ਦਿੱਲੀ ਹਿੰਸਾ- ਅੱਧੀ ਰਾਤ ਨੂੰ HC ਜੱਜ ਦੇ ਘਰ ਹੋਈ ਸੁਣਵਾਈ
Published : Feb 26, 2020, 10:04 am IST
Updated : Feb 26, 2020, 10:14 am IST
SHARE ARTICLE
Photo
Photo

ਜ਼ਖਮੀਆਂ ਨੂੰ ਵੱਡੇ ਹਸਪਤਾਲ ‘ਚ ਭਰਤੀ ਕਰਾਉਣ ਦਾ ਆਦੇਸ਼

ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ‘ਤੇ ਟਕਰਾਅ ਦੇ ਕਾਰਨ ਹੋਈ ਹਿੰਸਾ ਮਾਮਲੇ ਵਿਚ ਦਿੱਲੀ ਹਾਈ ਕੋਰਟ ਵਿਚ ਅੱਧੀ ਰਾਤ ਨੂੰ ਸੁਣਵਾਈ ਹੋਈ। ਜਸਟਿਸ ਐਸ. ਮੁਰਲੀਧਰ ਦੇ ਘਰ ਮੰਗਲਵਾਰ ਦੇਰ ਰਾਤ ਹੋਈ ਸੁਣਵਾਈ ਵਿਚ ਹਾਈ ਕੋਰਟ ਨੇ ਦਿੱਲੀ ਪੁਲਿਸ ਨੂੰ ਮੁਸਤਫ਼ਬਾਦ ਦੇ ਇਕ ਹਸਪਤਾਲ ਤੋਂ ਐਂਬੂਲੈਂਸ ਨੂੰ ਸੁਰੱਖਿਅਤ ਰਾਸਤਾ ਅਤੇ ਮਰੀਜਾਂ ਨੂੰ ਸਰਕਾਰੀ ਹਸਪਤਾਲ ਵਿਚ ਸ਼ਿਫਟ ਕਰਨ ਦਾ ਨਿਰਦੇਸ਼ ਦਿੱਤਾ।

PhotoPhoto

ਇਸ ਦੇ ਨਾਲ ਹੀ ਸਟੇਟਸ ਰਿਪੋਰਟ ਤਲਬ ਕੀਤੀ ਗਈ। ਅੱਜ ਦੁਪਹਿਰ 2.15 ‘ਤੇ ਫਿਰ ਸੁਣਵਾਈ ਹੋਵੇਗੀ। ਦਿੱਲੀ ਹਿੰਸਾ ਮਾਮਲੇ ਵਿਚ ਰਾਹੁਲ ਰਾਏ ਨੇ ਪਟੀਸ਼ਨ ਦਾਖਲ ਕੀਤੀ ਸੀ। ਇਸ ਪਟੀਸ਼ਨ ਦੀ ਪੈਰਵੀ ਸੀਨੀਅਰ ਵਕੀਲ ਸੁਰੂਰ ਮੰਡੇਰ ਅਤੇ ਚਿਰਾਯੂ ਜੈਨ ਕਰ ਰਹੇ ਹਨ। ਅਪਣੇ ਫੈਸਲੇ ਵਿਚ ਜਸਟਿਸ ਐਸ ਮੁਰਲੀਧਰ ਨੇ ਕਿਹਾ ਕਿ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਜੀਐਸ ਸਿਸਤਾਨੀ ਬਾਹਰ ਹਨ।

Delhi high courtPhoto

ਮਾਮਲਾ ਕਾਫ਼ੀ ਗੰਭੀਰ ਹੈ ਅਥੇ ਜ਼ਖਮੀਆਂ ਨੂੰ ਇਲਾਜ ਨਹੀਂ ਮਿਲ ਪਾ ਰਿਹਾ ਹੈ। ਇਸੇ ਕਾਰਨ ਮਾਮਲੇ ਦੀ ਅੱਧੀ ਰਾਤ ਨੂੰ ਸੁਣਵਾਈ ਕੀਤੀ ਜਾ ਰਹੀ ਹੈ। ਅੱਧੀ ਰਾਤ ਨੂੰ ਸੁਣਵਾਈ ਦੌਰਾਨ ਐਸ. ਮੁਰਲੀਧਰਨ ਨੇ ਅਲ ਹਿੰਦ ਹਸਪਤਾਲ ਦੇ ਡਾਕਟਰ ਅਨਵਰ ਨਾਲ ਗੱਲਬਾਤ ਕੀਤੀ ਅਤੇ ਹਾਲਾਤ ਸਬੰਧੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ।

PhotoPhoto

ਇਸ ਦੌਰਾਨ ਡਾਕਟਰ ਨੇ ਦੱਸਿਆ ਕਿ ਹਸਪਤਾਲ ਵਿਚ 2 ਲੋਕਾਂ ਦੀ ਮੌਤ ਹੋ ਗਈ। ਜਦਕਿ 22 ਜ਼ਖਮੀ ਹਨ। ਖ਼ਾਸ ਗੱਲ ਇਹ ਹੈ ਕਿ ਡਾਕਟਰ ਅਨਵਰ ਨੇ ਮੰਗਲਵਾਰ ਸ਼ਾਮ 4 ਵਜੇ ਤੋਂ ਪੁਲਿਸ ਦੀ ਮਦਦ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਮਦਦ ਨਹੀਂ ਮਿਲ ਸਕੀ। ਸੁਣਵਾਈ ਦੌਰਾਨ ਹੀ ਡੀਸੀਪੀ ਕ੍ਰਾਈਮ ਰਾਜੇਸ਼ ਦੇਵ ਨੇ ਅਨਵਰ ਨੂੰ ਡੀਸੀਪੀ ਈਸਟ ਦੀਪਕ ਗੁਪਤਾ ਦਾ ਨੰਬਰ ਦਿੱਤਾ।

PhotoPhoto

ਕੋਰਟ ਨੇ ਆਦੇਸ਼ ਦਿੱਤਾ ਕਿ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਉਣ ਲਈ ਸੁਰੱਖਿਅਤ ਰਸਤਾ ਮੁਹੱਈਆ ਕਰਵਾਇਆ ਜਾਵੇ। ਇਸ ਦੇ ਨਾਲ ਹੀ ਕੋਰਟ ਨੇ ਕਿਹਾ ਕਿ ਹਸਪਤਾਲ ਵਿਚ ਪੁਲਿਸ ਕੰਟਰੋਲ ਰੂਮ ਦੀ ਸਥਾਪਨਾ ਕੀਤੀ ਜਾਵੇ। ਦਿੱਲੀ ਹਾਈ ਕੋਰਟ ਨੇ ਪੂਰੇ ਮਾਮਲੇ ਦੀ ਸਟੇਟਸ ਰਿਪੋਰਟ ਵੀ ਮੰਗੀ ਹੈ। ਇਸ ਰਿਪੋਰਟ ਵਿਚ ਹਿੰਸਾ ਵਿਚ ਜ਼ਖਮੀ ਲੋਕਾਂ ਦੀ ਜਾਣਕਾਰੀ ਅਤੇ ਉਹਨਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਦੀ ਜਾਣਕਾਰੀ ਹੋਵੇਗੀ।

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement