ਪਿਤਾ ਦੀ ਮੌਤ 'ਤੇ ਰੋਂਦੇ-ਰੋਂਦੇ ਪੁੱਤ ਨੇ ਲਿਆ ਖੰਭੇ ਦਾ ਸਹਾਰਾ, ਲੱਗਿਆ ਕਰੰਟ, ਹੋਈ ਮੌਤ
Published : Jul 25, 2021, 5:02 pm IST
Updated : Jul 25, 2021, 6:08 pm IST
SHARE ARTICLE
pole
pole

ਪੂਰੇ ਇਲਾਕੇ ਵਿਚ ਫੈਲ ਗਈ ਸੋਗ ਦੀ ਲਹਿਰ

ਪਟਨਾ: ਪਿਤਾ ਦੀ ਹੋਈ ਅਚਾਨਕ ਮੌਤ ਦਾ ਸੋਗ ਅਜੇ ਠੰਡਾ ਨਹੀਂ ਪਿਆ ਸੀ ਕਿ ਪੁੱਤ ਦੀ ਵੀ ਮੌਤ ਹੋ ਗਈ। ਜੀ ਹਾਂ ਬਿਹਾਰ ਦੇ ਦਰਭੰਗਾ ਜ਼ਿਲੇ ਵਿਚ ਪਿਤਾ ਦੀ ਮੌਤ ਤੋਂ ਬਾਅਦ ਘਰ ਵਿਚ ਉਸਦੇ ਸਸਕਾਰ ਦੀ ਤਿਆਰੀ ਚੱਲ ਰਹੀ ਸੀ। ਪਿਤਾ ਦੀ ਮੌਤ 'ਤੇ ਇਕਲੌਤੇ ਪੁੱਤ ਦਾ ਰੋ-ਰੋ ਬੁਰਾ ਹਾਲ  ਸੀ।

polepole

ਰੋਂਦੇ ਰੋਂਦੇ ਪੁੱਤ ਨੇ ਬਿਜਲੀ ਦੇ ਖੰਭੇ ਦਾ ਸਹਾਰਾ ਲਿਆ ਤਾਂ ਉਸਨੂੰ ਕਰੰਟ ਲੱਗ ਗਿਆ ਜਿਸ ਨਾਲ ਉਸਦੀ ਵੀ ਮੌਤ ਹੋ ਗਈ। ਘਰ ਵਿੱਚ ਇਕੱਠੇ ਦੋ ਮੌਤਾਂ ਹੋਣ ਕਾਰਨ ਰੌਲਾ ਪੈ ਗਿਆ। ਦਿਲ ਦਹਿਲਾ ਦੇਣ ਵਾਲੀ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। 

Son's DeathSon's Death

ਦਰਅਸਲ, 18 ਸਾਲਾ ਰੰਜਨ ਦੇ ਪਿਤਾ ਮੋਹਨ ਮਹਾਤੋ ਦੀ ਬਿਮਾਰੀ ਕਾਰਨ ਹਸਪਤਾਲ ਵਿੱਚ ਮੌਤ ਹੋ ਗਈ। ਮੋਹਨ ਦੀ ਮ੍ਰਿਤਕ ਦੇਹ ਨੂੰ ਘਰ ਲਿਆਂਦਾ ਗਿਆ ਅਤੇ ਪਰਿਵਾਰਕ ਮੈਂਬਰ ਅਜੇ ਉਸਦੇ ਅੰਤਿਮ ਸਸਕਾਰ ਲਈ ਤਿਆਰੀ ਕਰ ਰਹੇ ਸਨ।

Son's DeathSon's Death

ਦੂਜੇ ਪਾਸੇ, ਰੰਜਨ ਆਪਣੇ ਪਿਤਾ ਦੀ ਮ੍ਰਿਤਕ ਦੇਹ ਨੂੰ ਵੇਖਦੇ ਹੋਏ ਨਿਰੰਤਰ ਰੋ ਰਿਹਾ ਸੀ। ਇਸ ਦੌਰਾਨ ਰੰਜਨ ਨੇ ਰੋਂਦੇ ਹੋਏ ਬਿਜਲੀ ਦੇ ਖੰਭੇ ਦਾ ਸਹਾਰਾ ਲੈ ਲਿਆ ਜਿਸ ਨਾਲ ਉਸਨੂੰ ਕਰੰਟ ਲੱਗ ਗਿਆ ਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਲਾਂਕਿ ਆਸ ਪਾਸ ਦੇ ਲੋਕਾਂ ਨੇ ਰੰਜਨ ਨੂੰ ਹਸਪਤਾਲ ਦਾਖਲ ਕਰਵਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

Location: India, Bihar, Patna

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement