ਖੇਤੀ ਕਾਨੂੰਨਾਂ ਦਾ ਸੇਕ: ਬਠਿੰਡਾ ’ਚ ਕਿਸਾਨਾਂ ਨੇ ਸੁਰਜੀਤ ਕੁਮਾਰ ਜਿਆਣੀ ਨੂੰ ਲਗਾਇਆ ਅੱਗੇ
Published : Mar 26, 2021, 12:19 pm IST
Updated : Mar 26, 2021, 12:19 pm IST
SHARE ARTICLE
Surjit Kumar Jayani
Surjit Kumar Jayani

ਹੁਣ ਖੇਤੀ ਬਿਲਾਂ ਦਾ ਨਹੀਂ, ਮੋਦੀ ਦਾ ਹੋ ਰਿਹੈ ਵਿਰੋਧ : ਜਿਆਣੀ

ਬਠਿੰਡਾ : ਤਿੰਨ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਨੂੰ ਲੈ ਕੇ ਸੂਬੇ ਭਰ ’ਚ ਵਿਰੋਧ ਝੱਲ ਰਹੀ ਭਾਜਪਾ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੂੰ ਕਿਸਾਨਾਂ ਨੇ ਬਠਿੰਡਾ ’ਚ ਅੱਗੇ ਅੱਗੇ ਲਗਾਈ ਰੱਖਿਆ। ਬੇਸ਼ੱਕ ਸਥਾਨਕ ਆਗੂਆਂ ਪਾਰਟੀ ਦੇ ਸੂਬਾਈ ਪ੍ਰਧਾਨ ਦੀ ਤਰ੍ਹਾਂ ਕਿਸਾਨਾਂ ਨਾਲ ਲੁੱਕਣਮੀਚੀ ਖੇਡਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਕਿਸਾਨ ਭਾਜਪਾਈਆਂ ਤੋਂ ਵੀ ਤੇਜ਼ ਨਿਕਲੇ। ਉਨ੍ਹਾਂ ਸਰਕਟ ਹਾਊਸ ਛੱਡ ਕੇ ਮਾਨਸਾ ਰੋਡ ’ਤੇ ਇਕ ਪੰਜ ਤਾਰਾ ਹੋਟਲ ’ਚ ਪੁੱਜੇ ਭਾਜਪਾ ਆਗੂ ਨੂੰ ਘੇਰ ਲਿਆ। 

jiyni Surjit Kumar Jayani

ਪਿਛਲੇ ਸਮਿਆਂ ਦੌਰਾਨ ਅਮਰੀਕ ਸਿੰਘ ਰੋਡ ’ਤੇ ਵਾਪਰੀ ਘਟਨਾ ਦੇ ਮੱਦੇਨਜ਼ਰ ਪੁਲਿਸ ਵੀ ਸਥਿਤੀ ਨੂੰ ਸ਼ਾਂਤਮਈ ਰੱਖਣ ਲਈ ਇਕ ਲੱਤ ਦੇ ਭਾਰ ਖੜੀ ਰਹੀ। ਅਖ਼ੀਰ ਸਾਬਕਾ ਮੰਤਰੀ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਚੁੱਪ ਚਪੀਤੇ ਨਿਕਲ ਗਏ। ਸੂਚਨਾ ਮੁਤਾਬਕ ਅੱਜ ਸਾਬਕਾ ਮੰਤਰੀ ਤੇ ਸੂਬੇ ’ਚ ਭਾਜਪਾ ਵਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਬਣਾਈ ਕਮੇਟੀ ਦੇ ਆਗੂ ਸੁਰਜੀਤ ਕੁਮਾਰ ਜਿਆਣੀ ਬਠਿੰਡਾ ਪੁੱਜੇ ਹੋਏ ਸਨ। ਇਸ ਦੌਰਾਨ ਉਨ੍ਹਾਂ ਪਾਰਟੀ ਆਗੂਆਂ ਨਾਲ ਵੀ ਗੱਲਬਾਤ ਕਰਨੀ ਸੀ ਤੇ ਬਾਅਦ ਵਿਚ ਇਕ ਵਜੇ ਸਥਾਨਕ ਸਰਕਟ ਹਾਊਸ ’ਚ ਪੱਤਰਕਾਰਾਂ ਨੂੰ ਵੀ ਗੱਲਬਾਤ ਦਾ ਸੱਦਾ ਦਿਤਾ ਹੋਇਆ ਸੀ।

FARMERFARMER

ਪ੍ਰੰਤੂ ਕਿਸਾਨਾਂ ਨੂੰ ਇਸ ਦੀ ਭਿਣਕ ਪਹਿਲਾਂ ਹੀ ਲੱਗ ਗਈ ਜਿਸ ਦੇ ਚਲਦੇ ਵੱਡੀ ਗਿਣਤੀ ਵਿਚ ਕਿਸਾਨ ਸਰਕਟ ਹਾਊਸ ਨਜ਼ਦੀਕ ਪੁੱਜ ਗਏ। ਇਸ ਦੌਰਾਨ ਇਥੇ ਮੁਲਾਜ਼ਮਾਂ ਵਲੋਂ ਸੂਬਾ ਪਧਰੀ ਧਰਨਾ ਚਲ ਰਿਹਾ ਸੀ ਤੇ ਸੰਭਾਵਨਾ ਸੀ ਕਿ ਮੁਲਾਜ਼ਮ ਵੀ ਕਿਸਾਨਾਂ ਦੀ ਹਮਾਇਤ ਵਿਚ ਆ ਸਕਦੇ ਹਨ ਜਿਸ ਦੇ ਚਲਦੇ ਨਮੋਸ਼ੀ ਤੋਂ ਬਚਣ ਲਈ ਭਾਜਪਾ ਆਗੂਆਂ ਨੇ ਪੈਂਤੜਾ ਬਦਲਦਿਆਂ ਐਨ ਮੌਕੇ ’ਤੇ ਪ੍ਰੋਗਰਾਮ ਮਾਨਸਾ ਰੋਡ ਉਪਰ ਸਥਿਤ ਇਕ ਹੋਟਲ ਦਾ ਰੱਖ ਦਿਤਾ। ਪਰ ਕਿਸਾਨ ਭਾਜਪਾ ਆਗੂਆਂ ਤੋਂ ਵੀ ਤੇਜ਼ ਨਿਕਲੇ ਤੇ ਉਨ੍ਹਾਂ ਸੈਂਕੜਿਆਂ ਦੀ ਗਿਣਤੀ ਵਿਚ ਇਕੱਠੇ ਹੋ ਕੇ ਉਕਤ ਹੋਟਲ ਨੂੰ ਘੇਰ ਲਿਆ ਤੇ ਮੋਦੀ ਤੇ ਭਾਜਪਾ ਵਿਰੁਧ ਤਿੱਖੀ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ ਜਿਸ ਕਾਰਨ ਸਥਿਤੀ ਤਣਾਅ ਪੂਰਨ ਬਣ ਗਈ। ਕਿਸਾਨਾਂ ਦੇ ਗੁੱਸੇ ਨੂੰ ਦੇਖਦਿਆਂ ਸ਼੍ਰੀ ਜਿਆਣੀ ਹੋਟਲ ਦੇ ਅੰਦਰ ਹੀ ਰਹੇ। 

ਮੌਕੇ ਦੀ ਨਜ਼ਾਕਤ ਦੇਖਦਿਆਂ ਪੁਲਿਸ ਵਿਭਾਗ ਦੇ ਉਚ ਅਧਿਕਾਰੀਆਂ ਤੋਂ ਇਲਾਵਾ ਸਿਵਲ ਪ੍ਰਸ਼ਾਸਨ ਦੇ ਆਹਲਾ ਅਫ਼ਸਰ ਵੀ ਮੌਕੇ ’ਤੇ ਪੁੱਜੇ ਹੋਏ ਸਨ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਭਾਜਪਾ ਆਗੂ ਨੂੰ ਇਕ ਹੋਰ ਗੇਟ ਰਾਹੀਂ ਸਾਬਕਾ ਮੰਤਰੀ ਨੂੰ ਬਾਹਰ ਭੇਜ ਦਿੱਤਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement