ਆਯੁਰਵੈਦਿਕ ਤੇ ਹੋਮਿਓਪੈਥਿਕ ਕੰਪਨੀਆਂ ਦੇ ਕੋਵਿਡ 19 ਦੇ ਇਲਾਜ ਵਾਲੇ 50 ਇਸ਼ਤਿਹਾਰ ਗੁੰਮਰਾਹਕੁੰਨ 
Published : Jun 25, 2020, 10:32 am IST
Updated : Jun 25, 2020, 10:32 am IST
SHARE ARTICLE
File Photo
File Photo

ਐਡਵਰਟਾਈਜ਼ਿੰਗ ਸਟੈਂਡਰਡਜ਼ ਕਾਊਂਸਲ ਆਫ ਇੰਡੀਆ (ਏ.ਐੱਸ.ਸੀ.ਆਈ.) ਨੇ ਅਪ੍ਰੈਲ ਵਿਚ ਆਯੁਰਵੈਦਿਕ ਅਤੇ ਹੋਮਿਓਪੈਥਿਕ

ਮੁੰਬਈ, 24 ਜਨਵਰੀ : ਐਡਵਰਟਾਈਜ਼ਿੰਗ ਸਟੈਂਡਰਡਜ਼ ਕਾਊਂਸਲ ਆਫ ਇੰਡੀਆ (ਏ.ਐੱਸ.ਸੀ.ਆਈ.) ਨੇ ਅਪ੍ਰੈਲ ਵਿਚ ਆਯੁਰਵੈਦਿਕ ਅਤੇ ਹੋਮਿਓਪੈਥਿਕ ਦਵਾਈ ਕੰਪਨੀਆਂ ਦੇ ਕੋਵਿਡ-19 ਦੇ ਇਲਾਜ ਦਾ ਦਾਅਵਾ ਕਰਨ ਵਾਲੇ 50 ਇਸ਼ਤਿਹਾਰ ਅਭਿਆਨਾਂ ਨੂੰ ਗੁੰਮਰਾਹਕੁੰਨ ਪਾਇਆ। ਏ.ਐੱਸ.ਸੀ.ਆਈ. ਨੇ ਕਾਰਵਾਈ ਲਈ ਇਸ ਦੀ ਜਾਣਕਾਰੀ ਕੇਂਦਰ ਸਰਕਾਰ ਨੂੰ ਦਿਤੀ ਹੈ।

ਏ.ਅੱੈਸ.ਸੀ.ਆਈ. ਨੇ ਬਿਆਨ ਵਿਚ ਕਿਹਾ ਕਿ ਇਹ ਇਸ਼ਤਿਹਾਰ ਵੱਖ-ਵੱਖ ਮੀਡੀਆ ਮੰਚਾਂ ’ਤੇ ਪ੍ਰਸਾਰਿਤ ਹੋਏ ਹਨ। ਏ.ਐਸ.ਸੀ.ਆਈ. ਨੇ ਕਿਹਾ ਕਿ ਇਹ ਇਸ਼ਤਿਹਾਰ ਅਭਿਆਨ ਆਯੁਰਵੈਦ, ਯੋਗ ਅਤੇ ਨੈਚਰੋਥੈਰੇਪੀ, ਯੂਨਾਨੀ, ਸਿੱਧ, ਅਤੇ ਹੋਮਿਓਪੈਥੀ (ਆਯੁਸ਼) ਮੰਤਰਾਲਾ ਦੇ 1 ਅਪ੍ਰੈਲ 2020 ਦੇ ਹੁਕਮ ਦੀ ਉਲੰਘਣਾ ਕਰਦੇ ਹਨ। ਇਸ ਹੁਕਮ ਵਿਚ ਆਯੁਸ਼ ਨਾਲ ਸਬੰਧਤ ਪ੍ਰਚਾਰ ਅਤੇ ਇਸ਼ਤਿਹਾਰ ’ਤੇ ਰੋਕ ਲਗਾਈ ਗਈ ਹੈ।   

ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਆਯੁਰਵੈਦ ਨੇ ਕੋਵਿਡ-19 ਦੇ ਇਲਾਜ ਦੀ ਦਵਾਈ ਪੇਸ਼ ਕਰਨ ਦਾ ਐਲਾਨ ਕੀਤਾ ਸੀ। ਉਸ ਦੇ ਕੁੱਝ ਘੰਟੇ ਬਾਅਦ ਹੀ ਆਯੁਸ਼ ਮੰਤਰਾਲਾ ਨੇ ਇਸ ਦਵਾਈ ਦਾ ਪ੍ਰਚਾਰ ਕੋਵਿਡ-19 ਦੇ ਇਲਾਜ ਦੀ ਦਵਾਈ ਦੇ ਰੂਪ ਵਿਚ ਕਰਨ ’ਤੇ ਰੋਕ ਲਗਾ ਦਿਤੀ ਸੀ। ਏ.ਐੱਸ.ਸੀ.ਆਈ. ਨੇ ਕਿਹਾ ਕਿ ਆਯੁਸ਼ ਮੰਤਰਾਲਾ ਨੇ ਉਸ ਨੂੰ ਇਸ ਤਰ੍ਹਾਂ ਦੇ ਇਸ਼ਤਿਹਾਰਾਂ ਦੀ ਜਾਣਕਾਰੀ ਦੇਣ ਨੂੰ ਕਿਹਾ ਸੀ। ਪਰਿਸ਼ਦ ਨੇ ਇਸ ਦੇ ਨਾਲ ਹੀ 50 ਅਜਿਹੀ ਕੰਪਨੀਆਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਨੇ ਅਪ੍ਰੈਲ ਵਿਚ ਕੋਵਿਡ-19  ਦੇ ਇਲਾਜ ਦੀ ਦਵਾਈ ਪੇਸ਼ ਕਰਨ ਦਾ ਦਾਅਵਾ ਕੀਤਾ ਸੀ।

ਦਿਲਚਸਪ ਗੱਲ ਹੈ ਕਿ ਇਸ ਸੂਚੀ ਵਿਚ ਉਹ ਇਕਾਈਆਂ ਵੀ ਸ਼ਾਮਲ ਹਨ ਜੋ ਹੋਮਿਓਪੈਥਿਕ ਦਵਾਈ ‘ਆਰਸੇਨਿਕ ਐਲਬਮ 30’ ਦਾ ਪ੍ਰਚਾਰ ਕੋਰੋਨਾ ਵਾਇਰਸ ਦੇ ਇਲਾਜ ਦੀ ਦਵਾਈ ਦੇ ਰੂਪ ਵਿਚ ਕਰ ਰਹੀਆਂ ਸਨ। ਹਾਲਾਂਕਿ ਇਸ ਸੂਚੀ ਵਿਚ ਕੋਈ ਵੱਡਾ ਬਰਾਂਡ ਸ਼ਾਮਲ ਨਹੀਂ ਹੈ। ਇਨ੍ਹਾਂ ਵਿਚ ਜ਼ਿਆਦਾਤਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਤਾਇਨਾਤ ਸਥਾਨਕ ਕੰਪਨੀਆਂ ਹਨ। 

ਇਸ ਦੇ ਇਲਾਵਾ ਏ.ਐੱਸ.ਸੀ.ਆਈ. ਨੇ ਆਯੁਸ਼ ਮੰਤਰਾਲਾ ਦੇ ਦਵਾਈ ਅਤੇ ਚਮਤਕਾਰੀ ਇਲਾਜ ਦੇ ਨਿਯਮਾਂ ਦੀ ਸੰਭਾਵਤ ਉਲੰਘਣਾ ਦੇ 91 ਹੋਰ ਮਾਮਲਿਆਂ ਨੂੰ ਵੀ ਗੁੰਮਰਾਹਕੁੰਨ ਕਰਾਰ ਦਿਤਾ। ਇਸ ਸੂਚੀ ਵਿਚ ਉਹ ਕੰਪਨੀਆਂ ਸ਼ਾਮਲ ਹਨ ਜੋ ਸ਼ੂਗਰ, ਕੈਂਸਰ, ਜਿਨਸੀ ਸਮੱਸਿਆਵਾਂ, ਬਲੱਡ ਪ੍ਰੈਸ਼ਰ ਅਤੇ ਮਾਨਸਿਕ ਤਣਾਅ ਦੇ ਇਲਾਜ਼ ਦਾ ਦਾਅਵਾ ਕਰ ਰਹੀਆਂ ਹਨ। ਇਸ ਦੌਰਾਨ ਏ.ਐੱਸ.ਸੀ.ਆਈ. ਨੇ ਹਿੰਦੁਸਤਾਨ ਯੂਨੀਲੀਵਰ ਦੇ ‘ਫੇਅਰ ਐਂਡ ਲਵਲੀ’ ਬਰਾਂਡ ਦੇ ਐਡਵਾਂਸਡ ਮਲਟੀ ਵਿਟਾਮਿਨ ਨਾਲ ਸਬੰਧਤ ਇਸ਼ਤਿਹਾਰ ਨੂੰ ਵੀ ਗੁੰਮਰਾਹਕੁੰਨ ਕਰਾਰ ਦਿਤਾ ਹੈ। ਅਪ੍ਰੈਲ ਵਿਚ ਜਿਨ੍ਹਾਂ ਹੋਰ ਪ੍ਰਮੁੱਖ ਬਰਾਂਡਾਂ ਦੇ ਇਸ਼ਤਿਹਾਰ ’ਤੇ ਪਰਿਸ਼ਦ ਨੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਵਿਚ ਏਸ਼ੀਅਨ ਪੇਂਟਸ, ਰਿਲਾਇੰਸ ਇੰਡਸਟਰੀਜ਼, ਟਾਟਾ ਮੋਟਰਸ, ਐੱਫ.ਸੀ.ਏ. ਇੰਡੀਆ ਆਟੋਮੋਬਾਇਲਸ, ਗ੍ਰੋਫਰਸ, ਮੈਕਮਾਈਟਰਿੱਪ ਅਤੇ ਇੰਡੀਗੋ ਏਅਰਲਾਇਨਜ਼ ਸ਼ਾਮਲ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement