Gujarat News: ਟਰੱਕ ਨੇ ਕਾਰ ਨੂੰ ਮਾਰੀ ਟੱਕਰ, 7 ਦੀ ਮੌਤ
Published : Sep 25, 2024, 11:38 am IST
Updated : Sep 25, 2024, 11:38 am IST
SHARE ARTICLE
 Truck hits car, 7 killed
Truck hits car, 7 killed

Gujarat News: ਮ੍ਰਿਤਕਾਂ ਦੀ ਪਛਾਣ ਧਨਵਾਨੀ, ਚਿਰਾਗ, ਰਵੀਭਾਈ, ਰੋਹਿਤ, ਗੋਵਿੰਦ, ਰਾਹੁਲ, ਰੋਹਿਤ ਅਤੇ ਬਰਥ ਵਜੋਂ ਹੋਈ ਹੈ

 

Gujarat News:  ਗੁਜਰਾਤ ਦੇ ਸਾਬਰਕਾਂਠਾ 'ਚ ਹਿੰਮਤਨਗਰ ਹਾਈਵੇ 'ਤੇ ਬੁੱਧਵਾਰ ਸਵੇਰੇ ਇਕ ਇਨੋਵਾ ਕਾਰ ਇਕ ਟਰੱਕ ਨਾਲ ਟਕਰਾ ਗਈ। ਹਾਦਸੇ ਵਿੱਚ ਕਾਰ ਵਿੱਚ ਸਵਾਰ 7 ਲੋਕਾਂ ਦੀ ਮੌਤ ਹੋ ਗਈ। 1 ਗੰਭੀਰ ਜ਼ਖਮੀ ਹੈ, ਜੋ ਹਿੰਮਤਨਗਰ ਦੇ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਹੈ।

ਪੁਲਿਸ ਨੇ ਦੱਸਿਆ ਕਿ ਕਾਰ 'ਚ ਸਵਾਰ ਸਾਰੇ 8 ਲੋਕ ਅਹਿਮਦਾਬਾਦ ਦੇ ਰਹਿਣ ਵਾਲੇ ਸਨ। ਉਹ ਸ਼ਾਮਲਾਜੀ ਤੋਂ ਅਹਿਮਦਾਬਾਦ ਵੱਲ ਜਾ ਰਹੇ ਸਨ। ਇਸ ਦੌਰਾਨ ਕਾਰ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ।

ਹਾਦਸਾ ਇੰਨਾ ਗੰਭੀਰ ਸੀ ਕਿ ਕਾਰ ਦਾ ਬੰਪਰ ਉੱਡ ਗਿਆ ਅਤੇ ਲਾਸ਼ਾਂ ਕਾਰ ਵਿੱਚ ਹੀ ਫਸ ਗਈਆਂ। ਲਾਸ਼ਾਂ ਨੂੰ ਕੱਢਣ ਲਈ ਕਾਰ ਨੂੰ ਗੈਸ ਕਟਰ ਨਾਲ ਕੱਟਣਾ ਪਿਆ।

ਪੁਲਿਸ ਨੇ ਦੱਸਿਆ ਕਿ ਕਾਰ ਤੇਜ਼ ਰਫ਼ਤਾਰ 'ਤੇ ਸੀ। ਡੀਐਸਪੀ ਏਕੇ ਪਟੇਲ ਨੇ ਦੱਸਿਆ ਕਿ ਜਦੋਂ ਤੱਕ ਉਨ੍ਹਾਂ ਦੀ ਟੀਮ ਮੌਕੇ 'ਤੇ ਪਹੁੰਚੀ, ਉਦੋਂ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਸੀ।

ਮ੍ਰਿਤਕਾਂ ਦੀ ਪਛਾਣ ਧਨਵਾਨੀ, ਚਿਰਾਗ, ਰਵੀਭਾਈ, ਰੋਹਿਤ, ਗੋਵਿੰਦ, ਰਾਹੁਲ, ਰੋਹਿਤ ਅਤੇ ਬਰਥ ਵਜੋਂ ਹੋਈ ਹੈ। ਉਨ੍ਹਾਂ ਦੀ ਉਮਰ ਅਤੇ ਹੋਰ ਵੇਰਵਿਆਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਸ ਦੌਰਾਨ 22 ਸਾਲਾ ਹਨੀਭਾਈ ਸ਼ੰਕਰਲਾਲ ਤੋਤਵਾਨੀ ਹਿੰਮਤਨਗਰ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement