ਤੰਗ ਔਰਤਾਂ ਨੇ ਤਲਾਕ-ਏ-ਤਫ਼ਵੀਜ਼ ਜ਼ਰੀਏ ਪਤੀਆਂ ਤੋਂ ਪਾਈ ਨਿਜਾਤ
Published : Jun 25, 2018, 11:42 am IST
Updated : Jun 25, 2018, 11:42 am IST
SHARE ARTICLE
Divorce
Divorce

ਯੂਪੀ ਦੇ ਬਰੇਲੀ ਜ਼ਿਲ੍ਹੇ ਵਿਚ ਦੋ ਔਰਤਾਂ ਨੇ ਅਪਣੇ ਪਤੀਆਂ ਨੂੰ ਤਲਾਕ-ਏ-ਤਫ਼ਵੀਜ਼ ਦੇ ਕੇ ਨੂੰ ਉਨ੍ਹਾਂ ਤੋਂ ਨਿਜਾਤ ਹਾਸਲ ਕੀਤੀ ਹੈ। ਨਿਸ਼ਾ ਹਾਮਿਦ ਨਾਮਕ ਔਰਤ.....

ਬਰੇਲੀ : ਯੂਪੀ ਦੇ ਬਰੇਲੀ ਜ਼ਿਲ੍ਹੇ ਵਿਚ ਦੋ ਔਰਤਾਂ ਨੇ ਅਪਣੇ ਪਤੀਆਂ ਨੂੰ ਤਲਾਕ-ਏ-ਤਫ਼ਵੀਜ਼ ਦੇ ਕੇ ਨੂੰ ਉਨ੍ਹਾਂ ਤੋਂ ਨਿਜਾਤ ਹਾਸਲ ਕੀਤੀ ਹੈ। ਨਿਸ਼ਾ ਹਾਮਿਦ ਨਾਮਕ ਔਰਤ ਨੇ ਕਲ ਕਚਹਿਰੀ ਪਹੁੰਚ ਕੇ ਦੋ ਗਵਾਹਾਂ ਦੀ ਮੌਜੂਦਗੀ ਵਿਚ ਅਪਣੇ ਸ਼ੌਹਰ ਜਾਵੇਦ ਨੂੰ ਉਸ ਦੇ ਸਾਹਮਣੇ ਤਲਾਕ ਦੇ ਦਿਤਾ। ਨਿਸ਼ਾ ਦਾ ਕਹਿਣਾ ਹੈ ਕਿ ਸਾਲ 2005 ਵਿਚ ਉਸ ਦਾ ਨਿਕਾਹ ਬਰੇਲੀ ਜ਼ਿਲ੍ਹੇ ਦੇ ਫ਼ਰੀਦਪੁਰ ਕਸਬੇ ਦੇ ਵਾਸੀ ਜਾਵੇਦ ਅੰਸਾਰੀ ਨਾਲ ਹੋਇਆ ਸੀ। ਤਲਾਕ ਕਰਾਉਣ ਵਾਲੇ ਵਕੀਲ ਕਾਜ਼ੀ ਜੁਬੇਰ ਅਹਿਮਦ ਮੁਤਾਬਕ ਨਿਸ਼ਾ ਦਾ ਦੋਸ਼ ਹੈ ਕਿ ਸਹੁਰਾ ਘਰ ਵਿਚ ਉਸ ਨਾਲ ਮਾੜਾ ਸਲੂਕ ਕੀਤਾ ਜਾਂਦਾ ਸੀ ਜਿਸ ਕਾਰਨ ਉਸ ਨੇ ਮੁਕੱਦਮਾ ਵੀ ਪਾਇਆ ਹੋਇਆ ਸੀ।

ਉਸ ਦਾ ਕਹਿਣਾ ਹੈ ਕਿ ਜਾਵੇਦ ਨਾ ਤਾਂ ਉਸ ਨੂੰ ਤਲਾਕ ਦੇ ਰਿਹਾ ਸੀ ਤੇ ਨਾ ਹੀ ਸੁਲ੍ਹਾ ਕਰਨਾ ਚਾਹੁੰਦਾ ਸੀ ਸਗੋਂ ਉਸ ਦੀ ਜ਼ਿੰਦਗੀ ਬਰਬਾਦ ਕਰਨ ਦੀ ਧਮਕੀ ਦੇ ਰਿਹਾ ਸੀ। ਇਸੇ ਕਾਰਨ ਉਸ ਨੇ ਕਲ ਕਚਹਿਰੀ ਵਿਚ ਅਪਣੇ ਸ਼ਰਈ ਹੱਕ ਦੀ ਵਰਤੋਂ ਕੀਤੀ। ਅਹਿਮਦ ਨੇ ਦਸਿਆ ਕਿ ਅਜਿਹਾ ਹੀ ਦੂਜਾ ਮਾਮਲਾ ਯਾਸਮੀਨ ਦਾ ਹੈ ਜਿਸ ਨੇ ਅਪਣੇ ਪਤੀ ਤੋਂ ਛੁਟਕਾਰਾ ਹਾਸਲ ਕੀਤਾ। ਤਲਾਕ-ਏ-ਤਫ਼ਵੀਜ਼ ਸ਼ਰੀਅਤ ਦੀ ਵਿਵਸਥਾ ਹੈ। ਤਫ਼ਵੀਜ਼ ਦਾ ਅਰਥ ਅਪਣਾ ਅਧਿਕਾਰ ਦੂਜੇ ਨੂੰ ਦੇਣਾ ਹੈ। ਇਸ ਪ੍ਰਾਵਧਾਨ ਤਹਿਤ ਪਤੀ ਅਪਣੀ ਪਤੀ ਨੂੰ ਇਕੋ ਵਾਰ ਤਿੰਨ ਤਲਾਕ ਨਹੀਂ ਦੇ ਸਕਦਾ। ਜੇ ਉਹ ਤਿੰਨ ਤਲਾਕ ਦੇ ਵੀ ਦੇਵੇਗਾ ਤਾਂ ਉਹ ਮੰਨਿਆ ਨਹੀਂ ਜਾਵੇਗਾ।

ਨਾਲ ਹੀ ਜੇ ਮਰਦ ਨੇ ਦੂਜਾ ਵਿਆਹ ਕਰ ਲਿਆ ਤਾਂ ਵੀ ਪਹਿਲਾ ਵਿਆਹ ਟੁੱਟ ਜਾਵੇਗਾ। ਜੇ ਮਰਦ ਔਰਤ ਵਿਚਕਾਰ ਕਿਸੇ ਗੱਲ ਕਾਰਨ ਵੱਖ ਹੋਣ ਦੀ ਨੌਬਤ ਆ ਜਾਵੇ ਤਾਂ ਔਰਤ ਖ਼ੁਦ ਵੀ ਪਤੀ ਨੂੰ ਤਲਾਕ ਦੇ ਸਕਦੀ ਹੈ। ਇਹ ਜ਼ਰੂਰੀ ਨਹੀਂ ਕਿ ਮਰਦ ਵੀ ਤਲਾਕ ਦੇਵੇ। ਹੋ ਸਕਦਾ ਹੈ ਕਿ ਇਨ੍ਹਾਂ ਦੋਹਾਂ ਮਾਮਲਿਆਂ ਵਿਚ ਨਿਕਾਹ ਸਮੇਂ ਤਲਾਕ-ਏ-ਤਫ਼ਵੀਜ਼ ਦਾ ਪ੍ਰਾਵਧਾਨ ਕੀਤਾ ਗਿਆ ਹੋਵੇ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement