ਹੈਦਰਾਬਾਦ ਬਲਾਤਕਾਰ ਕਾਂਡ : ਐਨਕਾਊਂਟਰ ਤੋਂ 17 ਦਿਨ ਬਾਅਦ ਮਿਲੀਆਂ ਵਾਰਸਾਂ ਨੂੰ ਲਾਸ਼ਾਂ
Published : Dec 23, 2019, 8:03 pm IST
Updated : Dec 23, 2019, 8:03 pm IST
SHARE ARTICLE
file photo
file photo

ਪੋਸਟ ਮਾਰਟਮ ਤੋਂ ਚਾਰ ਘੰਟੇ ਬਾਅਦ ਸੌਂਪੀਆਂ ਲਾਸ਼ਾਂ

ਨਵੀਂ ਦਿੱਲੀ : ਹੈਦਰਾਬਾਦ ਸਮੂਹਿਕ ਬਲਾਤਕਾਰ ਕਾਂਡ ਦੇ ਦੋਸ਼ੀਆਂ ਦੀਆਂ ਪੁਲਿਸ ਐਨਕਾਊਂਟਰ ਤੋਂ 17 ਦਿਨ ਬਾਅਦ ਲਾਸ਼ਾਂ ਵਾਰਸਾਂ ਹਵਾਲੇ ਕਰ ਦਿਤੀਆਂ ਗਈਆਂ ਹਨ। ਏਆਈਆਈਐਮਐਸ ਦੇ ਡਾਕਟਰਾਂ ਦੀ ਇਕ ਟੀਮ ਹੈਦਰਾਬਾਦ ਦੇ ਗਾਂਧੀ ਹਸਪਤਾਲ ਆਈ ਸੀ। ਇਸ ਦੀ ਨਿਗਰਾਨੀ ਹੇਠ ਦੋਸ਼ੀਆਂ ਦੀਆਂ ਲਾਸ਼ਾਂ ਦੀ ਪੋਸਟ ਮਾਰਟਮ ਰਿਪੋਰਟ ਤਿਆਰ ਕੀਤੀ ਗਈ ਹੈ। ਡਾਕਟਰ ਅਪਣੀ ਰਿਪੋਰਟ ਤੇਲੰਗਾਨਾ ਹਾਈ ਕੋਰਟ ਨੂੰ ਇਕ ਸੀਲਡ ਕਵਰ 'ਚ ਸੌਂਪਣਗੇ। ਪੋਸਟ ਮਾਰਟਮ ਤੋਂ 4 ਘੰਟੇ ਬਾਅਦ ਲਾਸ਼ਾਂ ਨੂੰ ਵਾਰਸਾਂ ਦੇ ਹਵਾਲੇ ਕਰ ਦਿਤਾ ਗਿਆ। ਲਾਸ਼ਾਂ ਨੂੰ ਨਾਰਾਇਣਪੇਟ ਜ਼ਿਲ੍ਹੇ 'ਚ ਪਹੁੰਚਾਇਆ ਗਿਆ ਹੈ।

PhotoPhoto

ਤੇਲੰਗਾਨਾ ਹਾਈ ਕੋਰਟ ਨੇ ਦੁਬਾਰਾ ਪੋਸਟ ਮਾਰਟਮ ਦਾ ਦਿਤਾ ਸੀ ਹੁਕਮ : ਕਾਬਲੇਗੌਰ ਹੈ ਕਿ ਤੇਲੰਗਾਨਾ ਹਾਈ ਕੋਰਟ ਨੇ ਚਾਰੇ ਦੋਸ਼ੀਆਂ ਦੀਆਂ ਲਾਸ਼ਾਂ ਦਾ ਦੁਬਾਰਾ ਪੋਸਟ ਮਾਰਟਮ ਅਤੇ ਫੌਰੈਸਿਕ ਜਾਂਚ ਲਈ ਸੁਰੱਖਿਅਤ ਰੱਖਣ ਦੇ ਹੁਕਮ ਦਿਤੇ ਸਨ।  ਉਚ ਅਦਾਲਤ ਦੇ ਹੁਕਮਾਂ ਅਨੁਸਾਰ ਲਾਸ਼ਾਂ ਨੂੰ ਗਾਂਧੀ ਹਸਪਤਾਲ 'ਚ ਰੱਖਿਆ ਗਿਆ ਸੀ।  ਉਚ ਅਦਾਲਤ 'ਚ ਦੋਸ਼ੀਆਂ ਦਾ ਫਰਜ਼ੀ ਐਨਕਾਊਂਟਰ ਕਰਨ ਦੇ ਦੋਸ਼ ਤਹਿਤ ਅਰਜ਼ੀਆਂ ਦਾਖ਼ਲ ਕੀਤੀਆਂ ਗਈਆਂ ਸਨ।

PhotoPhoto

ਅਦਾਲਤ ਨੇ ਹੁਕਮ ਦਿਤੇ ਸਨ ਕਿ ਪੋਸਟ ਮਾਰਟਮ 23 ਦਸੰਬਰ ਤੋਂ ਪਹਿਲਾਂ ਕੀਤਾ ਜਾਵੇ ਅਤੇ ਅਦਾਲਤ ਕੋਲ ਇਸ ਦੀ ਰਿਪੋਰਟ ਪੇਸ਼ ਕੀਤੀ ਜਾਵੇ। ਡਾਕਟਰਾਂ ਨੂੰ ਉਨ੍ਹਾਂ ਵਲੋਂ ਇਕੱਠੇ ਕੀਤੇ ਗਏ ਸਬੂਤਾਂ ਦੇ ਅਧਾਰ 'ਤੇ ਨਿਰਪੱਖ ਰਾਏ ਪੇਸ਼ ਕਰਨ ਦੀ ਸਲਾਹ ਦਿਤੀ ਗਈ।

PhotoPhoto

ਕੀ ਸੀ ਮਾਮਲਾ : ਇਨ੍ਹਾਂ ਚਾਰੇ ਦੋਸ਼ੀਆਂ ਨੇ ਇਕ ਮਹਿਲਾ ਡਾਕਟਰ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰਨ ਬਾਅਦ ਉਸ ਦੀ ਲਾਸ਼ ਨੂੰ ਸਾੜ ਦਿਤਾ ਸੀ। ਇਸ ਮਾਮਲੇ 'ਚ ਇਨ੍ਹਾਂ ਨੂੰ 29 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਦੇਸ਼ ਭਰ 'ਚ ਪ੍ਰਦਰਸ਼ਨ ਹੋਏ ਸਨ। ਇਸੇ ਦੌਰਾਨ 6 ਦਸੰਬਰ ਨੂੰ ਪੁਲਿਸ ਨੇ ਚਟਨਪੱਲੀ 'ਚ ਇਕ ਮੁਕਾਬਲੇ ਦੌਰਾਨ ਇਨ੍ਹਾਂ ਨੂੰ ਉਸ ਸਮੇਂ ਮਾਰ ਮੁਕਾਇਆ ਸੀ ਜਦੋਂ ਉਹ ਜਾਂਚ ਲਈ ਦੋਸ਼ੀਆਂ ਨੂੰ ਮੌਕੇ-ਏ ਵਾਰਦਾਤ ਵਾਲੀ ਥਾਂ 'ਤੇ ਲੈ ਕੇ ਆਈ ਸੀ। ਪੁਲਿਸ ਦੀ ਇਸ ਕਾਰਵਾਈ 'ਤੇ ਸਵਾਲ ਉਠ ਰਹੇ ਸਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement