ਦਿੱਲੀ ਵਿਚ ਕੋਰੋਨਾ ਦੇ ਕੁਲ 2376 ਰੋਗੀ, 808 ਤੰਦਰੁਸਤ ਵੀ ਹੋਏ
Published : Apr 24, 2020, 7:21 am IST
Updated : Apr 24, 2020, 7:21 am IST
SHARE ARTICLE
file photo
file photo

ਦਿੱਲੀ ਦੇ ਹਸਪਤਾਲਾਂ ਵਿਚ ਹੁਣ ਤੱਕ ਕਰੋਨਾ ਬੀਮਾਰੀ ਦੇ ਕੁਲ 808 ਰੋਗੀ  ਤੰਦਰੁਸਤ ਹੋ ਕੇ ਘਰਾਂ ਨੂੰ ਜਾ ਚੁਕੇ ਹਨ ਜਦੋਂਕਿ 24 ਘੰਟਿਆਂ ਵਿਚ ਕਰੋਨਾ ਦੇ 128 ਨਵੇਂ ਰੋਗੀ

ਨਵੀਂ ਦਿੱਲੀ, 23 ਅਪ੍ਰੈਲ (ਅਮਨਦੀਪ ਸਿੰਘ) : ਦਿੱਲੀ ਦੇ ਹਸਪਤਾਲਾਂ ਵਿਚ ਹੁਣ ਤੱਕ ਕਰੋਨਾ ਬੀਮਾਰੀ ਦੇ ਕੁਲ 808 ਰੋਗੀ  ਤੰਦਰੁਸਤ ਹੋ ਕੇ ਘਰਾਂ ਨੂੰ ਜਾ ਚੁਕੇ ਹਨ ਜਦੋਂਕਿ 24 ਘੰਟਿਆਂ ਵਿਚ ਕਰੋਨਾ ਦੇ 128 ਨਵੇਂ ਰੋਗੀ ਸਾਹਮਣੇ ਆਏ ਹਨ ਜਿਸ ਕਰ ਕੇ, ਕਰੋਨਾ ਮਰੀਜ਼ਾਂ ਦੀ ਹੁਣ ਤੱਕ ਦੀ ਕੁਲ ਤਾਦਾਦ 2376 ਹੋ ਗਈ ਹੈ।
ਕਰੋਨਾ ਦੇ ਕੁਝ ਨਵੇਂ ਮਾਮਲੇ ਸਾਹਮਣੇ ਆਉਣ ਪਿਛੋਂ ਅੱਜ  3 ਹੋਰ ਇਲਾਕੇ ਵੱਧ ਕੇ, ਕੁਲ ਕਰੋਨਾ ਪ੍ਰਭਾਵਤ 90 ਇਲਾਕੇ ਬਣ ਗਏ ਹਨ, ਜਿਨਾਂ੍ਹ ਨੂੰ ਸੀਲ ਕਰ ਕੇ  ਆਪ੍ਰੇਸ਼ਨ ਸ਼ੀਲਡ ਚਲਾਇਆ ਜਾ ਰਿਹਾ ਹੈ ਜਿਸ ਵਿਚ ਕੈਮੀਕਲ ਦਾ ਛਿੜਕਾਅ ਆਦਿ ਕੀਤਾ ਜਾਂਦਾ ਹੈ।

File photoFile photo

ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਦਸਿਆ ਕਿ ਕੁਲ 724 ਰੋਗੀ ਠੀਕ ਹੋ ਚੁਕੇ ਹਨ ਜੋ ਕੁਲ ਮਰੀਜ਼ਾਂ ਦਾ 32 ਫ਼ੀ ਬਣਦਾ ਹੈ ਤੇ ਇਹ ਉਸਾਰੂ ਗੱਲ ਹੈ। 50 ਦੀ ਮੌਤ ਹੋ ਚੁਕੀ ਹੈ। 24 ਆਈਸੀਯੂ ਵਿਚ ਹਨ ਤੇ 6 ਰੋਗੀ ਵੈਂਟੀਲੇਟਰ 'ਤੇ ਹਨ। ਬੁੱਧਵਾਰ ਨੂੰ ਜਾਮਾ ਮਸਜਿਦ ਇਲਾਕੇ ਤੋਂ 11 ਕਰੋਨਾ ਰੋਗੀਆਂ ਦੀ ਪਛਾਣ ਹੋਣ 'ਤੇ ਉਨਾਂ੍ਹ ਕਿਹਾ, ਜਿਨ੍ਹਾਂ ਇਲਾਕਿਆਂ ਵਿਚ ਕਰੋਨਾ ਰੋਗੀ ਸਾਹਮਣੇ ਆ ਰਹੇ ਹਨ, ਉਨਾਂ੍ਹ ਨੂੰ ਸੀਲ ਕਰ ਕੇ, ਉਥੇ ਅਗਲੀ ਕਾਰਵਾਈ ਕਰ ਰਹੇ ਹਾਂ। ਦਿੱਲੀ ਦੇ ਕੈਂਸਰ ਇੰਸਟੀਚਿਊਟ ਵਿਚ ਕਰੋਨਾ ਦਾ ਇਕ ਨਵਾਂ ਮਾਮਲਾ ਸਾਹਮਣੇ ਆਉਣ 'ਤੇ ਉਨਾਂ੍ਹ ਕਿਹਾ,  ਇਥੋਂ ਦੇ  ਪਹਿਲੇ ਰੋਗੀ ਠੀਕ ਹੋ ਚੁਕੇ ਹਨ। ਨਵੇਂ ਮਾਮਲੇ ਦੀ ਨਜ਼ਰਸਾਨੀ ਕੀਤੀ ਜਾ ਰਹੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement