ਕਿਸਾਨ ਯੂਨੀਅਨ ਵਲੋਂ 'ਜੇਲ ਭਰੋ ਅੰਦੋਲਨ' ਜਾਰੀ
Published : Aug 10, 2017, 4:24 pm IST
Updated : Mar 26, 2018, 7:59 pm IST
SHARE ARTICLE
Kisan Union
Kisan Union

ਅੱਜ ਕਰਨਾਲ ਵਿਖੇ ਭਾਰਤੀਆ ਕਿਸਾਨ ਯੂਨੀਅਨ ਦੇ ਕਿਸਾਨਾਂ ਨੇ 'ਜੇਲ ਭਰੋ ਅੰਦੋਲਨ' ਦੇ ਤਹਿਤ ਦੂਜੇ ਦਿਨ ਵੀ ਗ੍ਰਿਫ਼ਤਾਰੀਆਂ ਦਿਤੀਆਂ।

ਕਰਨਾਲ, 10 ਅਗੱਸਤ (ਪਲਵਿੰਦਰ ਸਿੰਘ ਸੱਗੂ): ਅੱਜ ਕਰਨਾਲ ਵਿਖੇ ਭਾਰਤੀਆ ਕਿਸਾਨ ਯੂਨੀਅਨ ਦੇ ਕਿਸਾਨਾਂ ਨੇ 'ਜੇਲ ਭਰੋ ਅੰਦੋਲਨ' ਦੇ ਤਹਿਤ ਦੂਜੇ ਦਿਨ ਵੀ ਗ੍ਰਿਫ਼ਤਾਰੀਆਂ ਦਿਤੀਆਂ। ਅੱਜ ਦੇ ਇਸ ਅੰਦੋਲਨ ਦੀ ਅਗਵਾਈ ਕਿਸਾਨ ਨੇਤਾ ਜੈ ਕੁਵਾਰ ਨੇ ਕੀਤੀ।
ਉਨ੍ਹਾਂ ਨੇ ਕਿਹਾ ਕਿ ਕਿਸਾਨ ਇਸ ਅੰਦੋਲਨ ਦੇ ਤਹਿਤ 15 ਅਗੱਸਤ ਤਕ ਲਗਾਤਾਰ ਗ੍ਰਿਫ਼ਤਾਰੀਆਂ ਦਿਤੀਆਂ ਜਾਣਗੀਆਂ। ਅੱਜ ਫਿਰ ਕਿਸਾਨ ਕਿਸਾਨ ਭਵਨ 'ਤੇ ਇਕਠੇ ਹੋ ਕੇ ਨਾਹਰੇਬਾਜ਼ੀ ਕਰਦੇ ਹੋਏ ਮਿਨੀ ਸਕੱਤਰੇਤ ਵਿਚ ਪਹੁੰਚ ਕੇ ਅਪਣੀ ਮੰਗ ਰੱਖੀ ਕਿ ਕਿਸਾਨਾਂ ਨੂੰ ਕਰਜ਼ਾ ਮੁਕਤ ਕੀਤਾ ਜਾਏ, ਸਵਾਮੀ ਨਾਥਨ ਰਿਪੋਰਟ ਲਾਗੂ ਕੀਤੀ ਜਾਏ, ਫ਼ਸਲਾਂ ਦਾ ਸਹੀ ਮੁੱਲ ਦਿਤਾ ਜਾਏ ਅਤੇ ਫ਼ਸਲ ਬੀਮਾ ਯੋਜਨਾ ਕਿਸਾਨਾਂ ਦੇ ਹਿੱਤ ਵਿਚ ਹੋਵੇ ਅਤੇ 2 ਏਕੜ ਤਕ ਜ਼ਮੀਨ ਵਾਲੇ ਕਿਸਾਨਾਂ ਨੂੰ ਬੀ.ਪੀ.ਐਲ. ਸ਼੍ਰੈਣੀ ਵਿਚ ਲਿਆਂਦਾ ਜਾਏ। ਸਰਕਾਰ ਜ਼ਮੀਨ ਨਿਯਮ 1 ਜਨਵਰੀ 2014 ਦੇ ਸੈਕਸ਼ਨ 24/2 ਦੇ ਤਹਿਤ ਸਾਰੇ ਕਿਸਾਨਾਂ ਦੀ ਜ਼ਮੀਨ ਨਵੇਂ ਸਿਰ ਰਿਕਾਰਡ ਵਿਚ ਦਰਜ ਕੀਤੀ ਜਾਏ। ਕਿਸਾਨਾਂ ਨੇ ਅਪਣੀ ਇਨ੍ਹਾਂ ਮੰਗਾਂ ਨਾਲ ਬੜੇ ਜੋਸ਼ ਵਿਚ ਗ੍ਰਿਫ਼ਤਾਰੀਆਂ ਦਿਤੀਆਂ।
ਅੱਜ ਗ੍ਰਿਫ਼ਤਾਰੀਆਂ ਘਰੋੜਾ ਬਕਾਲ ਦੇ ਕਿਸਾਨਾਂ ਨੇ ਦਿਤੀਆ, ਜਿਨਾਂ ਵਿਚ ਜੈ ਕੂਵਾਰ, ਸੀਸ਼ਪਾਲ, ਪ੍ਰਤਾਪ ਸਿੰਘ, ਮਹੇਂਦਰ ਸਿੰਘ, ਬਲਬੀਰ ਸਿੰਘ, ਰਤਨ ਸਿੰਘ, ਸੁਨੈਹਰਾ ਸਿੰਘ, ਰਨਧੀਰ ਸਿੰਘ, ਬਾਲ ਕ੍ਰਿਸ਼ਨ, ਟੇਕ  ਚੰਦ, ਬਲਦੇਵ ਸਿੰਘ ਨੇ ਗ੍ਰਿਫ਼ਤਾਰੀਆਂ ਦਿਤੀਆਂ। ਇਸ ਮੌਕੇ 'ਤੇ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਸੇਵਾ ਸਿੰਘ ਆਰਿਆ, ਜ਼ਿਲ੍ਹਾ ਪ੍ਰਧਾਨ ਸੁਖਾ ਸਿੰਘ, ਮਲੁਕ ਸਿੰਘ, ਅੰਗ੍ਰੇਜ ਸਿੰਘ, ਸੁਲਤਾਨ, ਪਾਲਾ ਰਾਮ ਆਦਿ ਹਾਜ਼ਰ ਸਨ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement