ਕੇਜਰੀਵਾਲ ਵਲੋਂ ਕਰੋਨਾ ਨਾਲ ਸ਼ਹੀਦ ਹੋਏ ਸਿਵਲ ਡਿਫ਼ੈਂਸ ਜਵਾਨ ਦੇ ਪਰਵਾਰ ਨੂੰ ਇਕ ਕਰੋੜ ਦਾ ਚੈੱਕ ਭੇਟ
Published : Jul 26, 2020, 9:29 am IST
Updated : Jul 26, 2020, 9:29 am IST
SHARE ARTICLE
Arvind Kejriwal
Arvind Kejriwal

ਦਿੱਲੀ ਦੇ ਮੁਖ  ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਰੋਨਾ ਕਰ ਕੇ ਜਾਨ ਗੁਆਉਣ ਵਾਲੇ ਸਿਵਲ ਡਿਫੈਂਸ ਦੇ ਜਵਾਨ ਅਰੁਣ

ਨਵੀਂ ਦਿੱਲੀ:  (ਅਮਨਦੀਪ ਸਿੰਘ) : ਦਿੱਲੀ ਦੇ ਮੁਖ  ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਰੋਨਾ ਕਰ ਕੇ ਜਾਨ ਗੁਆਉਣ ਵਾਲੇ ਸਿਵਲ ਡਿਫੈਂਸ ਦੇ ਜਵਾਨ ਅਰੁਣ ਸਿੰਘ ਦੇ ਪਰਵਾਰ ਨੂੰ ਇਕ ਕਰੋੜ ਦੀ ਸਨਮਾਨ ਰਕਮ ਦਾ ਚੈੱਕ ਦੇ ਕੇ, ਪਰਵਾਰ ਦਾ ਦੁੱਖ ਵੰਡਾਇਆ।

File Photo File Photo

ਅੱਜ ਉੱਤਮ ਨਗਰ ਵਿਖੇ ਮਰਹੂਮ ਦੀ ਰਿਹਾਇਸ਼ ਵਿਖੇ ਪੁੱਜ ਕੇ ਕੇਜਰੀਵਾਲ ਨੇ ਅਰੁਣ ਸਿੰਘ ਦੇ ਪਰਵਾਰਕ ਜੀਆਂ ਨਾਲ ਮੁਲਾਕਾਤ ਕਰਦਿਆਂ ਕਿਹਾ, “ਅਸੀਂ ਅਰੁਣ ਦੀ ਸ਼ਹੀਦੀ ਨੂੰ ਸਿਜਦਾ ਕਰਦੇ ਹਾਂ ਤੇ ਪੂਰੀ ਦਿੱਲੀ ਦੇ ਲੋਕਾਂ ਨੂੰ ਉਨਾਂ 'ਤੇ ਮਾਣ ਹੈ ਜਿਨ੍ਹਾਂ ਕਰੋਨਾ ਵਿਚ ਲੋਕਾਂ ਦੀ ਸੇਵਾ ਕਰਦੇ ਹੋਏ ਆਪਣੀ ਜਾਨ ਦੇ ਦਿਤੀ।“
ਉਨਾਂ ਮਰਹੂਮ ਦੀ ਜੀਵਨ ਸਾਥਣ ਨੂੰ ਚੈੱਕ ਦੇ ਕੇ,  ਭਰੋਸਾ ਦਿਤਾ ਕਿ ਮਰਹੂਮ ਦੀ 9 ਵੀਂ ਤੇ 12 ਵੀਂ ਪੜ੍ਹਦੀਆਂ ਦੋਹਾਂ ਧੀਆਂ ਦੀ ਸਰਕਾਰ ਹਰ ਮਦਦ ਕਰੇਗੀ ਤਾ ਕਿ ਉਨਾਂ ਦੀ ਪੜ੍ਹਾਈ ਨਾ ਛੁੱਟ ਜਾਏ।

Arvind KejriwalArvind Kejriwal

ਅਰੁਣ ਸਿੰਘ ਦਵਾਰਕਾ ਵਿਖੇ ਡਿਊਟੀ ਕਰ ਰਹੇ ਸਨ, ਜਦ ਉਨਾਂ ਨੂੰ ਕਰੋਨਾ ਹੋਇਆ। ਕੇਜਰੀਵਾਲ ਨੇ ਕਿਹਾ, “ਸਾਡੇ ਸਿਵਲ ਡਿਫੈਂਸ ਦੇ ਜਵਾਨਾਂ ਨੇ ਕਰੋਨਾ ਵਿਚ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਕੀਤੀ ਭਾਵੇਂ ਉਹ ਕੋਈ ਹਸਪਤਾਲ ਸੀ ਜਾਂ ਕੋਈ ਹੋਰ ਮਹਿਕਮਾ, 24 ਘੰਰੇ ਪੂਰੀ ਮਿਹਨਤ ਨਾਲ ਕੰਮ ਕਰਦੇ ਰਹੇ। ਉਨਾਂ੍ਹ ਵਿਚ ਹੀ ਇਕ ਜਵਾਨ ਅਰੁਣ ਸਿੰਘ ਸਨ, ਜਿਨ੍ਹਾਂ ਨੂੰ ਡਿਊਟੀ ਦੌਰਾਨ ਕਰੋਨਾ ਹੋ ਗਿਆ ਤੇ ਇਲਾਜ ਵਿਚ ਉਨਾਂ ਦੀ ਮੌਤ ਹੋ ਗਈ।“

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement