ਕੇਂਦਰ ਨੇ ਪਹਿਲਾਂ ਤੋਂ ਪ੍ਰਿੰਟ ਹੋ ਚੁੱਕੀ ਪੈਕਿੰਗ ਸਮਗਰੀਆਂ ਦੀ ਸੰਤਬਰ ਤਕ ਵਰਤੋਂ ਕਰਨ ਦੀ ਛੋਟ ਦਿਤੀ
Published : Apr 25, 2020, 10:54 am IST
Updated : Apr 25, 2020, 10:54 am IST
SHARE ARTICLE
File Photo
File Photo

ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਆਈ ਮੁਸ਼ਕਲਾਂ ਨੂੰ ਦੇਖਦੇ ਹੋਏ ਨਿਰਮਾਤਾਂਵਾਂ ਨੂੰ ਪੈਕੇਜਿੰਗ ਦੀ ਅਜਿਹੀ ਸਮੱਗਰੀਆਂ ਦੀ ਵਰਤੋਂ ਕਰਨ

ਨਵੀਂ ਦਿੱਲੀ, 24 ਅਪ੍ਰੈਲ : ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਆਈ ਮੁਸ਼ਕਲਾਂ ਨੂੰ ਦੇਖਦੇ ਹੋਏ ਨਿਰਮਾਤਾਂਵਾਂ ਨੂੰ ਪੈਕੇਜਿੰਗ ਦੀ ਅਜਿਹੀ ਸਮੱਗਰੀਆਂ ਦੀ ਵਰਤੋਂ ਕਰਨ ਦੀ ਛੋਟ ਦਿਤੀ ਹੈ, ਜਿਨ੍ਹਾਂ ’ਤੇ ਨਿਰਮਾਣ ਦੀ ਤਰੀਖ਼ ਪਹਿਲਾਂ ਤੋਂ ਛਪੀ ਹੈ। ਖ਼ਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਇਕ ਨਵੇਂ ਆਦੇਸ਼ ’ਚ ਇਸ ਦੀ ਜਾਣਕਾਰੀ ਮਿਲੀ ਹੈ। ਹਾਲਾਂਕਿ ਨਿਰਮਾਤਾਵਾਂ ਨੂੰ ਅਜਿਹੀਆਂ ਸਮੱਗਰੀਆਂ ਦੀ ਵਰਤੋਂ ਕਰਨ ਦੀ ਸਥਿਤੀ ’ਚ ਮੁਹਰ ਜਾਂ ਸਟਿਕਰ ਲਗਾ ਨਿਰਮਾਣ ਜਾਂ ਪੈਕੇਜਿੰਗ ਦੀ ਤਰੀਖ਼ ਦੀ ਜਾਣਕਾਰੀ ਦੇਣੀ ਹੋਵੇਗੀ।

File photoFile photo

ਮੰਤਰਾਲੇ ਨੇ ਕਿਹਾ,‘‘ ਕੋਰੋਨਾ ਵਾਇਰਸ ਮਹਾਂਮਾਰੀ   ਦੇ ਖ਼ਰਾਬ ਹਾਲਾਤਾਂ ਦੇ ਮੱਦੇਨਜ਼ਰ ਦੇਸ਼ ’ਚ ਲਾਕਡਾਊਨ ਕਾਰਨ ਨਿਰਮਾਣ ਕੰਮ ਰੁੱਕ ਗਏ ਹਨ। ਇਸ ਕਾਰਨ ਪੈਕੇਜਿੰਗ ਦੀ ਉਨ੍ਹਾਂ ਸਮੱਗਰੀਆਂ ਦੀ ਵਰਤੋਂ ਤੈਅ ਮਿਆਦ ਵਿਚ ਨਹੀਂ ਕੀਤਾ ਜਾ ਸਕਿਆ ਸੀ ਜਿਨ੍ਹਾਂ ’ਤੇ ਨਿਰਮਾਣ ਦੀ ਤਰੀਖ਼ ਪਹਿਲਾਂ ਤੋਂ ਲਿਖੀ ਜਾ ਚੁਕੀ ਸੀ।’’ ਮੰਤਰਾਲੇ ਨੇ ਨਿਰਮਾਤਾਵਾਂ ਅਤੇ ਪੈਕੇਜਿੰਗ ਕੰਪਨੀਆਂ ਨੂੰ ਅਜਿਹੀ ਸਮੱਗਰੀਆਂ ਦੀ ਵਰਤੋਂ ਸਤੰਬਰ ਤਕ ਕਰਨ ਦੀ ਛੋਟ ਦਿਤੀ ਹੈ, ਜਿਨ੍ਹਾਂ ਉੱਤੇ ਨਿਰਮਾਣ ਦੀ ਤਰੀਖ਼ ਪਹਿਲਾਂ ਤੋਂ ਹੀ ਛਪੀ ਹੋਈ ਹੈ।     (ਪੀਟੀਆਈ)
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement