ਕਾਤਲਾਨਾ ਹਮਲੇ 'ਚ ਬੱਚੀ ਦੀ ਮੌਤ, ਮਾਂ ਗੰਭੀਰ ਜ਼ਖ਼ਮੀ
Published : Aug 11, 2017, 5:06 pm IST
Updated : Mar 26, 2018, 5:16 pm IST
SHARE ARTICLE
Child dead
Child dead

ਏਲਨਾਬਾਦ ਦੇ ਨੇੜਲੇ ਪਿੰਡ ਮੂਸਲੀ ਵਿਚ ਵੀਰਵਾਰ ਰਾਤ ਨੂੰ ਕਰੀਬ ਸਾਢੇ 12 ਵਜੇ ਇਕ ਨੌਜਵਾਨ ਨੇ ਸੁੱਤੀ ਪਈ ਮਾਂ ਧੀ ਨੂੰ ਕਾਪਿਆਂ ਨਾਲ ਵੱਢ ਦਿਤਾ।

 

ਏਲਨਾਬਾਦ, 11 ਅਗੱਸਤ (ਪਰਦੀਪ ਧੁੰਨਾ ਚੂਹੜਚੱਕ): ਏਲਨਾਬਾਦ ਦੇ ਨੇੜਲੇ ਪਿੰਡ ਮੂਸਲੀ ਵਿਚ ਵੀਰਵਾਰ ਰਾਤ ਨੂੰ ਕਰੀਬ ਸਾਢੇ 12 ਵਜੇ ਇਕ ਨੌਜਵਾਨ ਨੇ ਸੁੱਤੀ ਪਈ ਮਾਂ ਧੀ ਨੂੰ ਕਾਪਿਆਂ ਨਾਲ ਵੱਢ ਦਿਤਾ। ਜਿਸ ਵਿਚ ਬੇਟੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂਕਿ ਗੰਭੀਰ ਜ਼ਖ਼ਮੀ ਉਸ ਦੀ ਮਾਂ ਨੂੰ ਸਿਰਸਾ ਦੇ ਇਕ ਨਿਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਦੋਸ਼ੀ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
 ਜਾਣਕਾਰੀ ਅਨੁਸਾਰ ਪਿੰਡ ਮੂਸਲੀ ਨਿਵਾਸੀ ਕ੍ਰਿਸ਼ਨ ਕੁਮਾਰ ਦੀ 50 ਪਤਨੀ ਮੂਰਤੀ ਦੇਵੀ ਅਤੇ ਉਸ ਦੀ 26 ਸਾਲਾਂ ਬੇਟੀ ਬਿੱਛੂ ਦੇਵੀ ਵੀਰਵਾਰ ਨੂੰ ਰਾਤ ਨੂੰ ਆਪਣੇ ਘਰ ਦੇ ਵੇਹੜੇ ਵਿਚ ਸੁੱਤੀਆਂ ਪਈਆਂ ਸਨ ਤਾਂ ਉਸ ਟਾਈਮ ਪਿੰਡ ਮੂਸਲੀ ਦਾ ਹੀ ਇਕ ਨੌਜਵਾਨ 25 ਸਾਲਾਂ ਪਵਨ ਕੁਮਾਰ ਉਨ੍ਹਾਂ ਦੇ ਘਰੇ ਆਇਆ ਅਤੇ ਕਾਪਿਆਂ ਨਾਲ ਮਾਂ ਬੇਟੀ ਦੇ ਹਮਲਾ ਕਰ ਕੇ ਦੋਨਾਂ ਨੂੰ ਬੁਰੀ ਤਰ੍ਹਾਂ ਨਾਲ ਵੱਢ ਦਿਤਾ। ਉਸ ਹਮਲੇ ਵਿਖ 26 ਸਾਲਾਂ ਬਿੱਛੂ ਦੇਵੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂਕਿ ਉਸ ਦੀ ਮਾਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ।
  ਇਸ ਘਟਨਾ ਦੀ ਸੂਚਨਾ ਮਿਲਦੇ ਹੀ ਏਲਨਾਬਾਦ ਥਾਣੇ ਦੇ ਏਐਸਆਈ ਜੀਤ ਰਾਮ ਅਪਣੀ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਕੇ ਲਾਸ਼ ਨੂੰ ਪੋਸਟਮਾਰਟਮ ਨਹੀ ਸਿਰਸਾ ਭੇਜ ਦਿਤਾ। ਗੰਭੀਰ ਰੂਪ ਵਿਚ ਜ਼ਖ਼ਮੀ ਮੂਰਤੀ ਦੇਵੀ ਦੇ ਭਤੀਜੇ ਜਗਦੀਸ਼ ਦੀ ਸ਼ਿਕਾਇਤ 'ਤੇ ਆਰੋਪੀ ਪਵਨ ਕੁਮਾਰ ਵਿਰੁਧ ਧਾਰਾ 302,307,452 ਅਈਪੀਸੀ ਦੇ ਤਹਿਤ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪਿੰਡ ਵਿਚ ਡਰ ਦਾ ਮਾਹੌਲ ਹੈ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement