ਸ਼ਰੀਫ ਚਾਚਾ ਨੂੰ ਮਿਲੇਗਾ ਪਦਮ ਸ਼੍ਰੀ ਪੁਰਸਕਾਰ,ਕਾਰਨ ਜਾਣ ਕੇ ਰਹਿ ਜਾਵੋਗੇ ਹੈਰਾਨ !
Published : Jan 26, 2020, 1:26 pm IST
Updated : Jan 26, 2020, 1:27 pm IST
SHARE ARTICLE
File Photo
File Photo

ਭਾਰਤ ਸਰਕਾਰ ਨੇ ਸਾਲ 2020 ਦੇ ਲਈ ਪਦਮ ਪੁਰਸਕਾਰ ਨਾਲ ਸਨਾਮਿਤ ਹੋਣ ਵਾਲੇ ਨਾਮਾਂ ਦਾ ਐਲਾਨ ਕਰ ਦਿੱਤਾ ਹੈ

ਨਵੀਂ ਦਿੱਲੀ : ਭਾਰਤ ਸਰਕਾਰ ਨੇ ਸਾਲ 2020 ਦੇ ਲਈ ਪਦਮ ਪੁਰਸਕਾਰ ਨਾਲ ਸਨਾਮਿਤ ਹੋਣ ਵਾਲੇ ਨਾਮਾਂ ਦਾ ਐਲਾਨ ਕਰ ਦਿੱਤਾ ਹੈ। ਇਸ ਸਾਲ 7 ਲੋਕਾਂ ਨੂੰ ਪਦਮ ਵਿਭੂਸ਼ਣ, 16 ਨੂੰ ਪਦਮਭੂਸ਼ਣ ਅਤੇ 118 ਲੋਕਾਂ ਨੂੰ ਪਦਮ ਸ਼੍ਰੀ ਨਾਲ ਨਿਵਾਜਿਆ ਜਾਵੇਗਾ। ਇਸ ਲਿਸਟ ਵਿਚ ਕੁੱਝ ਨਾਮਾਂ ਦੀ ਚਰਚਾ ਸੱਭ ਤੋਂ ਜਿਆਦਾ ਹੋ ਰਹੀ ਹੈ ਜਿਨ੍ਹਾਂ ਵਿਚ ਇਕ ਨਾਮ ਮੁਹੰਮਦ ਸ਼ਰੀਫ ਦਾ ਹੈ।

File PhotoFile Photo

ਕੋਣ ਹਨ ਮਹੁੰਮਦ ਸ਼ਰੀਫ

ਮੁਹੰਮਦ ਸ਼ਰੀਫ ਅਯੁੱਧਿਆ ਵਿਚ ਖਿੜਕੀ ਅਲੀ ਬੇਗ ਮੁਹੱਲੇ ਦੇ ਰਹਿਣ ਵਾਲੇ ਹਨ ਉਹ ਪੇਸ਼ੇ ਤੋਂ ਇਕ ਸਾਇਕਲ ਮਕੈਨੀਕਲ ਹਨ। ਸ਼ਰੀਫ ਨੇ ਲਗਭਗ 25 ਸਾਲਾਂ ਤੋਂ ਲਾਵਾਰਿਸ ਲਾਸ਼ਾ ਦੇ ਅੰਤਿਮ ਸੰਸਕਾਰ ਕਰਨ ਦੀ ਜਿੰਮੇਵਾਰੀ ਆਪਣੇ ਮੋਢਿਆ 'ਤੇ ਉਠਾਈ ਹੋਈ ਹੈ। ਆਸ-ਪਾਸ ਦੇ ਲੋਕ ਉਨ੍ਹਾਂ ਨੂੰ ਸ਼ਰੀਫ ਚਾਚਾ ਕਹਿ ਕੇ ਬਲਾਉਂਦੇ ਹਨ।

File PhotoFile Photo

ਸ਼ਰੀਫ ਦੇ ਲਵਾਰਿਸ਼ ਲਾਸ਼ਾ ਦੀ ਅੰਤਿਮ ਸੰਸਕਾਰ ਦੀ ਜਿੰਮੇਵਾਰੀ ਉਠਾਉਣ ਪਿੱਛੇ ਦੀ ਕਹਾਣੀ ਵੀ ਬਹੁਤ ਦਰਦ ਭਰੀ ਹੈ। ਸੂਤਰਾ ਅਨੁਸਾਰ ਸ਼ਰੀਫ ਦੇ ਇਕ ਲੜਕੇ ਦੀ ਹੱਤਿਆ ਕਰ ਉਸ ਦੀ ਲਾਸ਼ ਨੂੰ ਕਿੱਧਰੇ ਸੁੱਟ ਦਿੱਤੀ ਗਿਆ ਸੀ। ਕਾਫੀ ਤਲਾਸ਼ ਕਰਨ ਤੋਂ ਬਾਅਦ ਵੀ ਲਾਸ਼ ਨਹੀਂ ਮਿਲ ਸਕੀ ਉਦੋਂ ਤੋਂ ਹੀ ਸ਼ਰੀਫ ਨੇ ਲਵਾਰਿਸ ਲਾਸ਼ਾ ਨੂੰ ਅੰਤਿਮਮ ਸੰਸਕਾਰ ਕਰਨ ਦੀ ਜਿੰਮੇਵਾਰੀ ਉਠਾਈ ਸੀ।

File PhotoFile Photo

ਸ਼ਰੀਫ ਚਾਚਾ ਨੇ ਹੁਣ ਤੱਕ ਪੂਰੇ ਰੀਤੀ ਰਿਵਾਜਾ ਨਾਲ ਫੈਜਾਬਾਦ ਅਤੇ ਉਸ ਦੇ ਨਜਦੀਕੀ ਇਲਾਕਿਆਂ ਵਿਚ ਲਗਭਗ 25 ਹਜ਼ਾਰ ਲਾਸ਼ਾ ਦਾ ਅੰਤਿਮ ਸੰਸਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਧਰਮ ਦੇ ਅਧਾਰ 'ਤੇ ਕਦੇ ਵੀ ਲਾਸ਼ਾ ਦੇ ਸੰਸਕਾਰ ਵਿਚ ਭੇਦਭਾਵ ਨਹੀਂ ਕੀਤਾ ਹੈ। ਚਾਚਾ ਅਨੁਸਾਰ ਮ੍ਰਿਤਕ ਵਿਅਕਤੀ ਦੇ ਧਰਮ ਨੂੰ ਧਿਆਨ ਵਿਚ ਰੱਖ ਕੇ ਹੀ ਉਸ ਦਾ ਸੰਸਕਾਰ ਕੀਤਾ ਜਾਂਦਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement