ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਬੱਚਿਆਂ ਨੂੰ ਸੈਂਟਾ ਕਲਾਜ਼ ਬਣਾਉਣ ਦਾ ਵਿਰੋਧ 
Published : Dec 24, 2022, 8:43 pm IST
Updated : Dec 24, 2022, 8:43 pm IST
SHARE ARTICLE
Representational Image
Representational Image

ਸਕੂਲਾਂ ਨੂੰ ਚਿੱਠੀਆਂ ਲਿਖ ਦੇ ਦਿੱਤੀ ਚਿਤਾਵਨੀ 

 

ਭੋਪਾਲ - ਕ੍ਰਿਸਮਿਸ ਦੀ ਪੂਰਵ ਸੰਧਿਆ 'ਤੇ, ਸੱਜੇ ਪੱਖੀ ਸੰਗਠਨ ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐੱਚ.ਪੀ.) ਦੀ ਮੱਧ ਪ੍ਰਦੇਸ਼ ਇਕਾਈ ਨੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਪੱਤਰ ਲਿਖ ਕੇ ਜਸ਼ਨਾਂ ਦੌਰਾਨ ਹਿੰਦੂ ਬੱਚਿਆਂ ਨੂੰ ਸੈਂਟਾ ਕਲਾਜ਼ ਨਾ ਬਣਾਉਣ ਲਈ ਕਿਹਾ ਹੈ।

ਜਾਣਕਾਰੀ ਮਿਲੀ ਹੈ ਕਿ ਚਿੱਠੀਆਂ ਭੋਪਾਲ ਦੇ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਲਿਖੀਆਂ ਗਈਆਂ ਹਨ, ਇਹ ਕਹਿੰਦੇ ਹੋਏ ਕਿ ਸਕੂਲ ਵਿੱਚ ਕ੍ਰਿਸਮਸ ਦੇ ਜਸ਼ਨਾਂ ਵਿੱਚ ਵਿਦਿਆਰਥੀਆਂ ਨੂੰ ਸੈਂਟਾ ਕਲਾਜ਼ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਕ੍ਰਿਸਮਸ ਟ੍ਰੀ ਲਿਆਉਣ ਲਈ ਵੀ ਕਿਹਾ ਜਾ ਰਿਹਾ ਹੈ। 

ਪਰਿਸ਼ਦ ਦੇ ਪੱਤਰ ਵਿੱਚ ਲਿਖਿਆ ਗਿਆ ਹੈ, "ਇਹ ਸਾਡੀ ਹਿੰਦੂ ਸੰਸਕ੍ਰਿਤੀ 'ਤੇ ਹਮਲਾ ਹੈ, ਇਹ ਹਿੰਦੂ ਬੱਚਿਆਂ ਨੂੰ ਈਸਾਈ ਧਰਮ ਵੱਲ ਪ੍ਰੇਰਿਤ ਕਰਨ ਦੀ ਸਾਜ਼ਿਸ਼ ਹੈ।"

ਵੀਐਚਪੀ ਨੇ ਗ਼ੈਰ-ਮਿਸ਼ਨਰੀ ਸਕੂਲਾਂ ਵਿੱਚ ਕ੍ਰਿਸਮਿਸ ਮਨਾਉਣ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਕੀ ਸਕੂਲ ਹਿੰਦੂ ਬੱਚਿਆਂ ਨੂੰ ਸੈਂਟਾ ਬਣਾ ਕੇ ਈਸਾਈ ਧਰਮ ਦਾ ਪ੍ਰਚਾਰ ਕਰ ਰਹੇ ਹਨ?

ਪੱਤਰ 'ਚ ਕਿਹਾ ਗਿਆ ਹੈ, "ਸਾਡੇ ਹਿੰਦੂ ਬੱਚਿਆਂ ਨੂੰ ਰਾਮ ਬਣਨਾ ਚਾਹੀਦਾ ਹੈ, ਕ੍ਰਿਸ਼ਨ ਬਣਨਾ ਚਾਹੀਦਾ ਹੈ, ਬੁੱਧ ਬਣਨਾ ਚਾਹੀਦਾ ਹੈ, ਗੌਤਮ ਬਣਨਾ ਚਾਹੀਦਾ ਹੈ, ਮਹਾਂਵੀਰ ਬਣਨਾ ਚਾਹੀਦਾ ਹੈ, ਇਹ ਸਭ ਬਣਨਾ ਚਾਹੀਦਾ ਹੈ, ਕ੍ਰਾਂਤੀਕਾਰੀ ਬਣਨਾ ਚਾਹੀਦਾ ਹੈ ਅਤੇ ਮਹਾਨ ਇਨਸਾਨ ਬਣਨਾ ਚਾਹੀਦਾ ਹੈ, ਪਰ ਸੈਂਟਾ ਨਹੀਂ ਬਣਨਾ ਚਾਹੀਦਾ।"

ਇਹ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਮਾਪਿਆਂ ਦੀ ਇਜਾਜ਼ਤ ਤੋਂ ਬਿਨਾਂ ਵਿਦਿਆਰਥੀਆਂ ਨੂੰ ਸੈਂਟਾ ਕਲਾਜ਼ ਬਣਾਇਆ ਗਿਆ ਤਾਂ ਵਿਸ਼ਵ ਹਿੰਦੀ ਪਰਿਸ਼ਦ ਉਸ ਸਕੂਲ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement