ਡੀ.ਜੇ ਵੱਜਣ 'ਤੇ ਡਰੀ ਘੋੜੀ, ਧੜੱਮ ਕਰ ਕੇ ਡਿੱਗਿਆ ਲਾੜਾ
Published : Jan 24, 2020, 11:53 am IST
Updated : Jan 24, 2020, 11:53 am IST
SHARE ARTICLE
File photo
File photo

ਆਪਣੇ ਵਿਆਹ ਦਾ ਚਾਅ ਸਾਰਿਆਂ ਨੂੰ ਹੁੰਦਾ ਹੈ। ਅਕਸਰ ਵਿਆਹਾਂ-ਸ਼ਾਦੀਆਂ ਦੌਰਾਨ ਹਾਸਾ-ਠਾਠਾਂ ਕਰਦੇ ਕੋਈ ਰੁੱਸ ਵੀ ਜਾਂਦਾ ਹੈ। ਡੀ. ਜੇ. ਨਾ ਵੱਜਣ ਤਾਂ

ਜੋਨਪੁਰ— ਆਪਣੇ ਵਿਆਹ ਦਾ ਚਾਅ ਸਾਰਿਆਂ ਨੂੰ ਹੁੰਦਾ ਹੈ। ਅਕਸਰ ਵਿਆਹਾਂ-ਸ਼ਾਦੀਆਂ ਦੌਰਾਨ ਹਾਸਾ-ਠਾਠਾਂ ਕਰਦੇ ਕੋਈ ਰੁੱਸ ਵੀ ਜਾਂਦਾ ਹੈ। ਡੀ. ਜੇ. ਨਾ ਵੱਜਣ ਤਾਂ ਵਿਆਹ ਅਧੂਰਾ ਜਾਪਦਾ ਹੈ ਪਰ ਉੱਤਰ ਪ੍ਰਦੇਸ਼ 'ਚ ਡੀ. ਜੇ. ਵੀ ਵੱਜੇ ਤੇ ਸਭ ਨੇ ਭੰਗੜਾ ਵੀ ਪਾਇਆ।

File PhotoFile Photo

ਵਿਆਹ ਦੌਰਾਨ ਕੁਝ ਅਜਿਹਾ ਵਾਪਰ ਗਿਆ ਕਿ ਖੁਸ਼ੀਆਂ ਦਾ ਮਾਹੌਲ ਗਮ 'ਚ ਬਦਲ ਗਿਆ। ਬਰਾਤ ਦੀ ਤਿਆਰੀ ਧੂਮਧਾਮ ਨਾਲ ਹੋ ਰਹੀ ਸੀ। ਉਸ ਸਮੇਂ ਤੇਜ਼ ਆਵਾਜ਼ 'ਚ ਡੀ.ਜੇ. ਵੱਜਣ ਲੱਗਾ, ਜਿਸ ਕਾਰਨ ਘੋੜੀ ਡਰ ਕੇ ਭੱਜਣ ਲੱਗੀ ਅਤੇ ਲਾੜਾ ਘੋੜੀ ਤੋਂ ਡਿੱਗ ਗਿਆ ਅਤੇ ਜ਼ਖਮੀ ਹੋ ਗਿਆ।

File PhotoFile Photo

ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਜੋਨਪੁਰ ਦਾ ਹੈ। ਇਸ ਹਾਦਸੇ 'ਚ 5 ਲੋਕਾਂ ਦੇ ਸੱਟਾਂ ਲੱਗੀਆਂ ਹਨ। ਉੱਥੇ ਹੀ ਬੇਲਗਾਮ ਘੋੜੀ ਇਕ ਚਾਰ ਪਹੀਆ ਵਾਹਨ ਨਾਲ ਟਕਰਾ ਗਈ, ਜਿਸ ਕਾਰਨ ਉਸ 'ਚ ਬੈਠੇ ਲੋਕ ਵੀ ਜ਼ਖਮੀ ਹੋ ਗਏ।

File PhotoFile Photo

ਇਕ ਮਹਿਲਾ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਸ ਨੂੰ ਪ੍ਰਾਈਵੇਟ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਜੋਨਪੁਰ ਜ਼ਿਲੇ ਦੇ ਰਾਮਪੁਰ ਥਾਣਾ ਇਲਾਕੇ ਦੇ ਜਮਾਲਾਪੁਰ ਬਾਜ਼ਾਰ ਦੀ ਹੈ। ਘੋੜੀ ਕਾਰਨ ਬਰਾਤੀਆਂ 'ਚ ਵੀ ਭੱਜ-ਦੌੜ ਮਚ ਗਈ। ਦੱਸ ਦੀਏ ਕਿ ਅਜਿਹਾ ਹਾਦਸਾ ਪਹਿਲੀ ਵਰ ਵਾਪਰਿਆ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement