ਆਟੇ ’ਚ ਮਿੱਟੀ ਪਾਉਣ ’ਤੇ ਨਾਰਾਜ਼ ਮਾਂ ਵਲੋਂ ਦੋ ਧੀਆਂ ਦਾ ਕਤਲ
Published : May 26, 2020, 7:38 am IST
Updated : May 26, 2020, 7:38 am IST
SHARE ARTICLE
File Photo
File Photo

ਹਰਿਆਣਾ ਦੇ ਹਿਸਾਰ ਜ਼ਿਲ੍ਹੇ ’ਚ ਇਕ ਔਰਤ ਨੇ ਸਬਜ਼ੀ ਕੱਟਣ ਵਾਲੇ ਚਾਕੂ ਨਾਲ ਅਪਣੀਆਂ 2 ਧੀਆਂ ਦਾ ਕਤਲ ਕਰ ਦਿਤਾ ਅਤੇ ਬਾਅਦ ’ਚ ਖ਼ੁਦ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ।

ਹਿਸਾਰ, 25 ਮਈ : ਹਰਿਆਣਾ ਦੇ ਹਿਸਾਰ ਜ਼ਿਲ੍ਹੇ ’ਚ ਇਕ ਔਰਤ ਨੇ ਸਬਜ਼ੀ ਕੱਟਣ ਵਾਲੇ ਚਾਕੂ ਨਾਲ ਅਪਣੀਆਂ 2 ਧੀਆਂ ਦਾ ਕਤਲ ਕਰ ਦਿਤਾ ਅਤੇ ਬਾਅਦ ’ਚ ਖ਼ੁਦ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਦਸਿਆ ਕਿ ਮੂਲ ਰੂਪ ਨਾਲ ਰਾਜਸਥਾਨ ਦੇ ਹਨੂੰਮਾਨਗੜ੍ਹ ਦੀ ਵਾਸੀ ਪਰ ਇਥੇ ਸਬ ਡਵੀਜ਼ਨ ਬਰਵਾਲਾ ਦੇ ਖੇਦੜ ਪਿੰਡ ’ਚ ਝੁੱਗੀਆਂ ’ਚ ਰਹਿ ਰਹੀ ਚਾਰਯਾਂ ਦੁਪਹਿਰ 3.30 ਵਜੇ ਝੁੱਗੀ ’ਚ ਜ਼ਖ਼ਮੀ ਹਾਲਤ ’ਚ ਮਿਲੀ। ਗੁਆਂਢੀਆਂ ਨੇ ਐਂਬੂਲੈਂਸ ਬੁਲਾਈ ਅਤੇ ਚਾਰਯਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਬੱਚੀਆਂ ਦੇ ਕਤਲ ਦੀ ਗੱਲ ਦਾ ਖ਼ੁਲਾਸਾ ਰਾਤ 9.30 ਵਜੇ ਹੋਇਆ, ਜਦੋਂ ਚਾਰਯਾਂ ਨੇ ਪਤੀ ਅਹਿਮਦ ਨੂੰ ਦਸਿਆ ਕਿ ਉਸ ਨੇ ਬੱਚੀਆਂ ਨੂੰ ਮਾਰ ਕੇ ਉਨ੍ਹਾਂ ਦੀਆਂ ਲਾਸ਼ਾਂ ਬਿਸਤਰ ’ਚ ਲੁਕਾ ਦਿਤੀਆਂ ਸਨ। ਅਹਿਮਦ ਘਟਨਾ ਦੇ ਸਮੇਂ ਕੰਮ ’ਤੇ ਸੀ। ਚਾਰਯਾਂ ਆਟਾ ਗੁੰਨ ਰਹੀ ਸੀ, ਜਦੋਂ ਦੋਵੇਂ ਧੀਆਂ ਤਿੰਨ ਸਾਲ ਦੀ ਮਮਤਾ ਅਤੇ ਇਕ ਸਾਲ ਦੀ ਕਿਰਨ ਨੇ ਆਟੇ ’ਚ ਮਿੱਟੀ ਸੁੱਟ ਦਿਤੀ ਸੀ। ਉਸ ਤੋਂ ਗੁੱਸੇ ਹੋ ਕੇ ਚਾਰਯਾਂ ਨੇ ਪਹਿਲੇ ਬੱਚੀਆਂ ਨੂੰ ਕੁੱਟਿਆ ਅਤੇ ਫਿਰ ਚਾਕੂ ਨਾਲ ਗਲ ਵੱਢ ਕੇ ਦੋਹਾਂ ਦਾ ਕਤਲ ਕਰ ਦਿਤਾ। ਬਾਅਦ ’ਚ ਚਾਰਯਾਂ ਨੇ ਅਪਣੀ ਗਰਦਨ ‘ਤੇ ਵੀ ਵਾਰ ਕਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਅਹਿਮਦ ਦੇ ਬਿਆਨ ’ਤੇ ਪੁਲਿਸ ਨੇ ਚਾਰਯਾਂ ਵਿਰੁਧ ਮਾਮਲਾ ਦਰਜ ਕੀਤਾ ਹੈ।     (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement