ ਚਰਚਾ ਵਿਚ ਹਨ। 80 ਸਾਲ ਦੀ ਉਮਰ ਹੋਣ ਦੇ ਬਾਵਜੂਦ ਉਹ ਸਹੀ ਨਿਸ਼ਾਨਾ ਲਾਉਂਦਾ ਹੈ। ਸੀਮਾ ਸੁਰੱਖਿਆ ਬਲ ਤੋਂ ਉਹ 29 ਸਾਲ ਪਹਿਲਾਂ ਰਿਟਾਇਰ ਹੋਏ ਚੰਨਣ ਸਿੰਘ ਸੋਢਾ ਦਾ ਜਜ਼ਬਾ ਅੱਜ ਵੀ ਉਹੀ ਹੈ।

ਜਿੱਥੇ ਲੋਕ 80 ਸਾਲ ਦੀ ਉਮਰ ਵਿੱਚ ਬਿਸਤਰਾ ਫੜ੍ਹ ਲੈਂਦੇ ਹਨ, ਬੇਵੱਸ ਹੋ ਜਾਂਦੇ ਹਨ, ਉਥੇ ਬੀਐਸਐਫ ਤੋਂ ਰਿਟਾਇਰ ਹੋਏ 80 ਸਾਲਾ ਸਾਬਕਾ ਫ਼ੌਜੀ ਚੰਨਣ ਸਿੰਘ ਅੱਜ ਵੀ ਬੰਦੂਕ ਫੜ ਕੇ ਸਹੀ ਨਿਸ਼ਾਨਾ ਲਾਉਂਦੇ ਹਨ। ਉਨ੍ਹਾਂ ਨੇ ਇਕ-ਦੋ ਨਹੀਂ ਸਗੋਂ ਲਗਾਤਾਰ ਬਹੁਤ ਸਾਰੇ ਨਿਸ਼ਾਨੇ ਲਾਏ। ਉਨ੍ਹਾਂ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ 

ਚੰਨਣ ਸਿੰਘ ਸੋਢਾ 1966 ਵਿੱਚ ਸੀਮਾ ਸੁਰੱਖਿਆ ਬਲ ਵਿੱਚ ਭਰਤੀ ਹੋਏ ਸਨ। ਉਹਨਾਂ ਨੇ ਦੇਸ਼ ਦੀ 28 ਸਾਲ ਸੇਵਾ ਕੀਤੀ।1993 ਵਿੱਚ ਉਹ ਸੇਵਾਮੁਕਤ ਹੋਏ। ਬੀਐਸਐਫ ਵਿੱਚ ਸੋਢਾ ਨੂੰ ਦਿੱਤੀ ਗਈ ਹਥਿਆਰਾਂ ਦੀ ਸਿਖਲਾਈ ਅੱਜ ਵੀ ਉਸ ਦੇ ਦਿਲ-ਦਿਮਾਗ ਵਿੱਚ ਉਸੇ ਤਰ੍ਹਾਂ ਬਰਕਰਾਰ ਹੈ ਜਿਵੇਂ ਉਹ ਸਰਹੱਦ ’ਤੇ ਤਾਇਨਾਤੀ ਦੌਰਾਨ ਸੀ। ਉਮਰ ਦੇ ਇਸ ਪੜਾਅ 'ਤੇ ਆ ਕੇ ਵੀ ਉਸ ਦਾ ਨਿਸ਼ਾਨਾ ਨਹੀਂ ਖੁੰਝਦਾ। ਉਸ ਦੇ 'ਪਰਫੈਕਟ' ਨਿਸ਼ਾਨੇ ਦਾ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਿਹਾ ਹੈ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement