ਚਲਦੀ ਟ੍ਰੇਨ 'ਚ ਚੜ੍ਹਨ ਦੀ ਜਾਨਲੇਵਾ ਕੋਸ਼ਿਸ਼, ਦੇਖੋ ਵੀਡੀਓ
Published : Sep 25, 2019, 3:44 pm IST
Updated : Sep 25, 2019, 3:44 pm IST
SHARE ARTICLE
Crushed under train
Crushed under train

ਅਹਿਮਦਾਬਾਦ ਰੇਲਵੇ ਸਟੇਸ਼ਨ 'ਤੇ ਇੱਕ ਨੌਜਵਾਨ ਜ਼ਲਦਬਾਜੀ ਦੇ ਚੱਕਰ 'ਚ ਜਾਨੋਂ ਹੱਥ ਧੋਂਦੇ -ਧੋਂਦੇ ਬਚਿਆ। ਰੇਲ ਮੰਤਰਾਲੇ ਦੇ ਅਧਿਕਾਰਤ...

ਨਵੀਂ ਦਿੱਲੀ : ਅਹਿਮਦਾਬਾਦ ਰੇਲਵੇ ਸਟੇਸ਼ਨ 'ਤੇ ਇੱਕ ਨੌਜਵਾਨ ਜ਼ਲਦਬਾਜੀ ਦੇ ਚੱਕਰ 'ਚ ਜਾਨੋਂ ਹੱਥ ਧੋਂਦੇ -ਧੋਂਦੇ ਬਚਿਆ। ਰੇਲ ਮੰਤਰਾਲੇ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਅਜਿਹੇ ਹੀ ਇੱਕ ਮਾਮਲੇ ਨਾਲ ਸਬੰਧਤ ਵੀਡੀਓ ਸਾਂਝੀ ਕੀਤੀ ਗਈ ਹੈ ਜੋ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਨੌਜਵਾਨ ਅਹਿਮਦਾਬਾਦ ਸਟੇਸ਼ਨ 'ਤੇ ਦਿੱਲੀ ਜਾਣ ਵਾਲੀ ਇੱਕ ਟ੍ਰੇਨ ਨੂੰ ਫੜਨ ਲਈ ਦੌੜਦਾ ਹੋਇਆ ਦਿਖਾਈ ਦੇ ਰਿਹਾ ਹੈ, ਹਾਲਾਂਕਿ ਟ੍ਰੇਨ ਹੌਲੀ-ਹੌਲੀ ਚੱਲਦੀ ਦਿਖਾਈ ਦੇ ਰਹੀ ਹੈ।

Crushed under trainCrushed under train

ਇਸ 'ਤੇ ਚੜ੍ਹਨ ਦੀ ਕੋਸ਼ਿਸ਼ ਕਰਦਿਆਂ ਉਹ ਖਿਸਕ ਗਿਆ। ਇਸ ਤੋਂ ਬਾਅਦ ਇਹ ਆਦਮੀ ਰੇਲ 'ਤੇ ਲਟਕਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਤੋਂ ਬਾਅਦ, ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ) ਦੇ ਦੋ ਜਵਾਨ ਉਸਦੀ ਮਦਦ ਲਈ ਭੱਜੇ ਤੇ ਉਸ ਨੂੰ ਰੇਲ ਤੇ ਪਲੇਟਫਾਰਮ ਦੇ ਵਿਚਕਾਰ ਡਿੱਗਣੋਂ ਬਚਾਉਣ ਵਿੱਚ ਕਾਮਯਾਬ ਹੋਏ।


ਫੁਟੇਜ ਦਰਸਾਉਂਦੀ ਹੈ ਕਿ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਸਮੇਂ ਸਿਰ ਕੋਚ ਵਿੱਚ ਧੱਕ ਦਿੱਤਾ ਤੇ ਇਕ ਘਾਤਕ ਹਾਦਸਾ ਟਲ ਗਿਆ। ਰੇਲ ਮੰਤਰਾਲੇ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਵੀਡੀਓ ਨੂੰ ਟਵੀਟ ਕਰਦਿਆਂ ਚੇਤਾਵਨੀ ਦਿੱਤੀ ਗਈ ਹੈ- 'ਭਾਵੇਂ ਤੁਸੀਂ ਕਿੰਨੇ ਵੀ ਫਿਟ ਤੇ ਚੁਸਤ ਹੋ... ਕਿਰਪਾ ਕਰਕੇ ਚੱਲਦੀ ਰੇਲ 'ਤੇ ਚੜ੍ਹਨ ਤੇ ਉਤਰਨ ਦੀ ਕੋਸ਼ਿਸ਼ ਨਾ ਕਰੋ।'

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement