ਲੋਕ ਸਭਾ ਵਿਚ ਕਾਂਗਰਸ 'ਤੇ ਵਰਸੇ ਪੀਐਮ ਮੋਦੀ
Published : Jun 25, 2019, 6:46 pm IST
Updated : Jun 25, 2019, 6:46 pm IST
SHARE ARTICLE
44th anniversary of emergency pm modi slams congress on mergency in ls address
44th anniversary of emergency pm modi slams congress on mergency in ls address

ਐਮਰਜੈਂਸੀ ਵਿਚ ਦੇਸ਼ ਨੂੰ ਜੇਲ੍ਹਖਾਨਾ ਬਣਾ ਦਿੱਤਾ ਸੀ: ਪੀਐਮ ਮੋਦੀ

ਨਵੀਂ ਦਿੱਲੀ: ਲੋਕ ਸਭਾ ਵਿਚ ਰਾਸ਼ਟਰਪਤੀ ਦੇ ਸੰਬੋਧਨ ਦਾ ਜਵਾਬ ਦਿੰਦੇ ਹੋਏ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਂਗਰਸ ਤੇ ਨਿਸ਼ਾਨੇ ਲਾਏ। ਉਹਨਾਂ ਨੇ ਐਮਰਜੈਂਸੀ ਨੂੰ ਦੇਸ਼ ਦੇ ਇਤਿਹਾਸ ਦਾ ਕਦੇ ਨਾ ਮਿਟਣ ਵਾਲਾ ਦਾਗ਼ ਦੱਸਿਆ ਹੈ। ਉਹਨਾਂ ਨੇ ਕਿਹਾ ਕਿ ਐਮਰਜੈਂਸੀ ਦੇ ਸਮੇਂ ਦੇਸ਼ ਨੂੰ ਜੇਲ੍ਹਖਾਨਾ ਬਣਾ ਦਿੱਤਾ ਗਿਆ ਸੀ। ਦੇਸ਼ ਦੀ ਆਤਮਾ ਨੂੰ ਕੁਚਲਿਆ ਗਿਆ ਸੀ ਅਤੇ ਕਈ ਮਹਾਂਪੁਰਖਾਂ ਨੂੰ ਜੇਲ੍ਹ ਵਿਚ ਰੱਖਿਆ ਗਿਆ ਸੀ ਅਤੇ ਮੀਡੀਆ ਨੂੰ ਵੀ ਦਬਾਇਆ ਗਿਆ ਸੀ।

CongressCongress

ਕਾਂਗਰਸ 'ਤੇ ਵਿਅੰਗ ਕਰਦੇ ਹੋਏ ਪੀਐਮ ਮੋਦੀ ਨੇ ਬਿਨਾਂ ਨਾਮ ਲਏ ਕਿਹਾ ਕਿ ਉਹ ਇੰਨੇ ਉੱਚੇ ਚਲੇ ਗਏ ਹਨ ਕਿ ਉਹਨਾਂ ਨੂੰ ਜ਼ਮੀਨ ਦਿਸਣੀ ਬੰਦ ਹੋ ਗਈ ਹੈ। ਉਹਨਾਂ ਦੀ ਉਚਾਈ ਉਹਨਾਂ ਨੂੰ ਮੁਬਾਰਕ ਹੋਵੇ। ਉਹ ਇੰਨੇ ਉੱਚੇ ਹੋ ਗਏ ਹਨ ਕਿ ਉਹ ਜੜਾਂ ਤੋਂ ਉਖੜ ਗਏ ਹਨ। ਜੋ ਜੋ ਇਸ ਪਾਪ ਦਾ ਭਾਗੀਦਾਰ ਸੀ ਉਹਨਾਂ ਦੇ ਇਹ ਦਾਗ਼ ਕਦੇ ਨਹੀਂ ਮਿਟਣੇ। ਦਸ ਦਈਏ ਕਿ ਦੇਸ਼ ਵਿਚ ਅੱਜ 44 ਸਾਲ ਪਹਿਲਾਂ ਐਮਰਜੈਂਸੀ ਲਾਗੂ ਕੀਤੀ ਗਈ ਸੀ। ਇੰਦਰਾ ਗਾਂਧੀ ਦੇ ਸ਼ਾਸ਼ਨਕਾਲ ਵਿਚ 25 ਜੂਨ 1975 ਨੂੰ ਦੇਸ਼ ਵਿਚ ਐਮਰਜੈਂਸੀ ਲਾਗੂ ਹੋਈ ਸੀ। ਇਸ ਦੀ ਬਰਸੀ ਦੇ ਮੌਕੇ 'ਤੇ ਅੱਜ ਦੇਸ਼ ਵਿਚ ਐਮਰਜੈਂਸੀ ਨੂੰ ਯਾਦ ਕੀਤਾ ਜਾ ਰਿਹਾ ਹੈ।

ਭਾਜਪਾ ਜਿੱਥੇ ਇਕ ਵਾਰ ਫਿਰ ਕਾਂਗਰਸ ਨੂੰ ਘੇਰਨ ਵਿਚ ਜੁਟੀ ਹੋਈ ਹੈ ਉੱਥੇ ਹੀ ਮਮਤਾ ਬੈਨਰਜੀ ਵਰਗੇ ਆਗੂ ਨੇ ਮੋਦੀ ਸਰਕਾਰ ਦੇ ਕਾਰਜਕਾਲ ਨੂੰ ਸੁਪਰ ਐਮਰਜੈਂਸੀ ਦਸਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਟਵੀਟ ਕਰ ਐਮਰਜੈਂਸੀ ਨੂੰ ਯਾਦ ਕੀਤਾ ਹੈ। ਉਹਨਾਂ ਨੇ ਇਸ ਨੂੰ ਲੋਕਤੰਤਰ ਦੀ ਹੱਤਿਆ ਦਸਿਆ ਹੈ। ਉਹਨਾਂ ਨੇ ਅਪਣੀ ਪੋਸਟ ਵਿਚ ਉਸ ਦੌਰ ਦੇ ਇਕ ਅਖ਼ਬਾਰ ਦੀ ਹੈਡਲਾਈਨ ਵੀ ਸ਼ੇਅਰ ਕੀਤੀ ਹੈ ਜਿਸ ਵਿਚ ਲਿਖਿਆ ਹੈ ਐਮਰਜੈਂਸੀ ਐਲਾਨ- ਜੇਪੀ, ਮੋਰਾਰਜੀ, ਆਡਵਾਣੀ, ਅਸ਼ੋਕ ਮਿਹਤਾ ਅਤੇ ਵਾਜਪਾਈ ਗ੍ਰਿਫ਼ਤਾਰ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement