ਖੇਤਾਂ ‘ਚ ਕੰਮ ਕਰਦਿਆਂ ਕਰੰਟ ਲੱਗਣ ਕਾਰਨ ਦੋ ਸਕੇ ਭਰਾਵਾਂ ਦੀ ਹੋਈ ਮੌਤ
Published : Jul 23, 2022, 12:00 pm IST
Updated : Jul 23, 2022, 1:03 pm IST
SHARE ARTICLE
photo
photo

ਸੰਗਰੂਰ ਦੇ ਪਿੰਡ ਫਲੇੜਾ ਦੇ ਰਹਿਣ ਵਾਲੇ ਸਨ ਮ੍ਰਿਤਕ ਨੌਜਵਾਨ

 

ਸੰਗਰੂਰ: ਸੰਗਰੂਰ ਤੋਂ ਬਹੁਤ ਹੀ ਦੁਖਦਾਈਲ ਖਬਰ ਸਾਹਮਣੇ ਆਈ ਹੈ। ਇਥੇ  ਖੇਤਾਂ ਵਿਤ ਕੰਮਕਰ ਰਹੇ ਦੋ ਸਕੇ ਭਰਾਵਾਂ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਭਰਵਾਂ ਦੀ ਪਹਿਚਾਣ ਬੱਲਾ ਰਾਮ (23 ਸਾਲ) ਤੇ ਵਿੱਕੀ ਸ਼ਰਮਾ (28 ਸਾਲ) ਸਪੁੱਤਰ ਸਵ: ਮਿੱਠੂ ਰਾਮ ਵਜੋਂ ਹੋਈ  ਹੈ। 

PHOTOPHOTO

ਜਾਣਕਾਰੀ ਅਨੁਸਾਰ ਦੋਨੋਂ ਮੀਂਹ ਪੈਣ ਤੋਂ ਬਾਅਦ ਫ਼ਸਲ ਦਾ ਜਾਇਜ਼ਾ ਲੈਣ ਆਪਣੇ ਖੇਤ ਵਿੱਚ ਗਏ ਸਨ। ਛੋਟੇ ਭਰਾ ਬੱਲਾ ਰਾਮ ਨੇ ਬਿਜਲੀ ਦੇ ਖੰਭੇ ਨੂੰ ਛੂਹਿਆ ਤਾਂ ਉਸ ਨੂੰ ਕਰੰਟ ਲੱਗ ਗਿਆ। ਜਦੋਂ ਵੱਡੇ ਭਰਾ ਵਿੱਕੀ ਸ਼ਰਮਾ ਨੇ ਆਪਣੇ ਛੋਟੇ ਭਰਾ ਨੂੰ ਬਿਜਲੀ ਦਾ ਕਰੰਟ ਲੱਗਦਿਆਂ ਦੇਖਿਆ ਤਾਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਭਰਾ ਨੂੰ ਫੜ ਲਿਆ ਅਤੇ ਬਿਜਲੀ ਦਾ ਕਰੰਟ ਲੱਗਣ ਨਾਲ ਦੋਵੇਂ ਭਰਾਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਨ੍ਹਾਂ ਦੋਵਾਂ ਭਰਾਵਾਂ ਦੇ ਪਿਤਾ ਮਿੱਠੂ ਰਾਮ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਦੋਵੇਂ ਮ੍ਰਿਤਕ ਭਰਾਵਾਂ 'ਚੋਂ ਵਿੱਕੀ ਸ਼ਰਮਾ ਵਿਆਹਿਆ ਹੋਇਆ ਸੀ ਪਰ ਉਸ ਦੇ ਕੋਈ ਬੱਚਾ ਨਹੀਂ ਸੀ। ਛੋਟੇ ਭਰਾ ਬੱਲਾ ਰਾਮ ਦਾ ਅਜੇ ਵਿਆਹ ਨਹੀਂ ਹੋਇਆ ਸੀ ਦੋਵੇਂ ਭਰਾਵਾਂ ਦੀ ਮੌਤ ਤੋਂ ਬਾਅਦ ਪਰਿਵਾਰ ਵਿੱਚ ਇੱਕ ਬਜ਼ੁਰਗ ਮਾਤਾ, ਉਨ੍ਹਾਂ ਤੋਂ ਇਲਾਵਾ ਇੱਕ ਛੋਟਾ ਭਰਾ ਅਤੇ ਵਿੱਕੀ ਸ਼ਰਮਾ ਦੀ ਪਤਨੀ ਬਚੇ ਹਨ। ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਦੋਵੇਂ ਭਰਾਵਾਂ ਦਾ ਪੋਸਟਮਾਰਟਮ ਵੀ ਕਰਵਾਇਆ ਜਾ ਰਿਹਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement