ਮੁੰਬਈ ਹਵਾਈ ਅੱਡੇ 'ਤੇ ਆਵਾਜਾਈ ਬਹਾਲੀ ਲਈ ਹੋਰ ਸਮਾਂ ਚਾਹੀਦੈ : ਊਧਵ ਠਾਕਰੇ
Published : May 25, 2020, 6:51 am IST
Updated : May 25, 2020, 6:51 am IST
SHARE ARTICLE
file Photo
file Photo

ਦੇਸ਼ ਵਿਚ ਤਾਲਾਬੰਦੀ ਵਿਚਾਲੇ ਘਰੇਲੂ ਯਾਤਰੀ ਉਡਾਣ ਸੇਵਾਵਾਂ ਬਹਾਲ ਹੋਣ ਦੇ ਇਕ ਦਿਨ ਪਹਿਲਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ

ਨਵੀਂ ਦਿੱਲੀ, 24 ਮਈ : ਦੇਸ਼ ਵਿਚ ਤਾਲਾਬੰਦੀ ਵਿਚਾਲੇ ਘਰੇਲੂ ਯਾਤਰੀ ਉਡਾਣ ਸੇਵਾਵਾਂ ਬਹਾਲ ਹੋਣ ਦੇ ਇਕ ਦਿਨ ਪਹਿਲਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਆਵਾਜਾਈ ਪੂਰੀ ਤਰ੍ਹਾਂ ਮੁੜ ਸ਼ੁਰੂ ਕਰਨ ਲਈ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਕੋਲੋਂ ਹੋਰ ਵਕਤ ਮੰਗਿਆ। ਠਾਕਰੇ ਨੇ ਇਹ ਵੀ ਕਿਹਾ ਕਿ ਮਹਾਰਾਸ਼ਟਰ ਤੋਂ ਸੋਮਵਾਰ ਤੋਂ ਰੇਲ ਉਡਾਣਾਂ ਦੀ ਸ਼ੁਰੁਆਤ ਕੀਤੀ ਜਾਵੇ। ਉਨ੍ਹਾਂ ਕਿਹਾ, 'ਮੈਂ ਅੱਜ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਦਸਿਆ ਕਿ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਆਾਵਾਜਾਈ ਬਹਾਲ ਕਰਨ ਲਈ ਹੋਰ ਵਕਤ ਚਾਹੀਦਾ ਹੈ।'

ਉਨ੍ਹਾਂ ਕਿਹਾ, 'ਜਦ ਤਕ ਮੁੰਬਈ ਇੰਟਰਨੈਸ਼ਨ ਏਅਰਪੋਰ ਲਿਮਟਿਡ ਹਵਾਈ ਅੱਡੇ 'ਤੇ ਆਵਾਜਾਈ ਦੀ ਯੋਜਨਾ ਬਣਾ ਰਿਹਾ ਹੈ ਅਤੇ ਉਸ ਨੂੰ ਸਹੀ ਤਰੀਕੇ ਨਾਲ ਲਾਗੂ ਕਰ ਰਿਹਾ ਹੈ ਤਦ ਤਕ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਮਹਾਰਾਸ਼ਟਰ ਤੋਂ 25 ਮਈ ਤੋਂ ਘੱਟੋ ਘੱਟ ਸੰਭਾਵੀ ਘਰੇਲੂ ਉਡਾਣਾਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ ਜੋ ਅੰਤਰਰਾਸ਼ਟਰੀ ਮੁਸਾਫ਼ਰਾਂ ਨੂੰ ਦੇਸ਼ ਵਿਚ ਕਿਤੇ ਵੀ ਪਹੁੰਚਾਣ, ਇਲਾਜ ਐਮਰਜੈਂਸੀ ਹਾਲਤਾਂ ਦੇ ਆਧਾਰ 'ਤੇ ਹੋਣੀਆਂ ਚਾਹੀਦੀਆਂ ਹਨ।' ਠਾਕਰੇ ਨੇ ਕਿਹਾ ਕਿ ਮੁੰਬਈ ਹਵਾਈ ਅੱਡੇ 'ਤੇ ਸੱਛ ਜੂਨ ਤਕ ਲਗਭਗ 13 ਹੋਰ ਅੰਤਰਰਾਸ਼ਟਰੀ ਉਡਾਣਾਂ ਉਤਰਨਗੀਆਂ। ਮਹਾਰਾਸ਼ਟਰ ਸਰਕਾਰ ਦੇ ਅਧਿਕਾਰੀ ਨੇ ਕਿਹਾ ਸੀ ਕਿ ਰਾਜ ਸਰਕਾਰ ਨੇ 19 ਮਈ ਦੇ ਅਪਣੇ ਤਾਲਾਬੰਦੀ ਹੁਕਮ ਵਿਚ ਹਾਲੇ ਬਦਲਾਅ ਨਹੀਂ ਕੀਤਾ ਜਿਸ ਵਿਚ ਕੁੱਝ ਹੀ ਤਰ੍ਹਾਂ ਦੀਆਂ ਉਡਾਣਾਂ ਦੀ ਆਗਿਆ ਦਿਤੀ ਗਈ ਹੈ।  (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement