ਵਿਵਾਦਾਂ ਵਿਚ ਘਿਰਨ ਤੋਂ ਬਾਅਦ ਵੀਰ ਦਾਸ ਨੇ ਦਿੱਤਾ ਇਕ ਹੋਰ ਬਿਆਨ, ਪੜ੍ਹੋ ਕੀ ਕਿਹਾ
Published : Nov 23, 2021, 3:45 pm IST
Updated : Nov 23, 2021, 3:59 pm IST
SHARE ARTICLE
VIr Das
VIr Das

ਮੇਰਾ ਕੰਮ ਹੈ ਲੋਕਾਂ ਨੂੰ ਹਸਾਉਣਾ, ਜੇਕਰ ਤੁਸੀਂ ਨਹੀਂ ਹੱਸਣਾ ਚਾਹੁੰਦੇ ਤਾਂ ਨਾ ਹੱਸੋ।

 

ਮੁੰਬਈ : ਮਸ਼ਹੂਰ ਕਾਮੇਡੀਅਨ ਵੀਰ ਦਾਸ ਨੇ ਹਾਲ ਹੀ 'ਚ ਅਮਰੀਕਾ ਵਿਚ ਇਕ ਸ਼ੋਅ ਦੌਰਾਨ ਬਿਆਨ ਦਿੱਤਾ ਸੀ ਕਿ ਭਾਰਤ 'ਚ ‘ਦਿਨ ਵਿਚ ਔਰਤਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਰਾਤ ਨੂੰ ਸ਼ੋਸ਼ਣ ਕੀਤਾ ਜਾਂਦਾ ਹੈ’। ਵੀਰ ਦਾਸ ਦੇ ਇਸ ਬਿਆਨ ਤੋਂ ਬਾਅਦ ਭਾਰਤ 'ਚ ਹੜਕੰਪ ਮਚ ਗਿਆ। ਕਾਮੇਡੀਅਨ ਦੇ ਇਸ ਬਿਆਨ 'ਤੇ ਸਿਆਸਤਦਾਨਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕੁਝ ਉਸ ਦੇ ਬਿਆਨ ਨਾਲ ਸਹਿਮਤ ਸਨ ਅਤੇ ਕੁਝ ਨਾਰਾਜ਼। ਹਾਲਾਂਕਿ ਮਾਮਲਾ ਵਧਦਾ ਦੇਖ ਕੇ ਵੀਰ ਦਾਸ ਨੇ ਇਸ ਮਾਮਲੇ 'ਤੇ ਮਾਫੀ ਮੰਗ ਲਈ ਹੈ ਪਰ ਫਿਰ ਵੀ ਲੋਕਾਂ ਦਾ ਗੁੱਸਾ ਸ਼ਾਂਤ ਨਹੀਂ ਹੋ ਰਿਹਾ ਹੈ।

Vir DasVir Das

ਹੁਣ ਇਸ ਪੂਰੇ ਮਾਮਲੇ 'ਤੇ ਵੀਰ ਦਾਸ ਨੇ ਇਕ ਵਾਰ ਫਿਰ ਪ੍ਰਤੀਕਿਰਿਆ ਦਿੱਤੀ ਹੈ। ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦੇ ਹੋਏ ਕਾਮੇਡੀਅਨ ਨੇ ਕਿਹਾ, 'ਮੇਰਾ ਕੰਮ ਲੋਕਾਂ ਨੂੰ ਹਸਾਉਣਾ ਹੈ, ਜੇਕਰ ਕੋਈ ਮੇਰੇ ਮਜ਼ਾਕ 'ਤੇ ਹੱਸਦਾ ਨਹੀਂ ਤਾਂ ਉਸ ਨੂੰ ਹੱਸਣਾ ਨਹੀਂ ਚਾਹੀਦਾ'। ਵੀਰ ਦਾਸ ਨੇ ਕਿਹਾ, 'ਮੈਂ ਸਿਰਫ਼ ਸ਼ੋਅ ਕਰ ਰਿਹਾ ਸੀ, ਸ਼ੋਅ ਇਕ ਪੂਰਾ ਪੈਕ ਸੀ

ਉਹ ਮੇਰੇ ਦਰਸ਼ਕ ਸਨ ਅਤੇ ਮੈਂ ਉਨ੍ਹਾਂ ਲਈ ਇਕ ਟੁਕੜਾ ਤਿਆਰ ਕੀਤਾ ਸੀ। ਤੁਸੀਂ ਬਸ ਉਮੀਦ ਕਰਦੇ ਹੋ ਕਿ ਕਮਰੇ 'ਚ ਲੋਕ ਤੁਹਾਡੇ ਸ਼ਬਦਾਂ 'ਤੇ ਹੱਸਣਗੇ। ਮੈਂ ਇੱਥੇ ਆਪਣਾ ਕੰਮ ਕਰਨ ਆਇਆ ਹਾਂ ਅਤੇ ਕਰਦਾ ਰਹਾਂਗਾ। ਮੈਂ ਇਹ ਕਰਨਾ ਬੰਦ ਨਹੀਂ ਕਰਾਂਗਾ। ਮੇਰਾ ਕੰਮ ਹੈ ਲੋਕਾਂ ਨੂੰ ਹਸਾਉਣਾ, ਜੇਕਰ ਤੁਸੀਂ ਨਹੀਂ ਹੱਸਣਾ ਚਾਹੁੰਦੇ ਤਾਂ ਨਾ ਹੱਸੋ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement