ਮਨੁੱਖਤਾ ਦੀ ਮਿਸਾਲ ਹੈ ਇਹ ਵਿਅਕਤੀ, ਭੀਖ ‘ਚ ਮਿਲੇ ਪੈਸਿਆਂ ਨਾਲ ਕਰ ਰਿਹਾ ਹੈ ਕੋਰੋਨਾ ਪੀੜਤਾਂ ਦੀ ਮਦਦ
Published : Jul 26, 2020, 5:07 pm IST
Updated : Jul 26, 2020, 5:07 pm IST
SHARE ARTICLE
Beggar
Beggar

ਅਪਣੀ ਕਮਾਈ ਦਾ ਕੁਝ ਹਿੱਸਾ ਦਾਨ ਕਰਨ ਵਾਲੇ ਲੋਕਾਂ ਦੀ ਇਸ ਦੁਨੀਆ ਵਿਚ ਕਮੀ ਨਹੀਂ ਹੈ

ਨਵੀਂ ਦਿੱਲੀ: ਅਪਣੀ ਕਮਾਈ ਦਾ ਕੁਝ ਹਿੱਸਾ ਦਾਨ ਕਰਨ ਵਾਲੇ ਲੋਕਾਂ ਦੀ ਇਸ ਦੁਨੀਆ ਵਿਚ ਕਮੀ ਨਹੀਂ ਹੈ ਪਰ ਤਮਿਲਨਾਡੂ ਦੇ ਇਕ ਵਿਅਕਤੀ ਨੇ ਅਪਣੀ ਕਮਾਈ ਨਾਲ ਇਕ ਨਵੀਂ ਮਿਸਾਲ ਪੇਸ਼ ਕੀਤੀ ਹੈ। ਇਸ ਵਿਅਕਤੀ ਦਾ ਨਾਮ ਐੱਮ. ਪੁਲ ਪਾਂਡੀਆਂ ਹੈ, ਜੋ ਭੀਖ ਮੰਗਣ ਵਾਲੇ ਪੈਸਿਆਂ ਨੂੰ ਪਿਛਲੇ ਕਈ ਸਾਲਾਂ ਤੋਂ ਦਾਨ ਕਰਦੇ ਆ ਰਹੇ ਹਨ।

BeggarBeggar

ਪਹਿਲਾਂ ਉਹ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਅਪਣੀ ਕਮਾਈ ਦਾਨ ਕਰ ਦਿੰਦੇ ਸੀ ਅਤੇ ਹੁਣ ਜੋ ਕਮਾਉਂਦੇ ਹਨ ਉਹ ਕੋਰੋਨਾ ਪੀੜਤਾਂ ਦੀ ਮਦਦ ਲਈ ਦਾਨ ਕਰ ਦਿੰਦੇ ਹਨ। 64 ਸਾਲ ਦੇ ਇਸ ਵਿਅਕਤੀ ਨੇ ਮਨੁੱਖਤਾ ਦੀ ਸੇਵਾ ਕਰਨ ਦੇ ਮਾਮਲੇ ਵਿਚ ਦੁਨੀਆਂ ਦੇ ਵੱਡੇ-ਵੱਡੇ ਲੋਕਾਂ ਨੂੰ ਪਿੱਛੇ ਛੱਡ ਦਿੱਤਾ ਹੈ।

covid 19 new symptoms Covid 19

ਅਪਣਾ ਪੂਰਾ ਜੀਵਨ ਗਰੀਬੀ ਵਿਚ ਬਿਤਾਉਣ ਵਾਲੇ ਇਸ ਵਿਅਕਤੀ ਨੇ ਹੁਣ ਤੱਕ ਛੇਵੀਂ ਵਾਰ ਮੁੱਖ ਮੰਤਰੀ ਰਾਹਤ ਫੰਡ ਵਿਚ ਦਾਨ ਕੀਤਾ ਹੈ।  ਉਹਨਾਂ ਦੱਸਿਆ ਕਿ ਜਦੋਂ ਸਕੂਲ ਬੰਦ ਹੋ ਗਏ ਤਾਂ ਇਹਨਾਂ ਸਕੂਲਾਂ ਦੇ ਅਧਿਕਾਰੀਆਂ ਨੇ ਕਿਹਾ ਕਿ ਹੁਣ ਮਹਾਂਮਾਰੀ ਦੇ ਪੀੜਤਾਂ ਨੂੰ ਇਸ ਪੈਸੇ ਦੀ ਜ਼ਿਆਦਾ ਲੋੜ ਹੈ। ਇਸ ਲਈ ਉਹਨਾਂ ਨੇ ਭੀਖ ਵਿਚ ਇਕੱਠੇ ਕੀਤੇ ਪੈਸਿਆਂ ਨਾਲ ਕੋਰੋਨਾ ਪੀੜਤਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ।

BeggarBeggar

ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਦੂਜੇ ਲੋਕਾਂ ਨੂੰ ਖੁਸ਼ ਦੇਖ ਕੇ ਜ਼ਿਆਦਾ ਖੁਸ਼ੀ ਮਿਲਦੀ ਹੈ। ਪੈਸੇ ਕਮਾਉਣ ਲਈ ਕਈ ਬੁਰੇ ਤਰੀਕੇ ਅਪਣਾਉਣ ਵਾਲੇ ਲੋਕਾਂ ਨੂੰ ਇਸ ਵਿਅਕਤੀ ਤੋਂ ਸਬਕ ਲੈਣਾ ਚਾਹੀਦਾ ਹੈ ਜੋ ਭੀਖ ਮੰਗ ਕੇ ਵੀ ਖੁਦ ਲਈ ਖਰਚ ਨਹੀਂ ਕਰਦਾ। ਉਹਨਾਂ ਨੇ ਕਦੀ ਨਹੀਂ ਸੋਚਿਆ ਕਿ ਉਹਨਾਂ ਨੂੰ ਖੁਦ ਵੀ ਇਸ ਪੈਸੇ ਦੀ ਜ਼ਰੂਰਤ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement